ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਅਵਤਾਰ ਸਿੰਘ ਤਾਰੀ ਨੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਵਜੋਂ ਸੰਭਾਲਿਆ ਚਾਰਜ    ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ    ਸਿੱਖਿਆ ਕ੍ਰਾਂਤੀ ਦੇ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ*    ਵਿਧਾਇਕ ਭਰਾਜ ਵੱਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕਾ ਸੰਗਰੂਰ ਦੀਆਂ ਗ੍ਰਾਮ ਪੰਚਾਇਤਾਂ ਨੂੰ 5.51 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈੱਕ ਭੇਟ    ਨਾਭਾ ਦੇ ਪਿੰਡ ਰੈਸਲ ਤੇ ਗੋਬਿੰਦਪੁਰਾ 'ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਦਸਤਾਵੇਜ਼ੀ ਦਾ ਪ੍ਰਦਰਸ਼ਨ    ਪਿੰਡ ਬੱਲਮਗੜ੍ਹ ਵਿਖੇ 'ਲੋਕ ਮਿਲਣੀ' ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ    ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਜੋਰਾਂ ਤੇ    ਵਿਧਾਇਕ ਨਰਿੰਦਰ ਕੌਰ ਭਰਾਜ ਦੇ ਯਤਨਾਂ ਸਦਕਾ ਪਿੰਡ ਭਰਾਜ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ    ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹਕੀਕਤਪੁਰਾ ਵਿਖੇ ਡਾਕੂਮੈਂਟਰੀ ਦਿਖਾਈ   
ਭਾਰਤ ਬਾਰੇ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਦਾ ਸੰਕਲਨ ਹੈ ਪੁਸਤਕ ਪਟਿਆਲਾ 07 ਅਪ੍ਰੈਲ, 2025
April 7, 2025
-

S M Singh / Patiala

Repoter..S M Singh

‘ਭਾਰਤ ਕੀ ਹੈ’ ਪੁਸਤਕ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਲੋਕ ਅਰਪਣ

ਭਾਰਤ ਬਾਰੇ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਦਾ ਸੰਕਲਨ ਹੈ ਪੁਸਤਕ

ਪਟਿਆਲਾ 07 ਅਪ੍ਰੈਲ, 2025

  ਵਿਸ਼ਵ ਪ੍ਰਸਿੱਧ ਵਿਦਵਾਨਾਂ ਦੀ ਨਜ਼ਰ ਵਿੱਚ ਭਾਰਤ ਦੀ ਅਮੀਰ ਤੇ ਸਰਬ-ਪੱਖੀ ਵਿਰਾਸਤ ਨੂੰ ਦਰਸਾਉਂਦੀ ਪੁਸਤਕ ‘ਭਾਰਤ ਕੀ ਹੈ’ ਅੱਜ ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ ਨੇ ਲੋਕ ਅਰਪਣ ਕੀਤੀ। ਇਹ ਪੁਸਤਕ ਵਿਭਾਗ ਦੇ ਸਹਾਇਕ ਨਿਰਦੇਸ਼ਕ ਸ੍ਰੀ ਆਲੋਕ ਚਾਵਲਾ ਨੇ ਅਨੁਵਾਦ ਕੀਤੀ ਹੈ। ਮੂਲ ਰੂਪ ਵਿੱਚ ਡਾ. ਏ.ਵੀ. ਮੁਰਲੀ (ਅਮਰੀਕਾ) ਇਸ ਦੇ ਪ੍ਰਮੁੱਖ ਸੰਪਾਦਕ ਹਨ ਅਤੇ ਸਲੀਲ ਗੇਵਾਲੀ (ਸ਼ਿਲਾਂਗ) ਮੇਘਾਲਿਆ ਇਸ ਦੇ ਸੰਕਲਨਕਰਤਾ ਹਨ।

