ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’, 42 ਖੋਜ ਸਹਾਇਕਾਂ ਦੀ ਭਰਤੀ ਨਾਲ ਜੁੜਿਆ ਮਾਮਲਾ    ਰਿਸ਼ਵਤ ਮਾਮਲੇ ’ਚ ਘਿਰੀ ਮਹਿਲਾ ਇੰਸਪੈਕਟਰ ਦੀ ਦੂਜੀ ਪੇਸ਼ੀ, ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਵਿਜੀਲੈਂਸ ਅਧਿਕਾਰੀ    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ‘ਆਪ’ ਨੇ ਨਸ਼ਿਆਂ ਦੇ ਮੁੱਦੇ ’ਤੇ ਪੁੱਛੇ ਸਵਾਲ    31 ਮਹੀਨਿਆਂ ’ਚ Ssf ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ, ਹਰ ਮਹੀਨੇ ਔਸਤ 1,891 ਘਟਨਾਵਾਂ    ਇੰਡੀਆ’ ਗਠਜੋੜ ਦੀ ਬੈਠਕ ਤੋਂ ਪਹਿਲਾਂ ਦਿੱਲੀ ’ਚ ਵਿਵਾਦਤ ਹੋਰਡਿੰਗਜ਼, ਵਿਰੋਧੀ ਆਗੂਆਂ ’ਤੇ ਤਨਜ਼    Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ    Lpu ਹਿੰਸਾ ਮਾਮਲਾ: Cbi ਜਾਂਚ ਦੀ ਮੰਗ ਵਾਲੀ Pil ’ਤੇ ਹਾਈ ਕੋਰਟ ’ਚ ਅੱਜ ਸੁਣਵਾਈ ਸੰਭਵ    ਸੈਕਟਰ 39 ’ਚ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਪਹੁੰਚੇ ਸੁਨੀਲ ਜਾਖੜ, ਪੁਲੀਸ ਨੇ ਰੋਕਿਆ    Sir ਖ਼ਿਲਾਫ਼ ਕਾਂਗਰਸ ਦਾ ਦੇਸ਼ਵਿਆਪੀ ਪ੍ਰਦਰਸ਼ਨ, Cec ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ    ਦਿੱਲੀ-ncr ’ਚ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜਵਾਬਦੇਹੀ ਤੈਅ ਕਰਨੀ ਜ਼ਰੂਰੀ’   
ਕਿਸਾਨਾਂ ਨੂੰ ਅਦਾਇਗੀ ਵਿੱਚ ਢਿੱਲ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਡਿਪਟੀ ਕਮਿਸ਼ਨਰ
May 6, 2024
Any-delay-in-payment-to-farmers-

