ਲੋਕ ਕੁਝ ਗਲਤ ਕਰਨ ਤੋਂ ਪਹਿਲਾਂ ਇਹ ਵੀ ਨਹੀਂ ਸੋਚਦੇ ਕਿ ਉਸਦਾ ਅਸਰ ਕੀ ਹੋਵੇਗਾ ਤੇ ਕਿੰਨਿਆਂ ਨ ">
*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਗਰੀਬ ਦੀ ਸਾਡੇ ਛੇ ਕਨਾਲ ਕਣਕ ਤੇ ਕਰ ਗਿਆ ਕੋਈ ਸਪਰੇਅ, ਕਹਿੰਦਾ ਇਸੇ ਕਣਕ ਤੋਂ ਪਾਲਦਾ ਸੀ ਟੱਬਰ
January 30, 2025
-

Ravneet / Gurdaspur

Repoter..Ravneet

ਗਰੀਬ ਦੀ ਸਾਡੇ ਛੇ ਕਨਾਲ ਕਣਕ ਤੇ ਕਰ ਗਿਆ ਕੋਈ ਸਪਰੇਅ, ਕਹਿੰਦਾ ਇਸੇ ਕਣਕ ਤੋਂ ਪਾਲਦਾ ਸੀ ਟੱਬਰ
ਲੋਕ ਕੁਝ ਗਲਤ ਕਰਨ ਤੋਂ ਪਹਿਲਾਂ ਇਹ ਵੀ ਨਹੀਂ ਸੋਚਦੇ ਕਿ ਉਸਦਾ ਅਸਰ ਕੀ ਹੋਵੇਗਾ ਤੇ ਕਿੰਨਿਆਂ ਨੂੰ ਉਸਦੀ ਸ਼ਰਾਰਤ ਦਾ ਖਾਮਿਆਜਾ ਭੁਗਤਣਾ ਭਰੇਗਾ। ਗੁਰਦਾਸਪੁਰ ਦੇ ਪਿੰਡ ਹਿਆਤ ਨਗਰ ਵਿਖੇ ਇੱਕ ਛੋਟੇ ਜਿਹੇ ਕਿਸਾਨ ਦੀ ਸਾਢੇ ਛੇ ਕਨਾਲ ਕਣਕ ਦੀ ਫਸਲ ਤੇ ਕੋਈ ਸ਼ਰਾਰਤੀ ਅਨਸਰ ਸਪਰੇਅ ਕਰ ਗਿਆ ਤੇ ਸਾਰੀ ਦੀ ਸਾਰੀ ਫਸਲ ਖਰਾਬ ਹੋ ਗਈ ਹੈ। ਕਿਸਾਨ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੀ ਇੰਨੀ ਹੀ ਜਮੀਨ ਹੈ ਅਤੇ ਇਸ ਤੇ ਮਿਹਨਤ ਕਰਕੇ ਇਸਦੀ ਫਸਲ ਤੋਂ ਹੀ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਸਾਰੀ ਦੀ ਸਾਰੀ ਫਸਲ ਖਰਾਬ ਕਰ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਜਦੋਂ ਪੈਲੀ ਵਿੱਚ ਆਇਆ ਸੀ ਤਾਂ ਸਾਰੀ ਫਸਲ ਸਹੀ ਸਲਾਮਤ ਸੀ ਪਰ 26 ਜਨਵਰੀ ਤੋਂ ਬਾਅਦ ਇਹ ਪੀਲੀ ਪੈਣੀ ਸ਼ੁਰੂ ਹੋ ਗਈ ਤਾਂ ਉਸ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ।ਉਹਨਾਂ ਨੇ ਆ ਕੇ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਇਸ ਤੇ ਕਿਸੇ ਵੱਲੋਂ ਸਪਰੇਅ ਕਰ ਦਿੱਤੀ ਗਈ ਹੈ। ਸੁਰਜੀਤ ਸਿੰਘ ਅਤੇ ਉਸ ਦੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ ਤਾਂ ਜੋ‌ ਸੁਰਜੀਤ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ।


Powered by Froala Editor


Recommended Posts