ਪਟਿਆਲਾ /  ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨ ਰਜਿ- ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰ " /> ਪਟਿਆਲਾ /  ਹੈਲਥ ਅਵੇਅਰਨੈ ">
ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ    ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਭਰ ਵਿੱਚ 30 ਜੁਲਾਈ ਨੂੰ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ, ਯੂਨੀਅਨ ਨੇ ਸੂਬਾ ਪੱਧਰੀ ਬੰਦ ਦਾ ਕੀਤਾ ਐਲਾਨ    ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ   
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰਭਾਤ ਫੇਰੀ ਬਾਰਾਦਰੀ ਗਾਰਡਨ ਵਿੱਚ ਕੱਢੀ ਗਈ
November 28, 2023
Daily-Dharaledar-Online-News-Vie

Daily Dharaledar / Punjab

ਪਟਿਆਲਾ /  ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨ ਰਜਿ- ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਬੰਧੀ ਪ੍ਰਭਾਤ ਫੇਰੀ ਕੱਢੀ ਗਈ। ਸੰਗਤਾਂ ਹੁੰਮ ਹੁੰਮਾ ਕੇ ਆਨੰਦ ਮਈ ਕੀਰਤਨ ਕਰਦੀਆਂ ਹੋਈਆਂ ਬਾਰਾਦਰੀ ਦੇ ਮੇਨ ਗੇਟ ਤੇ ਇਕੱਤਰ ਹੋਈਆਂ। ਇੱਥੇ ਗੁੱਡ ਮਾਰਨਿੰਗ ਕਲੱਬ, ਸਡਾਣਾ ਬਰਦਰਜ਼ ਨੇ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਪਹੁੰਚੀ ਹੋਈਆਂ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕੀਤਾ ਗਿਆ। ਗੁੱਡ ਮਾਰਨਿੰਗ ਕਲੱਬ ਨੇ ਸੰਗਤਾਂ ਨੂੰ ਜੀ ਆਇਆ ਕਿਹਾ। ਸਡਾਣਾ ਬ੍ਰਦਰਜ਼ ਨੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਸਾਂਝਾ ਕੀਤਾ। ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਬਾਰਾਦਰੀ ਵਿੱਚ ਗੂੰਜਾ ਪਾ ਦਿੱਤੀਆਂ। ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਗੁਰੂ ਸਾਹਿਬ ਦਾ ਉਪਦੇਸ਼ ਕਿ ਉਹਨਾਂ ਨੇ ਸਾਂਝੀ ਵਾਲਤਾ ਦਾ ਪਾਠ, ਅੰਧ ਵਿਸ਼ਵਾਸ਼, ਪਾਖੰਡ ਵਿਰੁੱਧ ਆਵਾਜ ਅਤੇ ਇਸਤਰੀ ਦਾ ਸਤਿਕਾਰ ਰਾਜਿਆਂ ਦੀ ਜਨਨੀ ਕਹਿ ਕੇ ਪੁਕਾਰਿਆ। ਗ੍ਰਹਿਸਤੀ ਜੀਵਨ ਨੂੰ ਸਭ ਧਰਮਾਂ ਤੋਂ ਉੱਤਮ ਦੱਸਿਆ। ਤਾਰਾ ਸਿੰਘ ਭਮਰਾ ਸੰਸਥਾ ਦੇ ਜਨਰਲ ਸਕੱਤਰ ਨੇ ਇਸ ਪ੍ਰੋਗਰਾਮ ਦਾ ਆਗਾਜ ਆਪਣੀ ਮਿਹਨਤ ਸਦਕਾ ਸਫ਼ਲਤਾ ਪੂਰਵਕ ਸੰਪਨ ਕੀਤਾ।  - ਉਪਰੋਕਤ ਸੰਸਥਾ ਤੋਂ ਇਲਾਵਾ ਯੋਗਾ ਪਰਿਵਾਰ ਗਰੁੱਪ, ਟੈਂਨਸ਼ਨ ਫਰੀ ਗਰੁੱਪ, ਫਰੈਂਡਜ਼ ਗਰੁੱਪ, ਬਾਰਾਦਰੀ ਵਾਕ ਜੱਗੀ ਗਰੁੱਪ, ਲਕਸ਼ਮੀ ਗੁਪਤਾ ਆਦਿ ਨੇ ਭਰਪੂਰ ਸਹਿਯੋਗ ਦਿੱਤਾ। ਹਰੀ ਚੰਦ ਬਾਂਸਲ, ਜੇ.ਐਸ. ਤੁਲੀ, ਬਲਰਾਜ ਸ਼ਰਮਾ, ਨੀਲਮ ਸੋਢੀ, ਗੁਰਿੰਦਰ ਸੋਢੀ ਵਿਨੋਦ ਸ਼ਰਮਾ ਜਨਰਲ ਸਕੱਤਰ ਜਨਹਿੱਤ ਸੰਮਤੀ, ਵਿਜੇ ਪਾਲ ਬਾਂਸਲ, ਹਰਪ੍ਰੀਤ ਵਿਰਕ, ਰਾਜਿੰਦਰ, ਰਾਧਾ ਗਰਗ, ਪੂਰਨ ਸੁਆਮੀ, ਯੋਗਾ ਟੀਚਰ ਉਮ ਪ੍ਰਕਾਸ਼ ਸ਼ਰਮਾ, ਕਮਲੇਸ਼ ਗੋਗੀਆ, ਸਤਪਾਲ ਮਲਹੋਤਰਾ, ਆਦਿ ਹਾਜਰ ਸਨ। ਇਸ ਪ੍ਰੋਗਰਾਮ ਵਿੱਚ ਸ਼ਬਦ ਗਾਇਨ ਮਮਤਾ ਮਲਹੋਤਰਾ ਨੇ ਵਿਸ਼ੇਸ਼ ਤੌਰ ਤੇ ਸਫਲਤਾ ਲਈ ਭਰਪੂਰ ਸਹਿਯੋਗ ਦਿੱਤਾ। ਸਤਪਾਲ ਮਲਹੋਤਰਾ ਦੀ ਭੂਮਿਕਾ ਅਹਿਮ ਰਹੀ। ਅੰਤ ਵਿੱਚ ਸਭਨਾ ਨੇ ਲੰਗਰ ਪ੍ਰਸ਼ਾਦਾ ਛੱਕਿਆ ਅਤੇ ਚਾਹ ਦਾ ਆਨੰਦ ਮਾਣਿਆ। ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਸਾਰੇ ਆਇਆ ਨੂੰ ਜੀ ਆਇਆ ਕਿਹਾ ਅਤੇ ਅੰਤ ਵਿੱਚ ਧੰਨਵਾਦ ਕੀਤਾ।

Daily Dharaledar Online News Views and Reviews


Recommended Posts