September 30, 2026
ਇੰਡੀਆ’ ਗਠਜੋੜ ਦੀ ਬੈਠਕ ਤੋਂ ਪਹਿਲਾਂ ਦਿੱਲੀ ’ਚ ਵਿਵਾਦਤ ਹੋਰਡਿੰਗਜ਼, ਵਿਰੋਧੀ ਆਗੂਆਂ ’ਤੇ ਤਨਜ਼
Prabhsimran Singh / Delhi
ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਹੋਣ ਜਾ ਰਹੀ ‘ਇੰਡੀਆ’ (INDIA) ਗਠਜੋੜ ਦੀ ਅਹਿਮ ਬੈਠਕ ਤੋਂ ਪਹਿਲਾਂ ਸੈਂਟਰਲ ਦਿੱਲੀ ਵਿੱਚ ਵਿਰੋਧੀ ਧਿਰ ਦੇ ਪ੍ਰਮੁੱਖ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਵਿਵਾਦਤ ਹੋਰਡਿੰਗਜ਼ ਲਗਾਏ ਗਏ ਹਨ। ਇਨ੍ਹਾਂ ’ਤੇ ਵਿਰੋਧੀ ਧਿਰ ਦੀ ਏਕਤਾ ਅਤੇ ਆਗੂਆਂ ਨੂੰ ਲੈ ਕੇ ਤਨਜ਼ ਭਰੇ ਸੰਦੇਸ਼ ਲਿਖੇ ਗਏ ਹਨ। ਇਹ ਬੈਠਕ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਪ੍ਰਕਿਰਿਆ ਅਤੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਫ਼ੈਸਲਿਆਂ ਖ਼ਿਲਾਫ਼ ਵਿਰੋਧੀ ਧਿਰ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਸੱਦੀ ਗਈ ਹੈ। ਬੈਠਕ ਵਿੱਚ ਕਾਂਗਰਸ ਵੱਲੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ, ਟੀਐੱਮਸੀ ਤੋਂ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ, ਆਰਜੇਡੀ ਤੋਂ ਤੇਜਸਵੀ ਯਾਦਵ, ਐੱਨਸੀ ਦੇ ਉਮਰ ਅਬਦੁੱਲਾ ਅਤੇ ਪੀਡੀਪੀ ਦੀ ਮਹਿਬੂਬਾ ਮੁਫ਼ਤੀ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਹੋਣਗੇ। ਹੇਮੰਤ ਸੋਰੇਨ ਅਤੇ ਉੱਧਵ ਠਾਕਰੇ ਵੀਡੀਓ ਕਾਨਫਰੰਸਿੰਗ ਰਾਹੀਂ ਜੁੜਨਗੇ। ਇਸ ਤੋਂ ਇਲਾਵਾ ਸੁਪ੍ਰੀਆ ਸੁਲੇ, ਐੱਮ.ਏ. ਬੇਬੀ, ਡੀ. ਰਾਜਾ, ਦੀਪਾਂਕਰ ਭੱਟਾਚਾਰੀਆ, ਐੱਨ.ਕੇ. ਪ੍ਰੇਮਚੰਦਰਨ, ਸਾਦਿਕ ਥੰਗਲ, ਥਿਰੁਮਾਵਲਵਨ, ਡੀ. ਵਾਈਕੋ ਅਤੇ ਕਪਿਲ ਸਿੱਬਲ ਵੀ ਬੈਠਕ ਵਿੱਚ ਹਿੱਸਾ ਲੈਣਗੇ।
India Alliance Delhi News Opposition Meeting Sir Election Commission Gyanesh Kumar Sonia Gandhi Rahul Gandhi Mallikarjun Kharge Mamata Banerjee Tejashwi Yadav Omar Abdullah Mehbooba Mufti Hemant Soren Uddhav Thackeray Indian Politics Political News