ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ: Eci ਦਫ਼ਤਰ ਵੱਲ ਮਾਰਚ ਕਰ ਰਹੇ India ਗਠਜੋੜ ਦੇ ਆਗੂ ਹਿਰਾਸਤ ’ਚ    ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ਖ਼ਿਲਾਫ਼ ਅਕਾਲੀ ਦਲ ਦਾ ਰਾਜਪਾਲ ਨੂੰ ਮੰਗ ਪੱਤਰ    ਪੰਜਾਬ ’ਚ ਨਸ਼ਿਆਂ ਦਾ ਮੁੱਦਾ ਗਰਮਾਇਆ, ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਆਹਮੋ-ਸਾਹਮਣੇ    ਮਹਿੰਗਾਈ ਭੱਤਾ ਮਾਮਲਾ: ਪੰਜਾਬ ਦੇ ਮੁੱਖ ਸਕੱਤਰ ਨੂੰ ਹਾਈ ਕੋਰਟ ਦਾ ਮਾਣਹਾਨੀ ਨੋਟਿਸ    Cec ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ Sir ਵਿਰੁੱਧ India ਗਠਜੋੜ ਦਾ ਪ੍ਰਦਰਸ਼ਨ, Eci ਦਫ਼ਤਰ ਨੇੜੇ ਧਰਨਾ    ਮਾਨਸਾ ਤੇ ਬਰਨਾਲਾ ’ਚ ਕਿਸਾਨਾਂ ਦਾ ਵੱਡਾ ਐਕਸ਼ਨ, Dc ਦਫ਼ਤਰਾਂ ਦਾ ਘਿਰਾਓ; ਮੁਲਾਜ਼ਮਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ    ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ, ਸ਼ਾਮ 4 ਵਜੇ ਤੈਅ ਹੋਈ ਮੀਟਿੰਗ    ਪੰਜਾਬ ਦੀਆਂ ਬਦਲੀਆਂ-ਪੋਸਟਿੰਗਾਂ ’ਚ ਲੈਣ-ਦੇਣ ਦੇ ਦੋਸ਼ਾਂ ਦੀ Cbi ਜਾਂਚ, ਹਾਈ ਕੋਰਟ ਦੇ ਹੁਕਮ    ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਖ਼ਬਰ ਨੂੰ ਦੱਸਿਆ ਗਲਤ, ਸਤਬੀਰ ਸਿੰਘ ਨਾਂ ਦਾ ਕੋਈ ਮੁਲਾਜ਼ਮ ਨਹੀਂ    ਬੰਗਾ ’ਚ ਭਿਆਨਕ ਬੱਸ ਹਾਦਸਾ, 3 ਦੀ ਮੌਤ, 17 ਜ਼ਖ਼ਮੀ; ਮ੍ਰਿਤਕਾਂ ’ਚ ਬੱਸ ਦਾ ਕੰਡਕਟਰ ਵੀ ਸ਼ਾਮਲ   
ਟੋਰਾਂਟੋ ਏਅਰਪੋਰਟ ਤੋਂ 185 ਕਰੋੜ ਦੇ ਸੋਨੇ-ਕਰੰਸੀ ਦੀ ਚੋਰੀ: ਪੰਜਾਬੀ ਮੂਲ ਦੇ ਪਰਮਪਾਲ ਸਿੱਧੂ ਖ਼ਿਲਾਫ਼ ਸੁਣਵਾਈ ਸ਼ੁਰੂ
October 6, 2026
Toronto-Airport-Canada-Gold-Heis

ਟੋਰਾਂਟੋ ਏਅਰਪੋਰਟ ਤੋਂ 185 ਕਰੋੜ ਦੇ ਸੋਨੇ-ਕਰੰਸੀ ਦੀ ਚੋਰੀ: ਪੰਜਾਬੀ ਮੂਲ ਦੇ ਪਰਮਪਾਲ ਸਿੱਧੂ ਖ਼ਿਲਾਫ਼ ਸੁਣਵਾਈ ਸ਼ੁਰੂ

