ਕਿਲੋਮੀਟਰ ਬੱਸਾ ਧੱਕੇ ਨਾਲ ਚਲਾਉਣ ਕਰਕੇ ਕੱਲ ਮਿਤੀ 1 ਦਸੰਬਰ ਨੂੰ PRTC ਚੇਅਰਮੈਨ ਦੇ ਘਰ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ - ਹਰਕੇਸ਼ ਕੁਮਾਰ ਵਿੱਕੀ " />

ਕਿਲੋਮੀਟਰ ਬੱਸਾ ਧੱਕੇ ਨਾਲ ">
ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ    ਓ.ਐਸ.ਡੀ. ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਪਿੰਡ ਕਲੇਰਾਂ ਅਤੇ ਕਹੇਰੂ ਵਿਖੇ 'ਲੋਕ ਮਿਲਣੀ' ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ*    ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਅਵਤਾਰ ਸਿੰਘ ਤਾਰੀ ਨੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਵਜੋਂ ਸੰਭਾਲਿਆ ਚਾਰਜ    ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ    ਸਿੱਖਿਆ ਕ੍ਰਾਂਤੀ ਦੇ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ*    ਵਿਧਾਇਕ ਭਰਾਜ ਵੱਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕਾ ਸੰਗਰੂਰ ਦੀਆਂ ਗ੍ਰਾਮ ਪੰਚਾਇਤਾਂ ਨੂੰ 5.51 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈੱਕ ਭੇਟ    ਨਾਭਾ ਦੇ ਪਿੰਡ ਰੈਸਲ ਤੇ ਗੋਬਿੰਦਪੁਰਾ 'ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਦਸਤਾਵੇਜ਼ੀ ਦਾ ਪ੍ਰਦਰਸ਼ਨ   
ਪੀ.ਆਰ.ਟੀ.ਸੀ ਵਿੱਚ ਨਿੱਜੀ ਕਰਣ ਨੂੰ ਲੈਕੇ ਵਰਕਰਾਂ ਦੇ ਵਿੱਚ ਭਾਰੀ ਰੋਸ - ਰੇਸ਼ਮ ਸਿੰਘ ਗਿੱਲ
November 30, 2023
Daily-Dharaledar-Online-News-Vie

Daily Dharaledar / Punjab

ਕਿਲੋਮੀਟਰ ਬੱਸਾ ਧੱਕੇ ਨਾਲ ਚਲਾਉਣ ਕਰਕੇ ਕੱਲ ਮਿਤੀ 1 ਦਸੰਬਰ ਨੂੰ PRTC ਚੇਅਰਮੈਨ ਦੇ ਘਰ ਅੱਗੇ ਦਿੱਤਾ ਜਾਵੇਗਾ ਰੋਸ ਧਰਨਾ - ਹਰਕੇਸ਼ ਕੁਮਾਰ ਵਿੱਕੀ

