Repoter..S M Singh< " />
*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਸੰਤ ਇੰਨਕਲੇਵ ਬੱਚਿਆਂ ਦੇ ਪਾਰਕ ਅਤੇ ਬਹੁਕਰੋੜੀ ਜਮੀਨ ਤੇ ਮੁੜ ਹੋਇਆ ਕਬਜ਼ਾ
April 8, 2025
-

S M Singh / Patiala

Repoter..S M Singh
ਡੀ.ਸੀ ਅਤੇ ਐਸ.ਡੀ.ਐਮ ਦੇ ਨਿਰਦੇਸ਼ਾਂ ਨੂੰ ਦਿਖਾਇਆ ਠੇਂਗਾ 

ਸੰਤ ਇੰਨਕਲੇਵ ਬੱਚਿਆਂ ਦੇ ਪਾਰਕ ਅਤੇ ਬਹੁਕਰੋੜੀ ਜਮੀਨ ਤੇ ਮੁੜ ਹੋਇਆ ਕਬਜ਼ਾ

ਡੀ.ਸੀ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਐਸ.ਡੀ.ਐਮ ਪਟਿਆਲਾ ਵੱਲੋਂ ਜਾਰੀ ਕੀਤੇ ਗਏ ਸਟੇਅ ਦੇ ਨਿਰਦੇਸ਼ਾਂ ਨੂੰ ਠੇਂਗਾ ਦਿਖਾਉਂਦੇ ਹੋਏ। ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੁੜ ਤੋਂ ਸੰਤ ਇੰਨਕਲੇਵ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ ਬਹੂਕਰੋੜੀ ਜਮੀਨ ਮੁੜ ਤੋਂ ਕਬਜ਼ਾ ਕਰ ਲਿਆ ਗਿਆ। ਇਸ ਮੌਕੇ ਸੰਤ ਇੰਨਕਲੇਵ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਦਨ ਖਰਬੰਦਾ ਸੈਕਟਰੀ ਵਿਜੇ ਤੁੱਲੀ ਐਡ.ਪੁਨੀਆ ਅਤੇ ਹੋਰ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੰਤ ਇੰਨਕਲੇਵ ਵਿਖੇ ਬੱਚਿਆਂ ਦੇ ਪਾਰਕ ਤੇ ਜ਼ਬਰਦਸਤੀ ਕਬਜ਼ਾ ਕਰਕੇ ਉੱਥੇ ਟਰੈਕਟਰ ਨਾਲ ਪਹਿਲਾਂ ਤੋਂ ਲੱਗੇ ਹੋਏ ਪੇੜ ਪੌਦਿਆਂ ਨੂੰ ਪੁੱਟ ਕੇ ਅਤੇ ਵਾਹੀ ਕਰਕੇ ਸਬਜ਼ੀ ਵਗੈਰਾ ਬੀਜ ਕੇ ਕਬਜ਼ਾ ਕਰ ਲਿਆ ਹੈ। ਇਸ ਮੌਕੇ ਉਹਨਾਂ ਨੇ ਮੌਕੇ ਤੇ ਹੀ ਸੰਬੰਧਿਤ ਪੁਲਿਸ ਚੌਂਕੀ ਵਿਖੇ ਇਤਲਾਹ ਕੀਤੀ। ਪਰ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਦਾ ਮੁਆਇਨਾ ਕਰਨ ਲਈ ਨਹੀਂ ਪਹੁੰਚਿਆ। ਉਹਨਾਂ ਨੇ ਡੀ.ਸੀ ਪਟਿਆਲਾ ਐਸ.ਡੀ ਐਮ ਪਟਿਆਲਾ ਤੇ ਜ਼ਿਲਾ ਪੁਲਿਸ ਮੁਖੀ ਨੂੰ ਬੇਨਤੀ ਕੀਤੀ ਹੈ। ਕਿ ਇਸ ਕੀਤੇ ਹੋਏ ਨਜਾਇਜ਼ ਕਬਜ਼ੇ ਨੂੰ ਖਾਲੀ ਕਰਵਾ ਕੇ ਬੱਚਿਆਂ ਦੇ ਖੇਡਣ ਵਾਲੇ ਪਾਰਕ ਨੂੰ ਬਚਾਇਆ ਜਾਵੇ ਅਤੇ ਇਹਨਾਂ ਕਬਜ਼ਾਧਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਫੋਟੋ ਗੈਲਰੀ- ਸੰਤ ਇੰਨਕਲੇਵ ਬੱਚਿਆਂ ਦੇ ਪਾਰਕ ਵਾਲੀ ਜਗ੍ਹਾ ਤੇ ਕੀਤੇ ਗਏ ਨਜਾਇਜ਼ ਕਬਜ਼ੇ ਦੀਆਂ ਤਸਵੀਰਾਂ।



Powered by Froala Editor


Recommended Posts