ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ    ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ    
-ਪਟਿਆਲਾ ਵਾਸੀ ਮਾਲ ਤੇ ਟਰਾਂਸਪੋਰਟ ਵਿਭਾਗ ਦੀਆਂ 34 ਸੇਵਾਵਾਂ ਹੁਣ ਘਰ ਬੈਠੇ ਜਾਂ ਜ਼ਿਲ੍ਹੇ ਦੇ 42 ਸੇਵਾ ਕੇਂਦਰਾਂ ਤੋਂ ਪ੍ਰਾਪਤ ਕਰ ਸਕਣਗੇ : ਡਿਪਟੀ ਕਮਿਸ਼ਨਰ
June 16, 2025
-

S M Singh / Patiala

Repoter..S M Singh

ਸੇਵਾ ਕੇਂਦਰਾਂ ਵਿੱਚ ਮਾਲ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੀਆਂ ਨਵੀਂਆਂ ਸੇਵਾਵਾਂ ਸ਼ੁਰੂ

-ਪਟਿਆਲਾ ਵਾਸੀ ਮਾਲ ਤੇ ਟਰਾਂਸਪੋਰਟ ਵਿਭਾਗ ਦੀਆਂ 34 ਸੇਵਾਵਾਂ ਹੁਣ ਘਰ ਬੈਠੇ ਜਾਂ ਜ਼ਿਲ੍ਹੇ ਦੇ 42 ਸੇਵਾ ਕੇਂਦਰਾਂ ਤੋਂ ਪ੍ਰਾਪਤ ਕਰ ਸਕਣਗੇ : ਡਿਪਟੀ ਕਮਿਸ਼ਨਰ

ਪਟਿਆਲਾ, 16 ਜੂਨ:

                ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਤਹਿਸੀਲ ਦਫ਼ਤਰਾਂ ਨਾਲ ਸਬੰਧਤ ਮਾਲ ਵਿਭਾਗ ਦੀਆਂ 6 ਅਤੇ ਟਰਾਂਸਪੋਰਟ ਵਿਭਾਗ ਦੀਆਂ 28 ਸੇਵਾਵਾਂ ਹੁਣ ਸਿੱਧੇ ਤੌਰ ’ਤੇ ਘਰ ਬੈਠੇ 1076 ਰਾਹੀਂ ਜਾਂ ਫੇਰ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਈ-ਗਵਰਨੈਂਸ ਵਿੱਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

                  ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਾਲ ਵਿਭਾਗ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ 6 ਨਵੀਂਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਹੁਣ ਵਿਰਾਸਤ ਜਾਂ ਰਜਿਸਟਰੀ ਇੰਤਕਾਲ, ਜਮ੍ਹਾਬੰਦੀ 'ਚ ਦਰੁਸਤੀ ਜਾਂ ਰਪਟ ਦਰਜ, ਸਕ੍ਰਿਪਸ਼ਨ ਬੇਨਤੀ (ਤਬਦੀਲੀ ਮੈਸੇਜ ਰਾਹੀਂ ਜਾਣੂ ਹੋਣ ਲਈ), ਡਿਜੀਟਲ ਫ਼ਰਦ ਜਮ੍ਹਾਬੰਦੀ ਲੈਣ ਲਈ ਲੋਕਾਂ ਨੂੰ ਤਹਿਸੀਲ ਦਫ਼ਤਰ ਜਾਂ ਪਟਵਾਰੀ ਕੋਲ ਜਾਣ ਦੀ ਲੋੜ ਨਹੀਂ ਰਹੀ। ਇਹ ਸਾਰੀਆਂ 34 ਸੇਵਾਵਾਂ ਪਟਿਆਲਾ ਵਾਸੀ ਜ਼ਿਲ੍ਹੇ ਦੇ 42 ਨੇੜਲੇ ਸੇਵਾ ਕੇਂਦਰ 'ਚ ਜਾ ਫੇਰ ਘਰ ਬੈਠੇ 1076 ਰਾਹੀ ਆਸਾਨੀ ਨਾਲ ਉਪਲਬਧ ਹਨ। ਇਨ੍ਹਾਂ ਸੇਵਾਵਾਂ ਨਾਲ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਕੰਮ ਵੀ ਪੂਰੀ ਪਾਰਦਰਸ਼ਤਾ ਨਾਲ ਹੋਣਗੇ।

