September 16, 2026
ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ
Prabhsimran Singh / Chandigarh
ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਪਹਿਲੀ ਪੰਜਾਬ ਫੇਰੀ ਦੌਰਾਨ ਪਾਰਟੀ ਦੇ ਵੱਡੇ ਆਗੂ ਇੱਕੋ ਮੰਚ ’ਤੇ ਨਜ਼ਰ ਆਏ। ਕਰੀਬ ਪੌਣੇ ਤਿੰਨ ਮਹੀਨੇ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਨੇ ਵੀ ਸਟੇਜ ਸਾਂਝੀ ਕੀਤੀ। ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਬਿਨਾਂ ਕਿਸੇ ਮੁੱਖ ਮੰਤਰੀ ਚਿਹਰੇ ਦੇ ਚੋਣ ਲੜੇਗੀ ਅਤੇ ਪਹਿਲਾਂ ਚੋਣ ਜਿੱਤਣ ਤੋਂ ਬਾਅਦ CM ਬਾਰੇ ਫ਼ੈਸਲਾ ਹੋਵੇਗਾ। ਰਾਜਾ ਵੜਿੰਗ ਅਤੇ ਚੰਨੀ ਨੇ ਵੀ ਪਾਰਟੀ ਦੀ ਏਕਤਾ ਤੇ ਇਕੱਠੇ ਚੋਣ ਲੜਨ ਦੀ ਗੱਲ ਕੀਤੀ। ਇਸ ਦੌਰਾਨ ਗੁਲਜ਼ਾਰ ਸਿੰਘ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਵੱਲ ਮਾਰਚ ਵੀ ਕੀਤਾ ਗਿਆ।
Punjab Congress Sachin Pilot Charanjit Singh Channi Raja Warring Partap Singh Bajwa Punjab Politics Congress Unity Punjab Congress Meeting Punjab Elections Cm Face Harpal Cheema Gulzar Singh Case Chandigarh News Punjab Political News