July 11, 2024 16:02:15

Lovepreet Singh / Batala
ਬਟਾਲਾ ਤੋਂ ਵੀ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਦੀ ਕਾਰਪੋਰੇਸ਼ਨ ਦੇ ਮੀਟਿੰਗ ਹਾਲ ਵਿੱਚ ਬਟਾਲਾ ਵਾਸੀਆਂ ਨਾਲ ਮਿਲਣੀ ਕੀਤੀ ਗਈ । ਇਸ ਮੌਕੇ ਸਾਰੇ ਹੀ ਸਰਕਾਰੀ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਰਹੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਿਧਾਇਕ ਨੇ ਮੌਕੇ ਤੇ ਸੁਣ ਕੇ ਹੱਲ ਕੀਤਾ। ਗੱਲਬਾਤ ਦੌਰਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲ ਨੇ ਕਿਹਾ ਕਿ ਮੈਨੂੰ ਸ਼ਿਕਾਇਤਾਂ ਮਿਲਦੀਆਂ ਸੀ ਕਿ ਸਰਕਾਰੀ ਦਫਤਰਾਂ ਦੇ ਵਿੱਚ ਆਮ ਲੋਕਾਂ ਦੀ ਖੱਜਲ ਖੁਾਰੀ ਹੁੰਦੀ ਹੈ ਜਿਸ ਨੂੰ ਰੋਕਣ ਦੇ ਲਈ ਮੈਂ ਖੁਦ ਅੱਜ ਸਰਕਾਰੀ ਦਫਤਰ ਦੇ ਵਿੱਚ ਕੈਂਪ ਲਗਾਇਆ ਹੈ ਔਰ ਲੋਕਾਂ ਦੀਆਂ ਮੁਸ਼ਕਿਲਾਂ ਮੌਕੇ ਤੇ ਸੁਣ ਕੇ ਹੱਲ ਕੀਤੀਆਂ ਨੇ। ਬਹੁਤ ਸਾਰੇ ਅਧਿਕਾਰੀ ਅਜਿਹੇ ਨੇ ਜਿਹੜੇ ਲੋਕਾਂ ਨੂੰ ਖੱਜਲ ਖਵਾਰ ਕਰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਹੁਣ ਇਸ ਸਿਲਸਿਲਾ ਲਗਾਤਾਰ ਹਰ ਹਫਤੇ ਜਾਰੀ ਰਹੇਗਾ।
Aam aadmi party mla from batala aman sher singh sherikalsi listened to the problems of the people and solved them on the spot by meeting people in the government office