April 30, 2025 08:14:01

S M Singh / Ludhiana
Repoter..S M Singh ਹਨੂੰਮਾਨ ਮੰਦਰ ਦੇ ਬਾਹਰ ਪਾਕਿਸਤਾਨੀ ਝੰਡਾ ਰੱਖਣ ਦਾ ਮਾਮਲਾ , FIR ਦਰਜ ਲੁਧਿਆਣਾ, 30 ਅਪ੍ਰੈਲ Fir
ਲੁਧਿਆਣਾ ਦੇ ਹੈਬੋਵਾਲ ਸਥਿਤ ਹਨੂੰਮਾਨ ਮੰਦਰ ਦੇ ਬਾਹਰ ਪਾਕਿਸਤਾਨੀ ਝੰਡਾ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ‘ਚ ਪੁਲਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਮੁਲਜ਼ਮ ਦਾ ਨਾਂ ਵਿਕਰਮ ਆਨੰਦ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ।
ਮੰਦਰ ਕਮੇਟੀ ਦੇ ਪ੍ਰਧਾਨ ਰਿਸ਼ੀ ਜੈਨ ਮੁਤਾਬਕ ਸ਼ਾਮ ਕਰੀਬ 5 ਵਜੇ ਦੋ ਅਣਪਛਾਤੇ ਵਿਅਕਤੀ ਸਕੂਟਰ ‘ਤੇ ਆਏ। ਉਨ੍ਹਾਂ ਨੇ ਮੰਦਰ ਦੇ ਮੁੱਖ ਗੇਟ ਦੇ ਬਾਹਰ ਜ਼ਮੀਨ ‘ਤੇ ਪਾਕਿਸਤਾਨੀ ਝੰਡੇ ਰੱਖ ਦਿੱਤੇ ਅਤੇ ਐਕਟਿਵਾ ‘ਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਮੰਦਰ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਥਾਣਾ ਹੈਬੋਵਾਲ ਦੇ ਥਾਣੇਦਾਰ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਲਜ਼ਮ ਵਿਕਰਮ ਆਨੰਦ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ।