NOW
ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਘਰਾਂ ਵਿੱਚ ਰਹਿਣ। ਜਦ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ, ਓਦੋਂ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗ਼ੁਰੇਜ਼ ਕੀਤਾ ਜਾਵੇ।    ਪਾਕਿਸਤਾਨ ਵੱਲੋਂ ਗੋਲਬਾਰੀ ’ਚ ਗੁਰਦੁਆਰਾ ਸਾਹਿਬ ਦੇ ਰਾਗੀ ਦੀ ਮੌਤ    ਬਠਿੰਡਾ‘ਚ ਜਹਾਜ਼ ਕਰੈਸ਼, ਇੱਕ ਵਿਅਕਤੀ ਦੀ ਮੌਤ    ​ਜੁੱਤਾ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, 5 ਮੈਂਬਰਾਂ ਦੀ ਮੌਤ    ਅੰਮ੍ਰਿਤਸਰ ਜ਼ੋਨਲ ਯੂਨਿਟ ਵੱਲੋਂ ਵੱਡੀ ਕਾਰਵਾਈ, 547 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ    ਯਾਤਰੀਆਂ ਨਾਲ ਭਰੀ ਬੱਸ ਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ, ਲੋਕ ਜ਼ਖ਼ਮੀ    ਹਨ੍ਹੇਰੀ ਕਾਰਨ ਇਕ ਘਰ ਉਤੇ ਦਰਖਤ ਡਿੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।    ਪੰਜਾਬ ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਦਾ Encounter ਪੰਜਾਬ    ਕਰੈਸ਼ ਹੋ ਕੇ ਨਦੀ ’ਚ ਡਿੱਗਿਆ ਹੈਲੀਕਾਪਟਰ, ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਦੀ ਮੌਤ    ਪਟਿਆਲਾ ਵਿੱਚ ਝਗੜੇ ਦੌਰਾਨ ਚਲੀਆਂ ਗੋਲੀਆਂ, ਇੱਕ ਦੀ ਮੌਤ   
ਪੰਜਾਬ ਦੇ ਅੰਮ੍ਰਿਤਸਰ,‘ਚ ਪੈਟਰੋਲ ਪੰਪ ’ਤੇ ਹਮਲਾ ਕਰਕੇ ਨਕਦੀ ਲੁੱਟੀ
April 4, 2025 09:43:44
-

Rajni / Amritsar

Repoter..Rajni

ਪੰਜਾਬ ਦੇ ਅੰਮ੍ਰਿਤਸਰ,‘ਚ ਪੈਟਰੋਲ ਪੰਪ ’ਤੇ ਹਮਲਾ ਕਰਕੇ ਨਕਦੀ ਲੁੱਟੀ

ਅੰਮ੍ਰਿਤਸਰ, 4 ਅਪ੍ਰੈਲ
ਸ਼ਹਿਰ ਦੇ ਮਾਲਵੀਆ ਰੋਡ ’ਤੇ ਅੱਧੀ ਰਾਤ ਨੂੰ ਕੁਝ ਨੌਜਵਾਨਾਂ ਨੇ ਇੱਕ ਪੈਟਰੋਲ ਪੰਪ ’ਤੇ ਹਮਲਾ ਕਰ ਦਿੱਤਾ। ਦੋ ਕਾਰਾਂ ’ਚ ਆਏ 6-7 ਹਮਲਾਵਰਾਂ ਨੇ ਨਾਂ ਸਿਰਫ਼ ਕਰਮਚਾਰੀਆਂ ਨੂੰ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਬੇਰਹਮੀ ਨਾਲ ਕੁੱਟਿਆ ਤੇ ਦਫਤਰ ’ਚੋਂ 30,000 ਰੁਪਏ ਵੀ ਲੁੱਟ ਲਈ।
ਪੈਟਰੋਲ ਪੰਪ ’ਤੇ ਕੰਮ ਕਰ ਰਹੇ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਵਰਿਆਮ ਸਿੰਘ ਨਾਲ ਮਿਲ ਕੇ ਡਿਊਟੀ ’ਤੇ ਸੀ।ਇਸ ਦੌਰਾਨ ਅਚਾਨਕ ਦੋ ਕਾਰਾਂ ’ਚ ਸਵਾਰ ਨੌਜਵਾਨ ਆਏ, ਬਿਨਾਂ ਕਿਸੇ ਗੱਲ ਤੋਂ ਹੀ ਹਮਲਾ ਕਰ ਦਿੱਤਾ। ਬੇਹੱਦ ਕੁੱਟਮਾਰ ਕੀਤੀ ਤੇ ਦਫਤਰ ’ਚ ਤੋੜ-ਫੋੜ ਕਰ ਕੇ ਨਕਦੀ ਲੈ ਗਏ।
ਹਮਲੇ ਤੋਂ ਬਾਅਦ ਦੋਵੇਂ ਜ਼ਖ਼ਮੀ ਕਰਿੰਦਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲਣ ’ਤੇ ਫੌਰਨ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਸਿਵਲ ਲਾਈਨ ਪੁਲਿਸ ਵੱਲੋਂ ਅਣਜਾਣ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


Related News