ਸਿਹਤ ਮੰਤਰੀ ਵੱਲੋਂ ਮਾਡਲ ਟਾਊਨ ਡਰੇਨ 'ਚ ਬਣੀਆਂ ਬਰਸਾਤੀ ਪਾਣੀ ">
ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ   
ਸਿਹਤ ਮੰਤਰੀ ਵੱਲੋਂ ਮਾਡਲ ਟਾਊਨ ਡਰੇਨ 'ਚ ਬਣੀਆਂ ਬਰਸਾਤੀ ਪਾਣੀ ਵਾਲੀਆਂ ਹੋਦੀਆਂ ਦੀ ਸਫਾਈ ਤੇ ਸੁੱਕਾ ਲਈ ਆਲੇ ਦੁਆਲੇ ਗ੍ਰਿੱਲ ਲਗਾਉਣ ਦੇ ਨਿਰਦੇਸ਼
July 8, 2025
-

Rajni / Patiala

Reporter..Rajni

ਸਿਹਤ ਮੰਤਰੀ ਵੱਲੋਂ ਮਾਡਲ ਟਾਊਨ ਡਰੇਨ 'ਚ ਬਣੀਆਂ ਬਰਸਾਤੀ ਪਾਣੀ ਵਾਲੀਆਂ ਹੋਦੀਆਂ ਦੀ ਸਫਾਈ ਤੇ ਸੁੱਕਾ ਲਈ ਆਲੇ ਦੁਆਲੇ ਗ੍ਰਿੱਲ ਲਗਾਉਣ ਦੇ ਨਿਰਦੇਸ਼

ਪਟਿਆਲਾ, 8 ਜੁਲਾਈ 2025 :

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮਾਡਲ ਟਾਊਨ ਡਰੇਨ ਦਾ ਦੌਰਾ ਕਰਕੇ ਇਸ ਖੇਤਰ ਦੀ ਟ੍ਰੈਫ਼ਿਕ ਦੀ ਸਮੱਸਿਆ ਹੱਲ ਕਰਨ ਲਈ ਭਾਦਸੋਂ ਰੋਡ ਟਿਵਾਣਾ ਚੌਕ ਤੋਂ ਦੀਪ ਤੇ ਵਿਕਾਸ ਨਗਰ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਉਣ ਲਈ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਡਰੇਨ 'ਤੇ ਬਣੀਆਂ ਬਰਸਾਤੀ ਪਾਣੀ ਦੀਆਂ ਹੋਦੀਆਂ ਦੀ ਸਫਾਈ ਤੇ ਸੁਰੱਖਿਆ ਲਈ ਹੋਦੀਆਂ ਦੇ ਆਲੇ-ਦੁਆਲੇ ਗ੍ਰਿੱਲ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਡੇਅਰੀ ਮਾਲਕਾਂ ਨੂੰ ਮਾਡਲ ਟਾਊਨ ਡਰੇਨ ਵਿੱਚ ਗੋਹਾ-ਕੂੜਾ ਨਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਏ.ਡੀ.ਸੀ. ਨਵਰੀਤ ਕੌਰ ਸੇਖੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਭਗ ਦੋ ਸਾਲ ਪਹਿਲਾਂ 25.60 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਡਰੇਨ ਨੂੰ ਕਵਰ ਕੀਤਾ ਗਿਆ ਸੀ, ਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਭਾਦਸੋਂ ਰੋਡ ਦੀਆਂ ਦਰਜਨਾਂ ਕਾਲੋਨੀਆਂ ਸਮੇਤ ਸਿਉਣਾ ਤੇ ਹੋਰ ਪਿੰਡਾਂ ਨੂੰ ਰਸਤਾ ਜਾਣ ਕਰਕੇ ਟਿਵਾਣਾ ਚੌਕ 'ਤੇ ਸਵੇਰ ਤੇ ਸ਼ਾਮ ਸਮੇਂ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਰਹਿੰਦੀ ਹੈ, ਜਿਸ ਨੂੰ ਹੱਲ ਕਰਨ ਲਈ ਟਿਵਾਣਾ ਚੌਕ ਤੋਂ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਏ ਜਾਣ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਡਲ ਟਾਊਨ ਡਰੇਨ ਦਾ ਮੁੱਖ ਕੰਮ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੈ ਪਰ ਕੁਝ ਡੇਅਰੀ ਮਾਲਕਾਂ ਵੱਲੋਂ ਇਸ ਵਿੱਚ ਗੋਹਾ-ਕੂੜਾ ਪਾਇਆ ਜਾ ਰਿਹਾ ਹੈ ਜੋ ਕਿ ਡਰੇਨ ਨੂੰ ਚੌਕ ਕਰ ਦੇਵੇਗਾ ਤੇ ਕਰੋੜਾਂ ਰੁਪਏ ਨਾਲ ਕਵਰ ਕੀਤੀ ਡਰੇਨ ਨੂੰ ਦੁਬਾਰਾ ਪੁੱਟ ਕੇ ਸਾਫ ਕਰਨਾ ਬਹੁਤ ਮੁਸ਼ਕਲ ਹੈ, ਇਸ ਲਈ ਡੇਅਰੀ ਮਾਲਕ ਗੋਹਾ-ਕੂੜਾ ਡਰੇਨ ਵਿੱਚ ਨਾ ਪਾਉਣ।

