ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ    ਚੰਡੀਗੜ੍ਹ ਦੇ ਸਕੂਲਾਂ ਤੇ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ    ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਚੋਣ ਮੈਦਾਨ ’ਚ ਉਤਾਰਨ ਦੀ ਮੰਗ ਤੇਜ਼, ਮਨਪ੍ਰੀਤ ਕੌਰ ਤੇ ਭੀਮ ਸਿੰਘ ਦੀ ਉਮੀਦਵਾਰੀ ਦੀ ਵਕਾਲਤ    ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਨੇ ਸਰਕਾਰ ਵਿਰੁੱਧ ਲਾਹਣਤ ਪੱਤਰ ਲਹਿਰਾਇਆ, ਸਦਨ ’ਚੋਂ ਕੀਤਾ ਵਾਕਆਊਟ   
-ਮੋਬਾਇਲ ਐਪ "ਆਵਾਸ ਪਲਸ 2024" ਰਾਹੀਂ ਕੀਤਾ ਜਾ ਸਕਦੇ ਅਪਲਾਈ
February 26, 2025
-31-

Rajni / Patiala

Repoter..Rajni

ਪ੍ਰਧਾਨ ਮੰਤਰੀ ਆਵਾਸ ਯੋਜਨਾ (ਗਰਾਮੀਣ) ਦਾ ਲਾਭ ਲੈਣ ਲਈ ਲਾਭਪਾਤਰੀ 31 ਮਾਰਚ ਤੱਕ ਕਰਨ ਅਪਲਾਈ : ਏ.ਡੀ.ਸੀ.
-ਮੋਬਾਇਲ ਐਪ "ਆਵਾਸ ਪਲਸ 2024" ਰਾਹੀਂ ਕੀਤਾ ਜਾ ਸਕਦੇ ਅਪਲਾਈ
ਪਟਿਆਲਾ, 25 ਫਰਵਰੀ:
  ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਅਧੀਨ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗਰਾਮੀਣ) ਤਹਿਤ ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ ਨਵੇਂ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਲਈ ਮੋਬਾਇਲ ਐਪ "ਆਵਾਸ ਪਲਸ 2024" ਨੂੰ ਮਿਤੀ 31 ਮਾਰਚ 2025 ਤੱਕ ਖੋਲ੍ਹਿਆ ਗਿਆ ਹੈ, ਜਿਸ ਦੇ ਤਹਿਤ ਇਸ ਐਪ ਉਪਰ ਸਰਵੇ ਰਾਹੀਂ ਯੋਗ ਲਾਭਪਾਤਰੀਆਂ ਦੀਆਂ ਐਂਟਰੀਆਂ ਘਰ-ਘਰ ਜਾ ਕੇ ਕਰਨ ਲਈ ਬਲਾਕ ਪੱਧਰ ਤੋਂ ਹਰ ਪਿੰਡ ਲਈ ਵੱਖੋ-ਵੱਖਰੇ ਸਰਵੇਅਰ ਲਗਾਏ ਗਏ ਹਨ ਤਾਂ ਜੋ ਕਿ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਅਧੀਨ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ।
  ਉਨ੍ਹਾਂ ਦੱਸਿਆ ਕਿ "ਆਵਾਸ ਪਲਸ 2024" ਅਤੇ "ਆਧਾਰ ਫੇਸ ਆਰ.ਡੀ." ਐਪਸ ਜੋ ਪਲੇਅ ਸਟੋਰ ਤੇ ਉਪਲਬਧ ਹਨ। ਸਰਕਾਰ ਵੱਲੋਂ ਇਸ "ਆਵਾਸ ਪਲਸ 2024" ਮੋਬਾਇਲ ਐਪ ਉਪਰ ਸੈੱਲਫ਼ ਸਰਵੇ ਦੀ ਵਿਵਸਥਾ ਵੀ ਕੀਤੀ ਗਈ ਹੈ ਇਸ ਲਈ ਜੇਕਰ ਕੋਈ ਵੀ ਯੋਗ ਲਾਭਪਾਤਰੀ ਆਪਣੇ ਆਪ ਹੀ ਆਪਣੀ ਰਜਿਸਟ੍ਰੇਸ਼ਨ ਇਸ ਮੋਬਾਇਲ ਐਪ ਰਾਹੀਂ ਕਰਨਾ ਚਾਹੁੰਦਾ ਹੈ ਤਾਂ ਉਹ ਪਲੇਅ ਸਟੋਰ ਤੋਂ "ਆਵਾਸ ਪਲਸ 2024"  ਅਤੇ ਆਧਾਰ ਫੇਸ ਆਰ.ਡੀ. ਨੂੰ ਆਪਣੇ ਫ਼ੋਨ ਵਿੱਚ ਇੰਸਟਾਲ ਕਰਕੇ ਅਪਣਾ ਸੈੱਲਫ਼ ਸਰਵੇ ਕਰ ਸਕਦਾ ਹੈ।
  ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਮਨਦੀਪ ਕੌਰ ਨੇ ਦੱਸਿਆ ਕਿ ਹਰ ਪਿੰਡ ਲਈ ਵੱਖਰੇ ਲਗਾਏ ਗਏ ਸਰਵੇਅਰ ਦੀ ਜਾਣਕਾਰੀ ਲਈ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਨਾਲ ਜਾਂ ਸਬੰਧਤ ਪੰਚਾਇਤ ਦੇ ਮਗਨਰੇਗਾ ਸਕੀਮ ਦੇ ਜੀ.ਆਰ.ਐਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਅਧੀਨ ਹੁਣ ਤੱਕ ਲਗਭਗ 18729 ਲਾਭਪਾਤਰੀਆਂ ਦਾ ਐਸਿਸਟਿਡ ਸਰਵੇ ਅਤੇ 143 ਲਾਭਪਾਤਰੀਆਂ ਵੱਲੋਂ ਅਪਣਾ ਸੈੱਲਫ਼ ਸਰਵੇ ਕੀਤਾ ਜਾ ਚੁੱਕਾ ਹੈ। ਇਸ ਮੋਬਾਇਲ ਐਪ ਉਪਰ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੋਣ ਕਰਕੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਕਿਸਮ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ ਹੈ। ਸੋ ਇਸ ਲਈ ਜ਼ਿਲ੍ਹੇ ਦੇ ਸਮੂਹ ਪਿੰਡਾਂ ਨਾਲ ਸਬੰਧਤ ਯੋਗ/ਲੋੜਵੰਦ ਪਰਿਵਾਰਾਂ ਨੂੰ ਸੂਚਿਤ ਕਰਦੇ ਹੋਏ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਕੀਮ ਅਧੀਨ ਵੱਧ ਤੋਂ ਲਾਭ ਉਠਾਇਆ ਜਾਵੇ।

Powered by Froala Editor

31


Recommended Posts