ਇਸ ਮੌਕੇ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਅਸੀਂ ਆਪਣੇ ਸੱਭਿਆਚਾਰ ਤੇ ਸੰਸਕ੍ਰਿਤੀ ਬਾਰੇ ਬਹੁਤ ਕੁਝ ਲਿਖਦੇ ਰਹਿੰਦੇ ਹਾਂ ਪਰ ਹੋਰਨਾਂ ਦੇਸ਼ਾਂ ਦੇ ਵਿਦਵਾਨਾਂ ਦੀ ਨਜ਼ਰ ਵਿੱਚ ਸਾਡਾ ਦੇਸ਼ ਕਿਸ ਤਰ੍ਹਾਂ ਦਾ ਹੈ ਉਸ ਨੂੰ ਜਾਣਨਾ ਵੀ ਅਤਿ-ਜ਼ਰੂਰੀ ਹੈ। ਇਸੇ ਕਰਕੇ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੁਆਰਾ ਸਾਡੇ ਦੇਸ਼ ਬਾਰੇ ਕੀਤੀਆਂ ਗਈਆਂ ਸ਼ਲਾਘਾਯੋਗ ਟਿੱਪਣੀਆਂ ਸਾਡਾ ਮਨੋਬਲ ਵਧਾਉਣ ਦੇ ਨਾਲ-ਨਾਲ ਦੁਨੀਆ ਭਰ ਵਿੱਚ ਸਾਡੇ ਦੇਸ਼ ਦਾ ਸਤਿਕਾਰ ਵਧਾਉਂਦੀਆਂ ਹਨ। ਉਨ੍ਹਾਂ ਅਨੁਵਾਦਕ ਸ੍ਰੀ ਆਲੋਕ ਚਾਵਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਸਾਹਿਤ ਅਤੇ ਗਿਆਨ ਦੇ ਖੇਤਰ ਵਿੱਚ ਹੋਣੇ ਲਾਜ਼ਮੀ ਹਨ। ਸ੍ਰੀ ਆਲੋਕ ਚਾਵਲਾ ਨੇ ਦੱਸਿਆ ਇਸ ਪੁਸਤਕ ਵਿੱਚ ਅਲਬਰਟ ਆਈਨਸਟਾਈਨ, ਟੀ.ਐੱਸ. ਏਲੀਯਟ, ਆਰਥਰ ਸ਼ੋਪੇਨਹਵਰ, ਵਰਨਰ ਹਾਇਜ਼ੇਨਬਰਗ, ਫ੍ਰੈਡ੍ਰਿਕ ਹੇਗਲ, ਗ੍ਰੀਸ ਦੀ ਮਹਾਰਾਣੀ ਫ੍ਰੈਡ੍ਰਿਕਾ ਅਤੇ ਹੈਨਰੀ ਡੇਵਿਡ ‘ਥੋਰ ਆਦਿ ਦੇ ਭਾਰਤੀ ਲੋਕਾਂ ਦੇ ਸਾਹਿਤ, ਕਲਾ, ਵਿਗਿਆਨ ਅਤੇ ਹੋਰਨਾਂ ਖੇਤਰਾਂ ਵਿੱਚ ਕੀਤੇ ਵਡਮੁੱਲੇ ਕਾਰਜਾਂ ਬਾਰੇ ਪ੍ਰਗਟ ਕੀਤੇ ਮਾਣਮੱਤੇ ਵਿਚਾਰ ਤਸਵੀਰਾਂ ਸਹਿਤ ਸ਼ਾਮਲ ਹਨ। ਇਸ ਮੌਕੇ ‘ਤੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਪ੍ਰੀਤਇੰਦਰ (ਮੈਲਬਰਨ), ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ ਅਤੇ ਡਾ. ਮਨਜਿੰਦਰ ਸਿੰਘ ਹਾਜ਼ਰ ਸਨ।

ਤਸਵੀਰ: ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ, ਵਿਭਾਗ ਦੇ ਸਹਾਇਕ ਨਿਰਦੇਸ਼ਕ ਸ੍ਰੀ ਆਲੋਕ ਚਾਵਲਾ ਦੁਆਰਾ ਅਨੁਵਾਦ ਕੀਤੀ ਪੁਸਤਕ ‘ਭਾਰਤ ਕੀ ਹੈ’ ਲੋਕ ਅਰਪਣ ਕਰਦੇ ਹੋਏ, ਨਾਲ ਹਨ ਵਿਭਾਗ ਦੇ ਅਧਿਕਾਰੀ

 

Powered by Froala Editor


Recommended Posts