ਸਿਹਤ ਮੰਤਰੀ ਨੇ ਕਿਹਾ ਕਿ ਇਸ ਡਰੇਨ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਅਧੀਨ ਆਉਂਦੇ ਹਸਨਪੁਰ, ਸਿਉਣਾ, ਝਿਲ, ਰਣਜੀਤ ਨਗਰ, ਵਿਕਾਸ ਨਗਰ, ਦੀਪ ਨਗਰ, ਆਨੰਦ ਨਗਰ, ਏਕਤਾ ਵਿਹਾਰ, ਪ੍ਰੇਮ ਨਗਰ, ਅਬਲੋਵਾਲ, ਆਦਰਸ਼ ਕਾਲੋਨੀ, ਸਰਾਭਾ ਨਗਰ, ਬਾਬੂ ਸਿੰਘ ਕਾਲੋਨੀ ਆਦਿ ਸ਼ਹਿਰੀ ਕਾਲੋਨੀਆਂ ਵਸਦੀਆਂ ਹਨ, ਇੱਥੋਂ ਦੇ ਵਸਨੀਕਾਂ ਨੂੰ ਇਸ ਡਰੇਨ ਦੇ ਵਿਕਸਤ ਹੋਣ ਨਾਲ ਵੱਡਾ ਲਾਭ ਮਿਲਿਆ ਹੈ।

ਉਨ੍ਹਾਂ ਸਥਾਨਕ ਵਸਨੀਕਾਂ ਨੂੰ ਆਪਣੇ ਮੁਹੱਲੇ ਦੀਆਂ ਸੁਸਾਇਟੀਆਂ ਬਣਾ ਕੇ ਡਰੇਨ 'ਤੇ ਬਣਾਏ ਗਏ ਪਾਰਕਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਪਟਿਆਲਾ ਦਿਹਾਤੀ ਦੇ ਇਸ ਖੇਤਰ ਨੂੰ ਹੋਰ ਸੋਹਣਾ ਬਣਾਇਆ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ, ਕੌਂਸਲਰ ਜਸਬੀਰ ਗਾਂਧੀ, ਨਗਰ ਨਿਗਮ ਦੇ ਐਸ.ਈ. ਗੁਰਪ੍ਰੀਤ ਸਿੰਘ ਵਾਲੀਆ, ਐਕਸੀਅਨ ਜੇ.ਪੀ. ਸਿੰਘ, ਐਕਸੀਅਨ ਮੰਡੀ ਬੋਰਡ ਅੰਮ੍ਰਿਤਪਾਲ ਸਿੰਘ, ਜੈ ਸ਼ੰਕਰ, ਸਰਪੰਚ ਸੰਜੀਵ ਰਾਏ, ਸੁਰੇਸ਼ ਰਾਏ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।



Powered by Froala Editor


Recommended Posts