ਮਾਨਸਾ ’ਚ ਐਂਬੂਲੈਂਸ ਨਾ ਮਿਲਣ ’ਤੇ ਰੇਹੜੀ ’ਤੇ ਹਸਪਤਾਲ ਪਹੁੰਚਾਈ ਲਾਸ਼, ਸਿਹਤ ਸੇਵਾਵਾਂ ’ਤੇ ਉੱਠੇ ਸਵਾਲ    ਮਾਨਸਾ ’ਚ ਐਂਬੂਲੈਂਸ ਨਾ ਮਿਲਣ ’ਤੇ ਰੇਹੜੀ ’ਤੇ ਹਸਪਤਾਲ ਪਹੁੰਚਾਈ ਲਾਸ਼, ਸਿਹਤ ਸੇਵਾਵਾਂ ’ਤੇ ਉੱਠੇ ਸਵਾਲ    ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ’ਚ ਮੋਬਾਈਲ ਚੋਰੀ ਕਰਨ ਵਾਲੇ ਦਿੱਲੀ ਦੇ ਦੋ ਨੌਜਵਾਨ ਗ੍ਰਿਫ਼ਤਾਰ, 4.3 ਲੱਖ ਦੇ 11 ਫੋਨ ਬਰਾਮਦ    ਨੰਗਲ ਖਾਦ ਫੈਕਟਰੀ ਦੇ ਆਧੁਨਿਕੀਕਰਨ ਨੂੰ ਕੇਂਦਰ ਦੀ ਮਨਜ਼ੂਰੀ, ਸਾਲਾਨਾ ਉਤਪਾਦਨ ਸਮਰੱਥਾ 4.8 ਤੋਂ ਵਧ ਕੇ 12.7 ਲੱਖ ਮੀਟ੍ਰਿਕ ਟਨ ਹੋਵੇਗੀ    ਬਟਾਲਾ ਨੇੜੇ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਮਾਰੀ ਟੱਕਰ, ਵੈਨ ਪਲਟੀ, 3 ਬੱਚੇ ਜ਼ਖ਼ਮੀ    ਪੰਜਾਬ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲ, ‘ਕੌਣ ਬਣੇਗਾ ਕਰੋੜਪਤੀ’ ਦੀ ਤਰਜ਼ ’ਤੇ ਸ਼ੁਰੂ ਹੋਵੇਗਾ ‘ਪੰਜਾਬ ਦਾ ਕਰੋੜਪਤੀ’, ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ    ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੀਆਰਪੀਐੱਫ ਜਵਾਨਾਂ 'ਤੇ ਅੰਨ੍ਹੇਵਾਹ ਫਾਇਰਿੰਗ, 3 ਜਵਾਨ ਜ਼ਖ਼ਮੀ; 2 ਦੀ ਹਾਲਤ ਗੰਭੀਰ    ਮਹਿੰਗਾਈ ਦੀ ਮਾਰ ਵਿਚਾਲੇ ਦੁੱਧ ਹੋਇਆ ਮਹਿੰਗਾ, ਮਦਰ ਡੇਅਰੀ ਨੇ 4 ਰੁਪਏ ਪ੍ਰਤੀ ਲਿਟਰ ਤੱਕ ਵਧਾਈਆਂ ਕੀਮਤਾਂ    ਹਵਾ ਪ੍ਰਦੂਸ਼ਣ ਕਾਰਨ 2023 ਵਿੱਚ ਭਾਰਤ 'ਚ ਹੋਈਆਂ ਕਰੀਬ 20 ਲੱਖ ਮੌਤਾਂ, ਕਾਂਗਰਸ ਨੇ ਨਵੇਂ 'ਕਲੀਨ ਏਅਰ ਐਕਟ' ਦੀ ਕੀਤੀ ਮੰਗ    ਇੰਦੌਰ 'ਚ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਵਿਵਾਦ, 4 ਗੀਤ ਗਾਉਣ 'ਤੇ ਲੱਗੀ ਪਾਬੰਦੀ; ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ   
ਬਿਸਲੇਰੀ ਦੀਆਂ ਮੁਸ਼ਕਲਾਂ ਵਧੀਆਂ: ਪੱਛਮੀ ਬੰਗਾਲ ਪਲਾਂਟ ਦੇ ਪਾਣੀ ’ਚ ਮਿਲਿਆ ਕੋਲੀਫਾਰਮ ਬੈਕਟੀਰੀਆ, Fssai ਨੇ ਮੁਕੱਦਮੇ ਦੀ ਦਿੱਤੀ ਮਨਜ਼ੂਰੀ
November 28, 2026
Bisleri-Bisleri-International-Fs

