ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ   
ਆਪ੍ਰੇਸ਼ਨ ਦੌਰਾਨ ਸਿਵਲ ਡਿਫੈਂਸ ਵੱਲੋਂ ਦਿੱਤੀ ਐਮਰਜੈਂਸੀ ਦੀ ਟ੍ਰੇਨਿੰਗ ਬਹੁਤ ਹੀ ਲਾਹੇਵੰਦ ਸਾਬਤ ਹੋਈ-ਫ਼ੌਜ ਅਧਿਕਾਰੀ
June 24, 2025
-

S M Singh / Patiala

Reporter..S M Singh

ਆਪ੍ਰੇਸ਼ਨ ਸਿੰਧੂਰ ਦੌਰਾਨ ਸਿਵਲ ਡਿਫੈਂਸ ਵੱਲੋਂ ਦਿੱਤੀ ਐਮਰਜੈਂਸੀ ਦੀ ਟ੍ਰੇਨਿੰਗ ਬਹੁਤ ਹੀ ਲਾਹੇਵੰਦ

 ਸਾਬਤ ਹੋਈ - ਫ਼ੌਜ ਅਧਿਕਾਰੀ

ਪਟਿਆਲਾ :

               ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਵੱਲੋਂ ਓਪ੍ਰੇਸ਼ਨ ਸਿੰਧੂਰ ਵਿਚ ਸਿਵਲ ਡਿਫੈਂਸ ਪਟਿਆਲਾ ਦੀ ਟੀਮ ਵੱਲੋ ਜ਼ਿਲ੍ਹੇ ਅੰਦਰ ਸਿਵਲ ਡਿਫੈਂਸ ਮੌਕ ਡਰਿੱਲ ਦੇ ਪ੍ਰਦਰਸ਼ਨ ਰਾਹੀ ਆਰਮੀ ਕੰਨਟੋਨਮੈਂਟ ਵਿਚ ਰਹਿ ਰਹੇ ਸੈਨਿਕਾ ਦੇ ਪਰਿਵਾਰਾਂ ਨੂੰ ਹਵਾਈ ਹਮਲੇ ਦੌਰਾਨ ਆਪਣਾ ਅਤੇ ਦੂਸਰਿਆਂ ਦਾ ਬਚਾਓ ਕਰਨ ਬਾਰੇ ਜਾਣਕਾਰੀ ਦੇਣ ਅਤੇ ਸੈਨਾ ਦੇ ਸਹਿਯੋਗ ਲਈ ਹੋਮ ਗਾਰਡਜ ਅਤੇ ਸਿਵਲ ਡੀਫੈਂਸ ਪੰਜਾਬ ਦੇ ਸਪੈਸ਼ਲ ਡੀ.ਜੀ.ਪੀ.  ਸੰਜੀਵ ਕਾਲੜਾ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਹੋਮ ਗਾਰਡਜ ਦੇ ਡਿਪਟੀ ਕਮਾਂਡੈਂਟ ਜਨਰਲ ਹਰਮਨਜੀਤ ਸਿੰਘ ਅਤੇ ਜਿਲ੍ਹਾ ਪਟਿਆਲਾ ਦੇ ‌ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਵੀ ਹਾਜ਼ਰ ਸਨ।

               ਫ਼ੌਜ ਦੇ ਮਹਿਲਾ ਅਧਿਕਾਰੀ ਨੇ ਪਟਿਆਲਾ ਦੀ ਟੀਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ, “ਇਸ ਆਪ੍ਰੇਸ਼ਨ ਦੌਰਾਨ ਸਿਵਲ ਡਿਫੈਂਸ ਦੀ ਇਹ ਟ੍ਰੇਨਿੰਗ ਬਹੁਤ ਹੀ ਲਾਹੇਵੰਦ ਸਾਬਤ ਹੋਈ ਹੈ।ਉਨ੍ਹਾਂ ਕਿਹਾ ਇਸ ਟ੍ਰੇਨਿੰਗ ਦੇ ਚੱਲਦੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਸੈਨਿਕਾਂ ਦੇ ਪਰਿਵਾਰ ਇਸ ਦਾ ਲਾਭ ਲੈਣਗੇ, ਅਤੇ ਭਵਿੱਖ ਵਿਚ ਵੀ ਸਿਵਲ ਡਿਫੈਂਸ ਵੱਲੋਂ ਦਿੱਤੀ ਜਾਣ ਵਾਲੀ ਅਜਿਹੀ ਟ੍ਰੇਨਿੰਗ ਦਾ ਪ੍ਰਦਰਸ਼ਨ ਵੀ ਆਰਮੀ ਕੰਨਟੋਨਮੈਂਟ ਵਿਚ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਨੇ ਉਪਰੇਸ਼ਨ ਸ਼ੀਲਡ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਫ਼ੌਜ ਨਾਲ ਤਾਲਮੇਲ ਕਰਕੇ ਨਾਗਰਿਕ ਸੁਰੱਖਿਆ ਦੀ ਟ੍ਰੇਨਿੰਗ ਦਿੱਤੀ ਹੈ।

               ਇਸ ਸਨਮਾਨ ਦੌਰਾਨ ਭਾਰਤੀ ਫ਼ੌਜ ਨੇ ਸਿਵਲ ਡਿਫੈਂਸ ਵਲੰਟੀਅਰਜ ਅਤੇ ਹੋਮ ਗਾਰਡਜ ਜਵਾਨਾਂ ਦੀ ਰਾਸ਼ਟਰੀ ਸੇਵਾ ਵਿਚ ਨਿਭਾਈ ਇਸ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੱਤੀ। ਮਹਿਲਾ ਫ਼ੌਜੀ ਅਧਿਕਾਰੀ ਨੇ ਸਪੈਸ਼ਲ ਡੀ.ਜੀ.ਪੀ. ਸਨਮਾਨ ਚਿੰਨ ਅਤੇ ਪ੍ਰਸੰਸ਼ਾ ਪੱਤਰ ਦਿੱਤਾ ਗਿਆ। ਜਿਸ ਵਿਚ ਮਹਿਕਮਾ ਪੰਜਾਬ ਹੋਮ ਗਾਰਡਜ ਵੱਲੋ ਪਾਏ ਅਹਿਮ ਯੋਗਦਾਨ ਦੀ ਫੋਜ ਦੇ ਅਧਿਕਾਰੀਆ ਵੱਲੋ ਪ੍ਰਸੰਸ਼ਾ ਕੀਤੀ ਗਈ। ਇਸ ਲਈ ਸੰਜੀਵ ਕਾਲੜਾ ਨੇ ਫ਼ੌਜ ਦੇ ਅਧਿਕਾਰੀਆਂ ਦਾ ਤਹਿਤ ਦਿੱਲੋ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਉਂਦਿਆਂ ਭਵਿੱਖ ਵਿਚ ਵੀ ਹੋਮ ਗਾਰਡਜ ਵੱਲੋ ਭਾਰਤੀ ਫੋਜ ਨਾਲ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਦੁਹਰਾਈ।


Powered by Froala Editor


Recommended Posts