*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਜੋਗਿੰਦਰ ਸਿੰਘ ਛਾਂਗਾ ਨੇ ਹਮੇਸ਼ਾ ਲੋਕ ਸੇਵਾ ਕੀਤੀ- ਬਲਤੇਜ ਪੰਨੂ
July 15, 2026
Joginder-Singh-Chhanga-Baltej-Pa

Dharaledar Bureau / Punjab

ਪਟਿਆਲਾ, 15 ਜੁਲਾਈ: ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਤੇ ਮੀਡੀਆ ਇੰਚਾਰਜ ਸ੍ਰ .ਬਲਤੇਜ ਸਿੰਘ ਪੰਨੂ ਨੇ ਅੱਜ ਪਟਿਆਲਾ ਸ਼ਹਿਰ ਵਿਚੋਂ 1992 ਤੋਂ ਲਗਾਤਾਰ ਨਗਰ ਨਿਗਮ ਦੀਆਂ ਚੋਣਾਂ ਲੜ੍ਹ ਕੇ ਲੋਕ ਦੀ ਸੇਵਾ ਕਰਦੇ ਆ ਰਹੇ ਜੋਗਿੰਦਰ ਸਿੰਘ ਛਾਂਗਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਨੇ ਛਾਂਗਾ (ਵਡੇਰਾ ਪਰਿਵਾਰ ) ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਜੋਗਿੰਦਰ ਸਿੰਘ ਛਾਂਗਾ ਪਰਿਵਾਰ ਨਾਲ ਖੜੀ ਹੈ। ਪਾਰਟੀ ਦੇ ਮੁੱਖ ਬੁਲਾਰੇ ਵਜੋਂ ਬਲਤੇਜ ਪਨੂੰ ਨੇ ਕਿਹਾ ਕਿ ਛਾਂਗਾ ਵਰਗੀਆਂ ਸ਼ਖਸੀਅਤਾਂ ਸਮਾਜ ਵਿਚ ਬਹੁਤ ਘੱਟ ਪੈਦਾ ਹੁੰਦੀਆਂ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕ ਦੀ ਸੇਵਾ ਕਰਦੇ ਹੋਏ ਸਮਾਜ ਦੇ ਲੇਖੇ ਲਾਇਆ ਹੋਵੇ। ਬਲਤੇਜ ਪੰਨੂ ਨੇ ਨਿ ਜੀ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਘਰ ਨਾਲ ਜੁੜਿਆ ਛਾਂਗਾ ਪਰਿਵਾਰ ਆਪਣੇ ਨਿਤਨੇਮ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਚਰਨ ਛੋਹ ਧਰਤੀ ਗੁਰੂਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਚੌਂਕੀ ਸਮੇਂ ਹਾਜਰੀ ਲਗਵਾਉਂਦੇ ਸਨ ਅਤੇ ਆਪਣੀ ਨੇਕ ਕਮਾਈ ਵਿਚੋਂ ਸੰਗਤਾਂ ਲਈ ਪ੍ਰਸ਼ਾਦ ਦੇ ਵਜੋਂ ਕੁਝ ਨਾ ਕੁਝ ਮੈਂ ਖੁਦ ਵੰਡਦੇ ਹੋਏ ਦੇਖਦਾ ਸੀ। ਜੋਗਿੰਦਰ ਸਿੰਘ ਛਾਂਗਾ ਦੇ ਸਪੁੱਤਰ ਵਿੱਕੀ ਅਤੇ ਡਿਕੀ ਦੇ ਦੱਸੇ ਅਨੁਸਾਰ ਜੋਗਿੰਦਰ ਸਿੰਘ ਛਾਂਗਾ ਦੀ ਮੌਤ ਵੀ ਮਹਾਂਪੁਰਸ਼ਾਂ ਵਾਲੀ ਹੋਈ। ਬਲਤੇਜ ਪਨੂੰ ਨੇ ਪਰਿਵਾਰ ਨੂੰ ਦਿਲਾਸਾ ਦੇਂਦੇ ਹੋਏ ਕਿਹਾ ਉਹ ਅਤੇ ਪਾਰਟੀ ਹਮੇਸ਼ਾ ਛਾਂਗਾ ਪਰਿਵਾਰ ਨਾਲ ਦੁੱਖ ਸੁਖ ਵਿਚ ਖੜ੍ਹੀ ਹੈ। ਇਸ ਮੌਕੇ ਪੀ ਆਰ ਟੀ ਸੀ ਦੇ ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ , ਭਗਵਾਨਦਾਸ ਜੁਨੇਜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗੁਰਵਿੰਦਰ ਸਿੰਘ ਓ ਐੱਸ ਡੀ, ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਜ਼ਿਲ੍ਹਾ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਸੰਦੀਪ ਬੰਧੁ ਹਲਕਾ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਸਹਿ ਮੀਡੀਆ ਇੰਚਾਂਰਜ, ਮਨਦੀਪ ਸਿੰਘ ਰਾਜਾ ਢੇਰੀ ਰਿਸ਼ਬ, ਅਭਿਸ਼ੇਕ ਸ਼ਰਮਾ , ਰਾਹੁਲ ਮਹਿਤਾ ਸ਼ੈਂਪੀ ਘੇਰ ਸੋਢੀਆ, ਨਵਨੀਤ ਵਾਲੀਆਂ , ਹਾਜਰ ਸਨ |

Joginder Singh Chhanga Baltej Pannu Tribute To Joginder Singh Chhanga Public Service Punjab News Baltej Pannu Statement Punjab Politics Political Tribute Social Worker Punjab Community Service Punjab Leaders Condolence Meeting Memorial Event


Recommended Posts