November 28, 2025
Bhavika / Chandigarh
ਧੜੱਲੇਦਾਰ ਬਿਊਰੋ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਰਜਿਸਟਰ ਸੁਸਾਇਟੀਆਂ ਦੀ ਵਿੱਤੀ ਨਿਗਰਾਨੀ ਹੋਵੇਗੀ ਕੜੀ ਚੰਡੀਗੜ੍ਹ, 28 ਨਵੰਬਰ 2025 : ਪੰਜਾਬ ਸਰਕਾਰ ਨੇ ਸੁਸਾਇਟੀ ਐਕਟ ਵਿੱਚ ਸੋਧ ਕਰਕੇ ਸਾਰੇ ਰਜਿਸਟਰ ਸੁਸਾਇਟੀਆਂ ਅਤੇ ਟਰੱਸਟਾਂ ਦਾ ਸਾਲਾਨਾ ਆਡਿਟ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੀਟਿੰਗ ਵਿੱਚ ਮਿਲੀ ਮਨਜ਼ੂਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਵਿੱਤੀ ਲੈਣ–ਦੇਣ ਦੀ ਨਿਗਰਾਨੀ ਲਈ ਪ੍ਰਬੰਧਕ ਵੀ ਨਿਯੁਕਤ ਕੀਤੇ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਪੁਰਾਣੇ ਕਾਨੂੰਨ ਦੇ ਦੁਰਵਰਤੋਂ ਵਾਲੇ ਮਾਮਲਿਆਂ ਨੂੰ ਰੋਕੇਗਾ ਅਤੇ ਪਾਰਦਰਸ਼ਤਾ ਵਧੇਗੀ। ਇਸਦੇ ਨਾਲ ਹੀ ਮਾਈਨਿੰਗ ਖੇਤਰ ਵਿੱਚ ਨਿਯਮ ਸਖ਼ਤ ਕਰਨ ਦੀ ਤਿਆਰੀ ਹੈ। ਗ਼ੈਰ ਕਾਨੂੰਨੀ ਖਣਨ ‘ਤੇ ਨਿਗਰਾਨੀ ਲਈ ਵਾਹਨਾਂ ‘ਤੇ GPS ਲਗਾਉਣਾ ਲਾਜ਼ਮੀ ਕੀਤਾ ਜਾਵੇਗਾ ਅਤੇ ਇੱਕ ਨਵੀਂ ਅਥਾਰਟੀ ਬਣਾਉਣ ਦੀ ਯੋਜਨਾ ਹੈ। ਖਰੀਦ ਨਿਯਮਾਂ ਵਿੱਚ ਵੀ ਤਬਦੀਲੀ ਕਰਕੇ ਬਿਨਾਂ ਟੈਂਡਰ ਦੇ ਸਮਾਨ ਖਰੀਦਣ ਦੀ ਸੀਮਾ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਸਰਹੱਦੀ ਇਲਾਕਿਆਂ ਵਿੱਚ ਸੇਵਾ ਕਰਨ ਵਾਲੇ ਅਧਿਆਪਕਾਂ ਅਤੇ ਡਾਕਟਰਾਂ ਲਈ ਖਾਸ ਪ੍ਰੋਤਸਾਹਨ ਦੀ ਨੀਤੀ ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦੀ ਜਾਵੇਗੀ।