October 5, 2026
Fbi ਡਾਇਰੈਕਟਰ ਕਾਸ਼ ਪਟੇਲ ਨੇ ਕੰਟਰੀ ਸਿੰਗਰ ਐਲੇਕਸਿਸ ਵਿਲਕਿਨਜ਼ ਨਾਲ ਕੀਤੀ ਮੰਗਣੀ
Prabhsimran Singh / America
ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੇ ਨਿਰਦੇਸ਼ਕ ਕਾਸ਼ ਪਟੇਲ ਨੇ ਕੰਟਰੀ ਸਿੰਗਰ ਅਤੇ ਸਿਆਸੀ ਟਿੱਪਣੀਕਾਰ ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਕਰ ਲਈ ਹੈ। ਦੋਹਾਂ ਨੇ ਐਤਵਾਰ ਸ਼ਾਮ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ। 27 ਸਾਲਾ ਵਿਲਕਿਨਜ਼ ਨੇ ਕਾਸ਼ ਪਟੇਲ ਨਾਲ ਬਲੈਕ-ਐਂਡ-ਵਾਈਟ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਮੰਗਣੀ ਦੀ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਉਸ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, “ਕਾਨੂੰਨੀ ਕੰਮ ਕਰ ਹੀ ਲਿਆ।” 46 ਸਾਲਾ ਕਾਸ਼ ਪਟੇਲ ਅਤੇ ਵਿਲਕਿਨਜ਼ 2025 ਵਿੱਚ ਪਟੇਲ ਦੇ FBI ਡਾਇਰੈਕਟਰ ਬਣਨ ਤੋਂ ਪਹਿਲਾਂ ਤੋਂ ਹੀ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਵਿਲਕਿਨਜ਼ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਮੌਜੂਦ ਸੀ। ਵਿਲਕਿਨਜ਼ ਨੇ 2023 ਵਿੱਚ ਆਪਣੀ ਪਹਿਲੀ ਐਲਬਮ ਜਾਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਗ੍ਰੇਟ ਅਮਰੀਕਨ ਸਟੇਟ ਫੇਅਰ’ ਵਿੱਚ ਵੀ ਪੇਸ਼ਕਾਰੀ ਕਰ ਚੁੱਕੀ ਹੈ।
Fbi Director Kash Patel Alexis Wilkins Engagement Country Singer Us News America News Donald Trump Political News International News