*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਆਮ ਆਦਮੀ ਪਾਰਟੀ ਦੇ ਵਲੰਟੀਅਰਾ ਨੇ 2027 ਵਿਚ ਸਰਕਾਰ ਬਨਾਉਣ ਦਾ ਬਿਗਲ ਵਜਾਇਆ ...ਬਲਤੇਜ ਪਨੂੰ , ਹਰਪਾਲ ਜੁਨੇਜਾ
July 14, 2026
Punjabi-Khabran-aam-Aadmi-Party-

Dharaledar Bureau / Punjab

ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਲੋਂ ਇੱਕ ਮੰਚ ਤੇ ਇਕੱਠੇ ਹੋ ਕੇ 2027 ਵਿਚ ਦੁਬਾਰਾ ਸ੍ਰ. ਭਗਵੰਤ ਸਿੰਘ ਮਾਨ ਜੀ ਨੂੰ ਮੁਖ ਮੰਤਰੀ ਬਨਾਉਂਣ ਦਾ ਪ੍ਰਣ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ,ਮੁਖ ਬੁਲਾਰੇ ਸ੍ਰ.ਬਲਤੇਜ ਸਿੰਘ ਪੰਨੂ ਜੀ , ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਜੀ ਨੇ ਸਿਰਕਤ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁਖ ਮੰਤਰੀ ਸ੍ਰ .ਭਗਵੰਤ ਸਿੰਘ ਮਾਨ ਜੀ ਵਲੋਂ ਕੀਤੇ ਵਿਕਾਸ ਬਾਰੇ ਚਰਚਾ ਕੀਤੀ | ਇਸ ਮੌਕੇ ਸ੍ਰ . ਬਲਤੇਜ ਸਿੰਘ ਪਨੂੰ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਾਰਟੀ ਦੀ ਰੀੜ ਦੀ ਹੁੱਡੀ ਹੁੰਦੀ ਹੈ |ਮਾਨ ਸਾਹਿਬ ਦੇ ਭਮਕੜਾ ਨੇ ਬੜੀ ਮੇਹਨਤ ਕਰਕੇ 2022 ਵਿਚ ਸ੍ਰ . ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣਾਈ ਅਤੇ ਹੁਣ 2027 ਵਿਚ ਤਿਆਰ ਬਰ ਤਿਆਰ ਨੇ | ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਵਰਕਰਾ ਵਿਚ ਜੋ ਜਜਬਾਤੀ ਜਨੂੰਨ ਹੈ ਉਸ ਨੂੰ ਦੇਖ ਕੇ ਜਾਪਦਾ ਕੇ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਹਾਲ ਵਿਚ ਬਨਣੀ ਤਹਿ ਹੈ ਅਤੇ ਜੋ ਵਾਧੇ ਮਾਨ ਸਰਕਾਰ ਨੇ ਕੀਤੇ ਉਹ ਸਮੇ ਤੋਂ ਪਹਿਲਾ ਹੀ ਪੂਰੇ ਕਰ ਦਿਤੇ | ਜਿਸ ਦਾ ਪੰਜਾਬੀਆਂ ਨੂੰ ਲਾਭ ਮਿਲ ਰਿਹਾ ਹੈ | ਮੀਟਿੰਗ ਨੂੰ ਸਬੋਧਨ ਕਰਦਿਆਂ ਜਰਨੈਲ ਸਿੰਘ ਮਨੂੰ , ਵੀਰਪਾਲ ਕੌਰ , ਰਾਜਿੰਦਰ ਮੋਹਨ , ਆਰਤੀ ਗੁਪਤਾ , ਸ਼ੁਸੀਲ ਮਿੱਡਾ ,ਸੰਦੀਪ ਬੰਧੂ , ਜਸਵਿੰਦਰ ਰਿਮਪਾ ਕ੍ਰਿਸ਼ਨ ਜੀ , ਰਾਜਵੀਰ ਸਿੰਘ , ਅਮਿਤ ਕੁਮਾਰ , ਸੁਖਜਿੰਦਰ ਸਿੰਘ , ਸੁਖਚੈਨ ਸਿੰਘ , ਮੁਖਤਿਆਰ ਗਿੱਲ ,ਰਵੇਲ ਸਿੱਧੂ , ਸੁਰਜਨ ਸਿੰਘ ,ਦੀਪ ਮਾਲਾ ਦੁੱਗਲ , ਜੀ ਐੱਸ ਓਬਰਾਏ ,ਗੁਰਬਖੁਸ਼ ਸਿੰਘ , ਰਾਜੇਸ਼ ਕਨੋਜੀਆਂ , ਹਰਿਕਾਂਤ ਵਾਲੀਆ , ਅਮਰਜੀਤ ਸਿੰਘ , ਅਮਨ ਬਾਂਸਲ ਅਤੇ ਸਾਰੇ ਮਾਨ ਸਾਹਿਬ ਦੇ ਭਮਕੜਾ ਨੇ ਸਾਂਝੇ ਤੋਰ ਤੇ ਕਿਹਾ ਕੇ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਇਸ ਨੂੰ ਕੋਈ ਵੀ ਨਹੀਂ ਰੋਕ ਸਕਦਾ ਮਾਨ ਸਾਹਿਬ ਦੇ ਭਮਕੜ 2022 ਤੋਂ ਵੀ ਜਿਆਂਦਾ ਸੀਟਾ ਜਿੱਤ ਕੇ ਵਾਪਸੀ ਕਰਨ ਗਏ |

Punjabi Khabran aam Aadmi Party Latest Updates


Recommended Posts