ਮੁੱਖ ਮੰਤਰੀ ਪੰਜਾਬ ਦਾ 2 ਦਸੰਬਰ ਨੂੰ ਤਿੱਖਾ ਵਿਰੋਧ ਕਰਨ ਦਾ ਐਲਾਨ-ਸ਼ਮਸੇਰ ਸਿੰਘ ਢਿੱਲੋ

ਪਟਿਆਲਾ (ਅਮਰੀਕਇੰਦਰ ਸਿੰਘ) ਅੱਜ ਮਿਤੀ 30/11/2023 ਨੂੰ ਪੰਜਾਬ ਰੋਡਵੇਜ਼/ਪੱਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਪੰਜਾਬ ਵੱਲੋਂ ਪੀ.ਆਰ.ਟੀ.ਸੀ ਦੇ ਸੰਗਰੂਰ ਡਿੱਪੂ ਵਿੱਚ ਮਨੇਜਮੈਂਟ ਤੇ ਸਰਕਾਰ ਨੇ ਪ੍ਰਾਈਵੇਟ ਮਾਲਕਾ ਦੀਆਂ km ਸਕੀਮ ਬੱਸਾਂ ਚਲਾਉਣ ਦੀ ਕੋਸਿਸ ਕੀਤੀ ਗਈ ਸੀ ਜਿਸ ਦਾ ਜੱਥੇਬੰਦੀ ਲਗਭਗ 2 ਸਾਲਾ ਤੋਂ ਵਿਰੋਧ ਕਰਦੀ ਆ ਰਹੀ ਹੈ ਮਨੇਜਮੈਂਟ ਤੇ ਸਰਕਾਰ ਇਹਨਾਂ ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਅੰਦਰ ਖਾਤੇ ਟੈਂਡਰ ਕਰਕੇ ਪ੍ਰਾਈਵੇਟ ਮਾਲਕਾ ਨੂੰ ਫਾਇਦਾ ਦੇ ਰਹੀ ਹੈ ਸ. ਭਗਤ ਸਿੰਘ ਦੀ ਪੱਗ ਬੰਨ ਕੇ ਆਈ ਸਰਕਾਰ ਵਿਭਾਗ ਦੀ ਬੱਸਾਂ ਦੀ ਥਾਂ ਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਵਿਭਾਗ ਦੀ ਲੁੱਟ ਕਰਵਾ ਰਹੀ ਹੈ ਜਿਥੇ ਕਿ ਆਮ ਆਦਮੀ ਦੀ ਸਰਕਾਰ ਵਿੱਚ ਟਰਾਂਸਪੋਰਟ ਵਿਭਾਗ ਦੇ ਵਿੱਚ ਵਿਭਾਗ ਦੀ ਆਪਣੀ ਕੋਈ ਵੀ ਬੱਸ ਨਹੀਂ ਪਾਈ ਗਈ ਯੂਨੀਅਨ ਲਗਭਗ ਲੰਮੇ ਸਮੇਂ ਤੋਂ ਵਿਭਾਗ ਦੀਆਂ ਆਪਣੀ ਬੱਸਾਂ ਦੀ ਮੰਗ ਕਰ ਰਹੀ ਹੈ ਕਿਉਂਕਿ ਕਿਲੋਮੀਟਰ ਸਕੀਮ ਤਹਿਤ ਬੱਸਾਂ ਮਾਲਕ 6 ਸਾਲ ਦੇ ਵਿੱਚ ਕਰੋੜਾਂ ਰੁਪਏ ਦੀ ਲੁੱਟ ਕਰਕੇ ਅਤੇ ਮੁੜ ਤੋਂ ਆਪਣੀ ਬੱਸ ਪ੍ਰਾਈਵੇਟ ਮਾਲਕ ਲੈ ਜਾਂਦਾ ਹੈ ਇਹ ਬੱਸਾ ਮਨਮਰਜ਼ੀ ਦੇ ਰੂਟ ਤੇ ਚੱਲਦੀ ਹੈ ਜਿਸ ਦੇ ਨਾਲ ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਵੀ ਕਿਲੋਮੀਟਰ ਤਹਿ ਨਹੀਂ ਕਰਵਾਏ ਜਾਂਦੇ ਜਿਸ ਤਹਿਤ ਵਿਭਾਗ ਦੀ ਲੁੱਟ ਹੁੰਦੀ ਹੈ ਜਦੋਂ ਕਿ ਵਿਭਾਗ ਦੀਆ ਆਪਣੀਆਂ ਬੱਸਾਂ ਵਿਭਾਗ ਦੇ ਵਿੱਚ 15 ਸਾਲ ਕਮਾਈ ਕਰਦੀਆਂ ਨੇ ਜਿਸ ਦੇ ਨਾਲ ਵਿਭਾਗ ਦੀ ਆਪਣੀ ਮਾਲਕੀ ਦੀ ਬੱਸ ਹੋਵੇਗੀ ਅਤੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਪ੍ਰੰਤੂ ਪੀ.ਆਰ.ਟੀ ਸੀ ਮਨੇਜਮੈਂਟ ਅਤੇ ਸਰਕਾਰ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਲਈ ਉਤਾਵਲੀ ਹੋਇਆ ਹੈ । ਕਿਉਂਕਿ ਇਹਨਾਂ ਬੱਸਾ ਦੇ ਰਾਹੀਂ ਹੀ ਮਨੇਜਮੈਂਟ ਕੁੱਰਪਸ਼ਨ ਨੂੰ ਵਧਾਇਆ ਜਾ ਰਿਹਾ ਹੈ ਤੇ ਵਿਭਾਗ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਅੱਜ ਸੰਗਰੂਰ ਤੋ ਨਵੀਂ ਆਈ km ਸਕੀਮ ਬੱਸਾਂ ਨੂੰ ਰੋਸਟਰ ਤੇ ਲਾਇਆ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਬੱਸਾਂ ਨੂੰ ਓਸੇ ਰੂਟ ਤੇ ਲਾਇਆ ਗਿਆ ਜਿਥੋਂ ਦੇ ਪਹਿਲਾ ਹੀ ਰੂਟ ਬੋਰਡ ਲੱਗੇ ਹੋਏ ਸਨ ਤੇ ਜਥੇਬੰਦੀ ਬਾਰ ਬਾਰ ਮੈਨੇਜਮੈਂਟ ਦੀ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਕਿ ਇੰਨਾ km ਸਕੀਮ ਬੱਸਾਂ ਤੋ ਟੀਚੇ ਤੋ ਵਧ ਕੇ km ਕਰਵਾਏ ਜਾਂਦੇ ਹਨ ਤੇ ਇਹ ਆਉਂਦੇ ਹੀ 520 km ਤਹਿ ਕਰਨ ਤੇ ਪਾਂ ਦਿੱਤੀਆ ਗਈਆਂ ਹਨ ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਤੇ ਗੁਰਪ੍ਰੀਤ ਸਿੰਘ ਪੰਨੂ ਤੇ ਜਗਤਾਰ ਸਿੰਘ ਨੇ ਪਟਿਆਲੇ ਤੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਮਨੇਜਮੈਂਟ ਵਿਭਾਗ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਨੌਜਵਾਨਾਂ ਤੋ ਰੋਜ਼ਗਾਰ ਨੂੰ ਖੋਹਣਾ ਚਾਹੁੰਦੇ ਹਨ ਯੂਨੀਅਨ ਟਰਾਂਸਪੋਰਟ ਅਦਾਰੇ ਨੂੰ ਬਚਾਉਣ ਦੇ ਲਈ ਅਤੇ ਪੰਜਾਬ ਦੀ ਨੌਜਵਾਨੀ ਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੀ ਹੈ ਸੰਗਰੂਰ ਸ਼ਹਿਰ ਬੰਦ ਕੀਤਾ ਗਿਆ ਪਰ PRTC ਦੀ ਮੈਨੇਜਮੈਂਟ ਇੰਨਾ 2 km ਸਕੀਮ ਬੱਸਾਂ ਨੂੰ ਮੀਟਿੰਗ ਤੱਕ ਰੋਕਣ ਲਈ ਬਿਲਕੁੱਲ ਵੀ ਤਿਆਰ ਨਹੀਂ ਹੈ ਅਤੇ ਚੇਅਰਮੈਨ ਦੇ ਹੁਕਮਾਂ ਤਹਿਤ ਇਹ 2 ਬੱਸਾ ਨੂੰ ਚਲਾ ਕੇ ਲੱਗਭੱਗ ਵਿਭਾਗ ਦੀਆਂ 1200 ਬੱਸਾਂ ਬੰਦ ਕਰਵਾਈ ਬੈਠੀ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਕਾਰਪੋਰੇਟ ਘਰਾਣਿਆਂ ਹੱਥੀਂ ਲੁੱਟ ਕਰਵਾਉਣ ਲਈ ਸਰਕਾਰ ਉਤਾਵਲੀ ਹੈ ਜਿਸ ਦੇ ਵਿਰੋਧ ਵਿੱਚ ਜਥੇਬੰਦੀ ਵੱਲੋ ਪਟਿਆਲਾ ਬੱਸ ਸਟੈਂਡ ਤੇ ਚੌਂਕ ਬੰਦ ਕੀਤਾ ਗਿਆ ਪਰ PRTC ਦੇ ਚੇਅਰਮੈਨ ਤੇ ਮੈਨੇਜਮੈਂਟ ਆਪਣੀ ਗੱਲ ਤੇ ਅੜ ਗਏ ਹਨ ਜਿਸਦਾ ਜਥੇਬੰਦੀ ਵੱਲੋ ਤਿੱਖਾ ਵਿਰੋਧ ਕੀਤਾ ਜਾਂਦਾ ਹੈ ਜਿਸ ਕਾਰਨ PRTC ਦੇ ਸਮੂਹ ਡੀਪੂ ਤਾਂ ਅੱਜ ਤੋ ਹੀ ਬੰਦ ਪਏ ਹਨ ਤੇ ਕੱਲ ਤੋ Punbus ਵੀ ਬਾਦ ਦੁਪਹਿਰ ਸਮਰਥਨ ਵਿੱਚ ਆਪਣੀ ਬੱਸਾ ਦਾ ਚੱਕਾ ਜਾਮ ਕਰੇਗੀ ਤੇ ਸੰਗਰੂਰ ਸ਼ਹਿਰ ਬੰਦ ਕਰਨ ਦੇ ਨਾਲ ਨਾਲ ਚੇਅਰਮੈਨ ਸਾਬ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਜਾਵੇਗਾ ਤੇ ਨਾਲ ਹੀ ਖਰੜ ਟੀ- ਪੁਆਇੰਟ ਤੇ ਜਲੰਧਰ ਰਾਮਾ ਮੰਡੀ ਸ਼ਹਿਰ ਬੰਦ ਕੀਤਾ ਜਾਵੇਗਾ ਇਸ ਨਾਲ ਆਮ ਜਨਤਾ ਨੂੰ ਹੋਣ ਵਾਲੀ ਖੱਜਲ ਖ਼ੁਆਰੀ ਤੇ ਮਾਲੀ ਨੁਕਸਾਨ ਦੀ ਜਿੰਮੇਵਾਰ ਸਰਕਾਰ ਤੇ ਮੈਨੇਜਮੈਂਟ ਹੋਵੇਗੀ ਜੇਕਰ ਫਿਰ ਵੀ ਮੱਸਲਾ ਹੱਲ ਨਾ ਹੋਇਆ ਤਾਂ ਪੂਰੇ ਪੰਜਾਬ ਨੂੰ ਬੰਦ ਕਰਕੇ ਮੁੱਖ ਮੰਤਰੀ ਪੰਜਾਬ ਦੇ ਪ੍ਰੋਗਰਾਮਾਂ ਅਤੇ ਨਾਲ ਹੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ।

Daily Dharaledar Online News Views and Reviews


Recommended Posts