ਬਿਸਲੇਰੀ ਦੀਆਂ ਮੁਸ਼ਕਲਾਂ ਵਧੀਆਂ: ਪੱਛਮੀ ਬੰਗਾਲ ਪਲਾਂਟ ਦੇ ਪਾਣੀ ’ਚ ਮਿਲਿਆ ਕੋਲੀਫਾਰਮ ਬੈਕਟੀਰੀਆ, Fssai ਨੇ ਮੁਕੱਦਮੇ ਦੀ ਦਿੱਤੀ ਮਨਜ਼ੂਰੀ

Prabhsimran Singh / Bengal

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਬਿਸਲੇਰੀ ਇੰਟਰਨੈਸ਼ਨਲ ਖ਼ਿਲਾਫ਼ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਕੰਪਨੀ ਦੇ ਪੱਛਮੀ ਬੰਗਾਲ ਸਥਿਤ ਪਲਾਂਟ ਤੋਂ ਲਏ ਗਏ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਸੈਂਪਲ ਲੈਬਾਰਟਰੀ ਟੈਸਟ ਵਿੱਚ ਫੇਲ੍ਹ ਹੋਣ ਤੋਂ ਬਾਅਦ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਾਂਚ ਦੌਰਾਨ ਪਾਣੀ ਦੇ ਸੈਂਪਲ ਵਿੱਚ ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਮਿਲੀ ਹੈ। ਇਹ ਬੈਕਟੀਰੀਆ ਸੀਵਰੇਜ ਲੀਕ ਹੋਣ, ਟੁੱਟੀਆਂ ਪਾਈਪਾਂ ਜਾਂ ਹੋਰ ਕਾਰਨਾਂ ਕਰਕੇ ਪਾਣੀ ਦੀ ਸਪਲਾਈ ਪ੍ਰਣਾਲੀ ਵਿੱਚ ਦਾਖਲ ਹੋ ਸਕਦਾ ਹੈ। ਬਿਸਲੇਰੀ ਖ਼ਿਲਾਫ਼ ਇਹ ਦੂਜਾ ਮਾਮਲਾ ਹੈ, ਜਿਸ ਵਿੱਚ FSSAI ਨੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਰੈਗੂਲੇਟਰ ਨੇ ਗੋਆ ਸਥਿਤ ਬਿਸਲੇਰੀ ਦੇ ਇੱਕ ਪਲਾਂਟ ਤੋਂ ਲਏ ਗਏ ਪਾਣੀ ਦੇ ਸੈਂਪਲ ਦੇ ਟੈਸਟ ਵਿੱਚ ਫੇਲ੍ਹ ਹੋਣ ਤੋਂ ਬਾਅਦ ਵੀ ਇਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ ਸੀ।ਪੱਛਮੀ ਬੰਗਾਲ ਵਿੱਚ ਇਹ ਸੈਂਪਲ ਜਲਪਾਈਗੁੜੀ ਦੇ ਤੇਲੀਪਾਰਾ ਪਿੰਡ ਸਥਿਤ ਬਿਸਲੇਰੀ ਦੇ ਪਲਾਂਟ ਤੋਂ ਲਿਆ ਗਿਆ ਸੀ। ਸੈਂਪਲ ਦੀ ਜਾਂਚ ਪ੍ਰਾਇਮਰੀ ਅਤੇ ਰੈਫਰਲ ਦੋਵਾਂ ਲੈਬਾਰਟਰੀਆਂ ਵਿੱਚ ਕੀਤੀ ਗਈ, ਜਿੱਥੇ ਕੋਲੀਫਾਰਮ ਬੈਕਟੀਰੀਆ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਸੂਤਰਾਂ ਮੁਤਾਬਕ ਲੈਬਾਰਟਰੀ ਰਿਪੋਰਟ ਦੇ ਆਧਾਰ ’ਤੇ FSSAI ਨੇ 12 ਅਗਸਤ, 2026 ਨੂੰ ਪਾਣੀ ਦੇ ਸਿਰਫ਼ ਇੱਕ ਖਾਸ ਬੈਚ (ਬੈਚ ਨੰਬਰ PB 201) ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਸੀ। ਭੋਜਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ FSSAI ਨੇ ਹੁਣ ਬਿਸਲੇਰੀ ਇੰਟਰਨੈਸ਼ਨਲ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਸਬੰਧੀ FSSAI ਅਤੇ ਬਿਸਲੇਰੀ ਇੰਟਰਨੈਸ਼ਨਲ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ।ਇਸ ਤੋਂ ਪਹਿਲਾਂ ਗੋਆ ਪਲਾਂਟ ਦੇ ਮਾਮਲੇ ਵਿੱਚ FSSAI ਨੇ ਦੱਸਿਆ ਸੀ ਕਿ ਉੱਥੋਂ ਲਏ ਗਏ ਪਾਣੀ ਦੇ ਸੈਂਪਲ ਵਿੱਚ ਬ੍ਰੋਮੇਟ ਦੀ ਮਾਤਰਾ ਨਿਰਧਾਰਤ ਸੀਮਾ ਦੇ ਅਨੁਕੂਲ ਨਹੀਂ ਸੀ, ਜਿਸ ਕਾਰਨ ਇਸ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਅਸੁਰੱਖਿਅਤ ਐਲਾਨਿਆ ਗਿਆ ਸੀ। ਬਿਸਲੇਰੀ ਵੱਲੋਂ ਅਪੀਲ ਕੀਤੇ ਜਾਣ ਤੋਂ ਬਾਅਦ ਸੈਂਪਲ ਨੂੰ ਰੈਫਰਲ ਫੂਡ ਲੈਬਾਰਟਰੀ ਵਿੱਚ ਭੇਜਿਆ ਗਿਆ। ਰੈਗੂਲੇਟਰ ਅਨੁਸਾਰ, ਉੱਥੇ ਜਾਂਚ ਦੌਰਾਨ ਪੌਲੀਨਿਊਕਲੀਅਰ ਐਰੋਮੈਟਿਕ ਹਾਈਡਰੋਕਾਰਬਨ (PAHs) ਦੀ ਮੌਜੂਦਗੀ ਦੀ ਪਛਾਣ ਹੋਈ ਅਤੇ ਸੈਂਪਲ ਨੂੰ ਮੁੜ ਅਸੁਰੱਖਿਅਤ ਸ਼੍ਰੇਣੀ ਵਿੱਚ ਰੱਖਿਆ ਗਿਆ। ਇਨ੍ਹਾਂ ਨਤੀਜਿਆਂ ਦੇ ਆਧਾਰ ’ਤੇ FSSAI ਨੇ ਫੂਡ ਸੇਫਟੀ ਐਕਟ, 2006 ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਦੂਜੇ ਪਾਸੇ, ਸੋਮਵਾਰ ਨੂੰ ਬਿਸਲੇਰੀ ਇੰਟਰਨੈਸ਼ਨਲ ਨੇ ਆਪਣੇ ਉਤਪਾਦ ਨੂੰ ਖਪਤ ਲਈ ਸੁਰੱਖਿਅਤ ਦੱਸਿਆ ਅਤੇ ਕਿਹਾ ਕਿ ਕੰਪਨੀ ਉਠਾਏ ਗਏ ਮੁੱਦਿਆਂ ਦੇ ਹੱਲ ਲਈ FSSAI ਨਾਲ ਪੂਰਾ ਸਹਿਯੋਗ ਕਰੇਗੀ।ਇਸ ਹਫ਼ਤੇ ਦੇ ਸ਼ੁਰੂ ਵਿੱਚ FSSAI ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਰਜਿਤ ਪੁਨਹਾਨੀ ਨੇ ਦੱਸਿਆ ਸੀ ਕਿ ਏਜੰਸੀ ਦੇਸ਼ ਭਰ ਵਿੱਚ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਸੈਂਪਲ ਇਕੱਠੇ ਕਰ ਰਹੀ ਹੈ। ਇਨ੍ਹਾਂ ਸੈਂਪਲਾਂ ਦੀ ਗੁਣਵੱਤਾ ਜਾਂਚ ਲਈ ਲੈਬਾਰਟਰੀ ਟੈਸਟਿੰਗ ਦੀ ਪ੍ਰਕਿਰਿਆ ਇੱਕ ਤੋਂ ਦੋ ਮਹੀਨਿਆਂ ਵਿੱਚ ਪੂਰੀ ਹੋਣ ਦੀ ਉਮੀਦ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਰੈਗੂਲੇਟਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਮਕਸਦ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ, ਨਾ ਕਿ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ।

Bisleri Bisleri International Fssai Food Safety Coliform Bacteria Packaged Drinking Water Water Quality West Bengal Jalpaiguri Food Safety Act 2006 Goa Plant Water Contamination India News


Recommended Posts