Reporter..S M Singh
ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ    ਡਾਲਰ ਦੇ ਮੁਕਾਬਲੇ ਰੁਪਏ ’ਤੇ ਦਬਾਅ, ₹94.69 ਦੇ ਨੇੜੇ ਪਹੁੰਚਿਆ   
ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦਾ ਹੋਇਆ ਭਰਵਾਂ ਸਵਾਗਤ
July 2, 2025
-

S M Singh / Patiala

Reporter..S M Singh

ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦਾ ਹੋਇਆ ਭਰਵਾਂ ਸਵਾਗਤ

ਪਟਿਆਲਾ :

                ਪੰਜਾਬ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ 'ਆਓ ਸਕੂਲ ਚੱਲੀਏ' ਜਸ਼ਨ ਉਤਸ਼ਾਹ ਪੂਰਵਕ ਮਨਾਇਆ ਗਿਆ ਇਸੇ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੋਗਰਾਮ ਆਯੋਜਿਤ ਕੀਤੇ ਗਏ ਇਸ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲ ਦਾ ਪਹਿਲਾ ਦਿਨ ਤਿਉਹਾਰ ਵਾਂਗ ਮਨਾਇਆ ਗਿਆ ਬਲਾਕ ਦੇ ਸਾਰੇ ਸਕੂਲਾਂ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ

                 ਇਸ ਦੇ ਇਲਾਵਾ ਸਕੂਲ ਦੇ ਬੁਲੇਟਿਨ ਬੋਰਡ ਤੇ ਪ੍ਰੇਰਨਾਦਾਇਕ ਅਤੇ ਸਕਾਰਾਤਮਕ ਵਿਚਾਰ ਲਗਾਏ ਗਏ ਤਾਂ ਜੋ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪਟਿਆਲਾ-2 ਦੇ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਛੁੱਟੀਆਂ ਤੋਂ ਬਾਅਦ ਸਕੂਲ ਪੁੱਜੇ ਵਿਦਿਆਰਥੀਆਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਹੈ

                ਉਹਨਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੁੱਖ ਨਿਵਾਰਨ ਵਿਖੇ ਮੁੱਖ ਅਧਿਆਪਕਾ ਜੋਤੀ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਖੁਸਰੋਪੁਰ ਦੇ ਮੁੱਖ ਅਧਿਆਪਕਾ ਕਿਰਨ ਕੌਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਮੈਣ ਦੇ ਸੀਐਚਟੀ ਅਤੇ ਮੁੱਖ ਅਧਿਆਪਕ ਪੂਰਨ ਸਿੰਘ ਸਮੇਤ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕਾਂ ਨੇ ਬਹੁਤ ਹੀ ਪ੍ਰੇਰਨਾਦਾਇਕ ਗਤੀਵਿਧੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਉਤਸਾਹਿਤ ਕੀਤਾ ਹੈ ਉਹਨਾਂ ਕਿਹਾ ਕਿ ਸਾਨੂੰ ਵਿਭਾਗੀ ਹਦਾਇਤਾਂ ਦਾ ਪਾਲਣ ਕਰਦਿਆਂ ਆਪਣੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਵਚਨ ਵੱਧ ਹੋਣਾ ਚਾਹੀਦਾ ਹੈ

                ਉਨ੍ਹਾਂ ਅੱਗੇ ਆਖਿਆ ਕਿ ਸਕੂਲ ਖੁੱਲਣ ਦੇ ਪਹਿਲੇ ਦਿਨ ਸਕੂਲਾਂ ਨੂੰ ਰੰਗ ਬਿਰੰਗੇ ਗ਼ੁਬਾਰੇ, ਫੁੱਲਾਂ ਅਤੇ ਸਕਾਰਾਤਮਕ ਸੋਚ ਵਾਲੇ ਵਿਚਾਰਾਂ ਦੇ ਪੋਸਟਰ ਲਗਾ ਕੇ ਵਿਦਿਆਰਥੀਆਂ ਦਾ ਖ਼ੁਸ਼ਹਾਲ ਮਾਹੌਲ ਵਿੱਚ ਸਵਾਗਤ ਕੀਤਾ ਗਿਆ ਜਿਨ੍ਹਾਂ ਪੋਸਟਾਂ ਦਾ ਥੀਮ 'ਵੈਲਕਮ ਬੈਕ', 'ਨਵੀਂ ਸ਼ੁਰੂਆਤ', 'ਸਿੱਖਣ ਦੀ ਖ਼ੁਸ਼ੀ', 'ਹਰ ਰੋਜ਼ ਨਵਾਂ ਰੋਮਾਂਚਕਸਮੇਤ ਹੋਰ ਵੱਖ-ਵੱਖ ਰੱਖਿਆ ਗਿਆ ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ


Powered by Froala Editor


Recommended Posts