ਹੈਲਥ ਅਵੇਅਰਨੈਸ ਸੁਸਾਇਟੀ ਰਜਿ- ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿਖੇ “ਪਰਾਨਿਕ ਹੀਲਿੰਗ ਮੈਡੀਟੇਸ਼ਨ” ਕੈ " />

ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
Healing Meditation Camp at Baradari Garden Patiala
September 5, 2021
Daily-Dharaledar-Online-News-Vie

Daily Dharaledar / Punjab


ਹੈਲਥ ਅਵੇਅਰਨੈਸ ਸੁਸਾਇਟੀ ਰਜਿ- ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿਖੇ “ਪਰਾਨਿਕ ਹੀਲਿੰਗ ਮੈਡੀਟੇਸ਼ਨ” ਕੈਂਪ ਲਗਾਇਆ ਗਿਆ। ਜਿਸ ਦੀ ਵਿਧੀ ਮਾਸਟਰ ਚੋਆ ਕੋਕ ਸੁਈ ਨੇ ਫਿਲਪਿਅਨਜ਼ ਵਿੱਚ ਕੀਤੀ। ਜਿਸ ਵਿੱਚ ਲਗਭਗ 200 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਬਹੁਤਿਆਂ ਨੇ ਇਸ ਪ੍ਰਣਾਲੀ ਨੂੰ ਸਹੀ ਤੇ ਬਰਕਰਾਰ ਵਿਸ਼ਵਾਸ਼ ਨਾਲ ਸਲਾਹਿਆ। ਇਸ ਆਧੁਨਿਕ ਤਕਨੀਕ ਰਾਹੀਂ ਇਲਾਜ ਮਰੀਜ ਨੂੰ ਛੂਹਣਾ ਨਹੀਂ ਤੇ ਨਾ ਹੀ ਦਵਾਈ ਦੇਣੀ ਹੈ ਅਤੇ ਮਰੀਜ ਨੂੰ ਠੀਕ ਕਰਨਾ ਹੈ। ਇਸ ਦੀ ਪੁਰਜੋਰ ਮੰਗ ਨੂੰ ਲੈ ਕੇ ਦੂਜੀ ਵਾਰ ਇਹ ਕੈਂਪ ਲਾਇਆ ਗਿਆ ਹੈ। ਇਸ ਟੀਮ ਵਿੱਚ ਡਾ. ਰਜਤ ਵਰਮਾ ਅਤੇ ਡਾ. ਮੀਨਾਕਸ਼ੀ ਅਗਵਾਈ ਕਰ ਰਹੇ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਗੁਰਦੀਪ ਸਿੰਘ ਏ.ਆਈ.ਜੀ. ਪੰਜਾਬ ਪੁਲਿਸ (ਰਿਟਾ-) ਸਨ। ਉਹਨਾਂ ਨੇ ਸਮਾਜ ਭਲਾਈ ਦੇ ਚੰਗੇ ਕੰਮਾਂ ਲਈ ਸੁਸਾਇਟੀ ਦੇ ਪ੍ਰਬੰਧਕਾਂ ਦੇ ਯਤਨਾਂ ਨੂੰ ਸਲਾਹਿਆ।
ਇਸ ਤੋਂ ਇਲਾਵਾ ਐਡਵੋਕੇਟ ਤਾਰਾ ਸਿੰਘ ਭਮਰਾ ਜਨਰਲ ਸਕੱਤਰ, ਸੁਰਿੰਦਰ ਆਹਲੂਵਾਲੀਆ ਮੀਤ ਪ੍ਰਧਾਨ, ਜਗਮੋਹਨ ਸਿੰਘ ਬੇਦੀ ਜੁਆਇੰਟ ਸਕੱਤਰ, ਅਮਰਜੀਤ ਕੌਰ ਚੋਪੜਾ ਸਲਾਹਕਾਰ, ਅਮਰਜੀਤ ਸਿੰਘ ਮੈਂਬਰ, ਰੀਤਇੰਦਰ ਸਿੰਘ ਮੈਂਬਰ ਸਭਨਾ ਨੇ ਆਪਣੀ—ਆਪਣੀ ਜਿੰਮੇਵਾਰੀ ਲੈ ਕੇ ਇਸ ਸਮਾਗਮ ਦੀ ਸਫਲਤਾ ਨੂੰ ਛੋਹਿਆ।
ਇਸ ਸਮਾਗਮ ਵਿੱਚ ਸ੍ਰ. ਜਸਵੰਤ ਸਿੰਘ ਕੌਲੀ ਪ੍ਰਧਾਨ ਨੇ ਮੁੱਖ ਮਹਿਮਾਨ ਸ੍ਰ. ਗੁਰਦੀਪ ਸਿੰਘ ਏ.ਆਂਈ.ਜੀ. ਰਿਟਾਇਰਡ ਨੂੰ ਫੁੱਲ ਮਾਲਾ ਪਾ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਪੁੱਜੇ ਐਡਵੋਕੇਟ ਕੁਲਜੀਤ ਸਿੰਘ ਔਲਖ ਪ੍ਰਧਾਨ ਦੋਸਤ ਸੰਸਥਾ, ਕਰਨਲ ਜੇ.ਐਸ. ਥਿੰਦ ਜਨਰਲ ਸਕੱਤਰ ਦੋਸਤ ਸੰਸਥਾ ਅਤੇ ਭਗਵਾਨ ਦਾਸ ਗੁਪਤਾ ਫਾਊਂਡਰ ਦੋਸਤ ਸੰਸਥਾ ਆਦਿ ਨੂੰ ਫੁਲਮਾਲਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਚਾਹ ਦਾ ਲੰਗਰ, ਲੱਸੀ, ਦੁੱਧ, ਦਹੀ ਦਾ ਲੰਗਰ “ਬਾਨੀ ਮਿਲਕ ਪ੍ਰੋਡੀਊਸਰ ਪਟਿਆਲਾ” ਵੱਲੋਂ ਸੇਵਾ ਨਿਭਾਈ ਗਈ।

Daily Dharaledar Online News Views and Reviews


Recommended Posts