Prabhsimran Singh / Canada

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2.2 ਕਰੋੜ ਕੈਨੇਡੀਅਨ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਮੁਲਜ਼ਮ ਪਰਮਪਾਲ ਸਿੱਧੂ ਖ਼ਿਲਾਫ਼ ਸੋਮਵਾਰ ਨੂੰ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ। ਸਰਕਾਰੀ ਵਕੀਲਾਂ ਮੁਤਾਬਕ, ਏਅਰ ਕੈਨੇਡਾ ਦੇ ਮੁਲਾਜ਼ਮ ਰਹੇ ਪਰਮਪਾਲ ਨੇ ਆਪਣੀ ਪਹੁੰਚ ਦਾ ਫਾਇਦਾ ਚੁੱਕਦਿਆਂ ਚੋਰੀ ਵਿੱਚ ‘ਅੰਦਰੂਨੀ ਭੇਤੀ’ ਵਜੋਂ ਭੂਮਿਕਾ ਨਿਭਾਈ। ਦੋਸ਼ ਹੈ ਕਿ ਅਪਰੈਲ 2023 ਵਿੱਚ ਚੋਰੀ ਤੋਂ ਇੱਕ ਦਿਨ ਪਹਿਲਾਂ ਨਕਲੀ ਏਅਰ ਵੇਅਬਿਲ ਉਸ ਦੀ ਪ੍ਰੋਫਾਈਲ ਤੋਂ ਪ੍ਰਿੰਟ ਕੀਤੀ ਗਈ ਸੀ। ਇਸ ਤੋਂ ਬਾਅਦ ਟਰੱਕ ਰਾਹੀਂ ਪੂਰਾ ਮਾਲ ਗਾਇਬ ਕਰ ਦਿੱਤਾ ਗਿਆ। ਜਾਂਚ ਅਨੁਸਾਰ ਟਰੱਕ ਡਰਾਈਵਰ ਡੁਰਾਂਟੇ ਕਿੰਗ-ਮੈਕਲੀਨ ਨੇ ਜਾਅਲੀ ਦਸਤਾਵੇਜ਼ ਦਿਖਾ ਕੇ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਆਈ 400 ਕਿੱਲੋ ਤੋਂ ਵੱਧ ਵਜ਼ਨ ਦੀ ਸੋਨੇ ਦੀ ਖੇਪ, ਜਿਸ ਵਿੱਚ 6,600 ਸੋਨੇ ਦੀਆਂ ਇੱਟਾਂ ਸਨ, ਇੱਕ ਘੰਟੇ ਦੇ ਅੰਦਰ ਲੈ ਗਿਆ। ਬਾਅਦ ਵਿੱਚ ਉਹ ਅਮਰੀਕਾ ਭੱਜ ਗਿਆ ਸੀ ਅਤੇ ਸਤੰਬਰ 2023 ਵਿੱਚ ਪੈਨਸਿਲਵੇਨੀਆ ਤੋਂ ਫੜਿਆ ਗਿਆ। ਪਰਮਪਾਲ ਨੇ ਚੋਰੀ ਅਤੇ ਸਾਜ਼ਿਸ਼ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਖੁਦ ਨੂੰ ਬੇਗੁਨਾਹ ਦੱਸਿਆ ਹੈ। ਬਚਾਅ ਪੱਖ ਨੇ ਇਹ ਵੀ ਸਵਾਲ ਚੁੱਕਿਆ ਕਿ ਕੀ ਉਸ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀ ਅਤੇ ਕੀ ਦਸਤਾਵੇਜ਼ ’ਤੇ ਲਿਖਤ ਦੀ ਫੋਰੈਂਸਿਕ ਜਾਂਚ ਹੋਈ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਲਿਖਤ ਘੱਟ ਹੋਣ ਕਾਰਨ ਜਾਂਚ ਨਹੀਂ ਹੋ ਸਕੀ। ਮਾਮਲੇ ਵਿੱਚ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਅਤੇ 22 ਮਿਲੀਅਨ ਡਾਲਰ ਮੁਆਵਜ਼ੇ ਦੀ ਸਜ਼ਾ ਹੋ ਚੁੱਕੀ ਹੈ, ਜਦਕਿ ਅਲੀ ਰਜ਼ਾ ਅਤੇ ਅਮਿਤ ਜਲੋਟਾ ਖ਼ਿਲਾਫ਼ ਕੇਸ ਵਾਪਸ ਲਿਆ ਜਾ ਚੁੱਕਾ ਹੈ। ਅਰਚਿਤ ਗਰੋਵਰ ਖ਼ਿਲਾਫ਼ ਸੁਣਵਾਈ ਇਸ ਸਾਲ ਦੇ ਅੰਤ ਵਿੱਚ ਹੋਵੇਗੀ।

Toronto Airport Canada Gold Heist Parampal Sidhu Air Canada Gold Theft Canada Crime Punjab News International News Gold Heist Court Hearing


Recommended Posts