ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ    ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਭਰ ਵਿੱਚ 30 ਜੁਲਾਈ ਨੂੰ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ, ਯੂਨੀਅਨ ਨੇ ਸੂਬਾ ਪੱਧਰੀ ਬੰਦ ਦਾ ਕੀਤਾ ਐਲਾਨ    ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ   
ਸਰਕਾਰ ਨੇ ਕੌਮਾਂਤਰੀ ਫ਼ਰਜ਼ੀ ਕਾਲਾਂ ’ਤੇ ਰੋਕ ਲਗਾਉਣ ਦਾ ਦਿੱਤਾ ਨਿਰਦੇਸ਼, ਯੂਜ਼ਰਸ ਨੂੰ ਮਿਲੇਗੀ ਰਾਹਤ
May 27, 2024
The-Government-Has-Directed-To-S

Daily Dharaledar Bureau / National

ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਭਾਰਤੀ ਮੋਬਾਈਲ ਨੰਬਰ ਦਰਸਾਉਣ ਵਾਲੀਆਂ ਸਾਰੀਆਂ ਇਨਕਮਿੰਗ ਕੌਮਾਂਤਰੀ ਫ਼ਰਜ਼ੀ ਕਾਲਾਂ ’ਤੇ ਰੋਕ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਦੂਰਸੰਚਾਰ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਜਾਅਲਸਾਜ਼ ਭਾਰਤੀ ਨਾਗਰਿਕਾਂ ਨੂੰ ਭਾਰਤੀ ਮੋਬਾਈਲ ਨੰਬਰ ਦਿਖਾ ਕੇ ਕੌਮਾਂਤਰੀ ਫ਼ਰਜ਼ੀ ਕਾਲਾਂ ਕਰ ਰਹੇ ਹਨ ਅਤੇ ਸਾਈਬਰ ਅਪਰਾਧ ਤੇ ਵਿੱਤੀ ਧੋਖਾਧੜੀ ਕਰ ਰਹੇ ਹਨ।ਵਿਭਾਗ ਮੁਤਾਬਕ, ਅਜਿਹਾ ਲੱਗਦਾ ਹੈ ਕਿ ਅਜਿਹੀਆਂ ਕਾਲਾਂ ਦੇਸ਼ ਦੇ ਅੰਦਰੋਂ ਹੀ ਆ ਰਹੀਆਂ ਹਨ ਪਰ ਵਿਦੇਸ਼ ਤੋਂ ਸਾਈਬਰ ਅਪਰਾਧੀਆਂ ਵੱਲੋਂ ਕਾਲਿੰਗ ਲਾਈਨ ਆਈਡੈਂਟਿਟੀ (ਸੀਐੱਲਆਈ) ’ਚ ਹੇਰਫੇਰ ਕਰ ਕੇ ਕੀਤੀਆਂ ਜਾ ਰਹੀਆਂ ਹਨ। 

ਬਿਆਨ ਮੁਤਾਬਕ, ਡੀਓਟੀ ਤੇ ਦੂਰਸੰਚਾਰ ਕੰਪਨੀਆਂ ਨੇ ਅਜਿਹੀਆਂ ਕੌਮਾਂਤਰੀ ਫ਼ਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਭਾਰਤੀ ਟੈਲੀਕਾਮ ਗਾਹਕ ਤੱਕ ਪੁੱਜਣ ਤੋਂ ਰੋਕਣ ਲਈ ਇਕ ਸਿਸਟਮ ਤਿਆਰ ਕੀਤਾ ਹੈ। ਹੁਣ ਅਜਿਹੀਆਂ ਕੌਮਾਂਤਰੀ ਫ਼ਰਜ਼ੀ ਕਾਲਾਂ ਨੂੰ ਰੋਕਣ ਲਈ ਟੀਐੱਸਪੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੂਰਸੰਚਾਰ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ, ਭਾਰਤੀ ਲੈਂਡਲਾਈਨ ਨੰਬਰਾਂ ਤੋਂ ਆਉਣ ਵਾਲੀਆਂ ਕੌਮਾਂਤਰੀ ਫ਼ਰਜ਼ੀ ਕਾਲਾਂ ਨੂੰ ਟੀਐੱਸਪੀ ਰਾਹੀਂ ਪਹਿਲਾਂ ਹੀ ਬਲਾਕ (ਰੋਕ) ਕੀਤਾ ਜਾ ਰਿਹਾ ਹੈ।

Powered by Froala Editor

The Government Has Directed To Stop Fake International Calls Users Will Get Relief


Recommended Posts