Daily Dharaledar Bureau /

ਮੋਗਾ, 6 ਮਈ - ਕਣਕ ਦੀ ਖਰੀਦ ਦਾ ਸੀਜਨ ਪੂਰੇ ਜੋਬਨ ਉੱਤੇ ਹੈ ਪਰ ਸੁਚਾਰੂ ਪ੍ਰਬੰਧਾਂ ਦੇ ਚੱਲਦਿਆਂ ਜ਼ਿਲ੍ਹਾ ਮੋਗਾ ਵਿੱਚ ਖਰੀਦ ਪ੍ਰਕਿਰਿਆ ਹੁਣ ਮੁਕੰਮਲ ਹੋਣ ਕਿਨਾਰੇ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਵਾਰ 6.94 ਲੱਖ ਮੀਟ੍ਰਿਕ ਟਨ ਖਰੀਦ ਟੀਚਾ ਮਿੱਥਿਆ ਗਿਆ ਸੀ ਜਿਸ ਵਿਚੋਂ 6.87 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਗਈ ਹੈ। ਜਿਸ ਵਿਚੋਂ 99 ਫ਼ੀਸਦੀ ਖਰੀਦ ਅਤੇ 65 ਫ਼ੀਸਦੀ ਤੋਂ ਵਧੇਰੇ ਲਿਫਟਿੰਗ ਵੀ ਹੋ ਚੁੱਕੀ ਹੈ। ਜਦਕਿ ਅਦਾਇਗੀ ਵੀ ਨਾਲੋਂ ਨਾਲ ਹੋ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਅੱਜ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਨਾ ਤਾਂ ਮੰਡੀਆਂ ਵਿੱਚ ਰੁਲਣ ਦਿੱਤਾ ਜਾਵੇ ਅਤੇ ਨਾ ਹੀ ਅਦਾਇਗੀ ਵਿੱਚ ਢਿੱਲ ਵਰਤੀ ਜਾਵੇ। ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਲਈ ਉਹਨਾਂ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਸਮੂਹ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਵਾਰ ਸੂਚੀ ਭੇਜਣ ਕਿ ਕਿਸ ਮੰਡੀ ਵਿੱਚ ਕਿੰਨੀ ਫ਼ਸਲ ਚੁਕਾਈ ਤੋਂ ਰਹਿੰਦੀ ਹੈ। ਉਹਨਾਂ ਕਿਹਾ ਕਿ ਮੰਡੀਆਂ ਦੀ ਮੌਜੂਦਾ ਸਥਿਤੀ ਦੇਖ ਕੇ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਿੱਥੇ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਤੇਜ਼ੀ ਆਈ ਸੀ ਉਥੇ ਹੀ ਖਰੀਦ, ਅਦਾਇਗੀ ਅਤੇ ਲਿਫਟਿੰਗ ਵਿੱਚ ਵੀ ਤੇਜ਼ੀ ਲਿਆਂਦੀ ਗਈ ਸੀ ਜਿਸ ਕਰਕੇ ਜ਼ਿਲ੍ਹਾ ਮੋਗਾ ਵਿੱਚ ਹੁਣ ਖਰੀਦ ਪ੍ਰਕਿਰਿਆ ਮੁਕੰਮਲ ਹੋਣ ਕਿਨਾਰੇ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚੋਂ ਨਾਲ ਦੀ ਨਾਲ ਹੀ ਵਿਹਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 687814 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਜਾ ਚੁੱਕੀ ਹੈ। ਜਿਸ ਵਿਚੋਂ 679338 ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ ਅਤੇ 396934 ਮੀਟ੍ਰਿਕ ਟਨ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਖਰੀਦੀ ਹੋਈ ਕਣਕ ਦੀ ਅਦਾਇਗੀ ਪ੍ਰਸ਼ਾਸ਼ਨ ਵੱਲੋਂ 48 ਘੰਟੇ ਵਿੱਚ ਕਰਨੀ ਹੁੰਦੀ ਹੈ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਅਦਾਇਗੀ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੋਗਾ ਵਿੱਚ ਹੁਣ ਤੱਕ 1447.51 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਜੋ ਕਿ ਕੁੱਲ ਅਦਾਇਗੀ ਦਾ 98.84 ਫ਼ੀਸਦੀ ਬਣਦੀ ਹੈ। ਲਿਫਟਿੰਗ ਬਾਰੇ ਉਹਨਾਂ ਕਿਹਾ ਕਿ ਰੋਜ਼ਾਨਾ 30 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਉੱਤੇ ਭਰੋਸਾ ਰੱਖਣ। ਉਹਨਾਂ ਨੂੰ ਕਿਸੇ ਵੀ ਹਾਲ ਵਿੱਚ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਮੋਗਾ ਵਿੱਚ ਅਗਲੇ ਇਕ ਦੋ ਦਿਨ ਵਿੱਚ ਲਿਫਟਿੰਗ 100 ਫ਼ੀਸਦੀ ਤੱਕ ਪਹੁੰਚ ਜਾਵੇਗੀ। ਉਹਨਾਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਝਾੜ ਨਿਕਲ ਰਿਹਾ ਹੈ। ਇਸ ਦੇ ਨਾਲ ਦਾਣੇ ਦੀ ਕੁਆਲਿਟੀ ਵੀ ਵਧੀਆ ਹੈ।

Any delay in payment to farmers will not be tolerated deputy commissioner


Recommended Posts