                  ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਇਸੰਸ ਨਾਲ ਸਬੰਧਿਤ ਸੇਵਾਵਾਂ ਲਰਨਰ ਲਾਇਸੰਸ ਲਈ ਅਰਜ਼ੀ, ਲਰਨਰ ਲਾਇਸੰਸ ਵਿੱਚ ਪਤਾ ਬਦਲਣਾ, ਲਰਨਰ ਲਾਇਸੰਸ ਵਿੱਚ ਨਾਂ ਬਦਲਣਾ, ਲਰਨਰ ਲਾਇਸੰਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੰਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੰਸ ਨਵਿਆਉਣਾ (ਟੈਸਟ ਦੀ ਲੋੜ ਨਹੀਂ), ਡਰਾਈਵਿੰਗ ਲਾਇਸੰਸ ਦੀ ਬਦਲੀ, ਡਰਾਈਵਿੰਗ ਲਾਇਸੰਸ ਵਿੱਚ ਪਤਾ ਬਦਲਣਾ, ਡਰਾਈਵਿੰਗ ਲਾਇਸੰਸ ਵਿੱਚ ਨਾਂ ਬਦਲਣਾ, ਡਰਾਈਵਿੰਗ ਲਾਇਸੰਸ ਵਿੱਚ ਜਨਮ ਮਿਤੀ ਬਦਲਣਾ, ਲਾਇਸੰਸ ਦੀ ਡਿਟੇਲ ਪ੍ਰਾਪਤੀ, ਲਾਇਸੰਸ ਵਿੱਚ ਵਾਹਨ ਸ਼੍ਰੇਣੀ ਛੱਡਣੀ, ਡਰਾਈਵਰ ਲਈ ਪਬਲਿਕ ਸਰਵਿਸ ਵਾਹਨ ਬੈਜ, ਕੰਡਕਟਰ ਲਾਇਸੰਸ ਨਵਿਆਉਣਾ, ਲਰਨਰ ਲਾਇਸੰਸ ਦੀ ਮਿਆਦ ਵਧਾਉਣਾ ਸ਼ਾਮਲ ਹਨ।

                  ਉਨ੍ਹਾਂ ਦੱਸਿਆ ਕਿ ਆਰ.ਸੀ ਨਾਲ ਸਬੰਧਿਤ ਸੇਵਾਵਾਂ ਜਿਸ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਨਕਲ ਲਈ ਅਰਜ਼ੀ, ਆਰ.ਸੀ ਲਈ ਐਨ.ਓ.ਸੀ. ਦੀ ਅਰਜ਼ੀ, ਆਰ.ਸੀ. ਵਿੱਚ ਪਤਾ ਬਦਲਣਾ, ਫ਼ੀਸ ਦੇ ਕੇ ਆਰ.ਸੀ. ਡੀਟੇਲ ਵੇਖਣਾ, ਵਾਹਨ ਦੀ ਟਰਾਂਸਫ਼ਰ ਆਫ਼ ਆਨਰਸ਼ਿਪ (ਨਾਨ ਟਰਾਂਸਪੋਰਟ), ਮਾਲਕੀ ਤਬਦੀਲੀ ਮਾਮਲੇ ਵਿੱਚ ਲਾਈਫ਼ ਟਾਈਮ ਟੈਕਸ ਦੀ ਅਦਾਇਗੀ, ਹਾਇਰ ਪਰਚੇਜ ਐਗਰੀਮੈਂਟ ਦੀ ਐਂਡੋਰਸਮੈਂਟ, ਮੋਬਾਈਲ ਨੰਬਰ ਅੱਪਡੇਟ ਕਰਵਾਉਣਾ, ਫਿਟਨੈੱਸ ਸਰਟੀਫਿਕੇਟ ਦੀ ਨਕਲ, ਕਮਰਸ਼ੀਅਲ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਆਦਿ ਸੇਵਾਵਾਂ ਉਪਲਬਧ ਹਨ।

Powered by Froala Editor


Recommended Posts