April 18, 2024
Daily Dharaledar Bureau / National
Lok Sabha Elections 2024: ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਵੱਡੀ ਉਥਲ-ਪੁਥਲ ਹੋਈ।
ਬਹੁਜਨ ਸਮਾਜ ਪਾਰਟੀ ਨੇ ਆਪਣੇ ਲੋਕ ਸਭਾ ਚੋਣ ਉਮੀਦਵਾਰ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਪਾਰਟੀ ਸੁਪਰੀਮੋ ਮਾਇਆਵਤੀ ਨੇ ਇਹ ਫੈਸਲਾ ਲਿਆ ਹੈ।
ਝਾਂਸੀ ਤੋਂ ਉਮੀਦਵਾਰ ਰਾਕੇਸ਼ ਕੁਸ਼ਵਾਹਾ ਖਿਲਾਫ ਕਾਰਵਾਈ ਕੀਤੀ ਗਈ ਹੈ। ਰਾਕੇਸ਼ ‘ਤੇ ਅਨੁਸ਼ਾਸਨਹੀਣਤਾ ਦਾ ਦੋਸ਼ ਹੈ। ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਚੋਣ ਟਿਕਟ ਵੀ ਰੱਦ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਇੱਕ ਹਫਤਾ ਪਹਿਲਾਂ ਹੀ ਪਾਰਟੀ ਨੇ ਰਾਕੇਸ਼ ਕੁਸ਼ਵਾਹਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਦੂਜੇ ਪਾਸੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਕਈ ਆਗੂਆਂ ਨੂੰ ਵੀ ਬਦਲਿਆ ਗਿਆ ਹੈ।
ਇਸ ਕਾਰਵਾਈ ਦੀ ਜਾਣਕਾਰੀ ਇੱਕ ਪੱਤਰ ਜਾਰੀ ਕਰਕੇ ਦਿੱਤੀ ਗਈ ਹੈ, ਜਿਸ ਅਨੁਸਾਰ ਜ਼ਿਲ੍ਹਾ ਪ੍ਰਧਾਨ ਜੈਪਾਲ ਅਹੀਰਵਰ ਨੂੰ ਹਟਾ ਦਿੱਤਾ ਗਿਆ ਹੈ।
ਬੀਕੇ ਗੌਤਮ ਹੁਣ ਨਵੇਂ ਜ਼ਿਲ੍ਹਾ ਪ੍ਰਧਾਨ ਹੋਣਗੇ। ਕੈਲਾਸ਼ ਪਾਲ ਨੂੰ ਲਲਿਤਪੁਰ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਧੜੇਬੰਦੀ ਦੀਆਂ ਰਿਪੋਰਟਾਂ ਕਾਰਨ ਇਹ ਤਬਦੀਲੀ ਕੀਤੀ ਗਈ ਹੈ।
Lok Sabha Elections 2024 Bsp Announced Candidate Removed From The Party