ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੀਆਂ ">
ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ   
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਨਾ ਵਾਲੀਆਂ ਸੜਕਾਂ ਦਾ ਡਾਟਾ ਦੋ ਦਿਨਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼
July 10, 2025
-

S M Singh / Patiala

Reporter..S M Singh

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਨਾ ਵਾਲੀਆਂ ਸੜਕਾਂ ਦਾ ਡਾਟਾ ਦੋ ਦਿਨਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਪਟਿਆਲਾ, 10 ਜੁਲਾਈ 2025 :

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਅੱਜ ਇੱਥੇ ਏ.ਡੀ.ਸੀ. ਨਵਰੀਤ ਕੌਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਮੌਕੇ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਨਾ ਵਾਲੀਆਂ ਸੜਕਾਂ ਦਾ ਡਾਟਾ ਦੋ ਦਿਨਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਰੀਜਨਲ ਟਰਾਂਸਪੋਰਟ ਅਫਸਰ ਬਬਨਦੀਪ ਸਿੰਘ ਵਾਲੀਆ ਵੱਲੋਂ ਸੰਚਾਲਿਤ ਇਸ ਬੈਠਕ ਮੌਕੇ ਏ.ਡੀ.ਸੀ. ਸੇਖੋਂ ਨੇ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਮੰਡੀ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਤੇ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ 2022 ਤੋਂ 2024 ਦੌਰਾਨ ਹੋਏ ਵੱਧ ਹਾਦਸਿਆਂ ਵਾਲੀਆਂ ਸੜਕਾਂ ਸਮੇਤ ਜ਼ਿਆਦਾ ਖਤਰੇ ਵਾਲੇ ਚੌਂਕ ਤੇ ਮੋੜ ਅਤੇ ਵਾਧੂ ਟ੍ਰੈਫਿਕ ਭਾਰ ਵਾਲੀਆਂ ਸੜਕਾਂ ਦੀ ਤੁਰੰਤ ਪਛਾਣ ਕੀਤੀ ਜਾਵੇ।

ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਕਰਕੇ ਬਹੁਤ ਸਾਰੀਆਂ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਅਤੇ ਕੁਝ ਜ਼ਰੂਰੀ ਬਦਲਾਅ ਕਰਕੇ ਅਤੇ ਸੜਕਾਂ ਨੂੰ ਠੀਕ ਕਰਨ ਸਮੇਤ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਇਹ ਹਾਦਸੇ ਰੋਕੇ ਜਾ ਸਕਦੇ ਹਨ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ, ਪੰਜਾਬ ਸਟੇਟ ਰੋਡ ਸੇਫਟੀ ਕੌਂਸਲ, ਰੋਡ ਸੇਫਟੀ ਦੀ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਵੱਲੋਂ ਮਿਲੇ ਪੱਤਰ ਦੇ ਅਧਾਰ 'ਤੇ ਰਾਜ ਵਿੱਚ ਅਜਿਹੀਆਂ ਸੜਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਵੱਧ ਦੁਰਘਟਨਾਵਾਂ ਵਾਪਰਦੀਆਂ ਹਨ, ਇਸ ਲਈ ਸੰਬੰਧਤ ਵਿਭਾਗ ਦੋ ਦਿਨਾਂ ਦੇ ਅੰਦਰ-ਅੰਦਰ ਇਹ ਡਾਟਾ ਤਿਆਰ ਕਰਕੇ ਪਹੁੰਚਦਾ ਕਰਨਾ ਯਕੀਨੀ ਬਣਾਉਣ।

ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 28 ਅਪ੍ਰੈਲ 2025 ਨੂੰ ਜਾਰੀ ਨਿਰਦੇਸ਼ਾਂ ਮੁਤਾਬਕ ਇੱਕ ਐਸ.ਓ.ਪੀ. ਤਿਆਰ ਕੀਤੀ ਗਈ ਹੈ, ਜਿਸ ਤਹਿਤ ਕਿਸੇ ਵੀ ਸੜਕ 'ਤੇ ਵੱਧ ਖਤਰੇ ਵਾਲੇ ਕੌਰੀਡੋਰ, ਜਿੱਥੇ ਕਿ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਤਿੰਨ ਸਾਲਾਂ ਦੌਰਾਨ 3 ਹਾਦਸੇ ਹੋਏ ਹੋਣ, ਤੇ 100 ਮੀਟਰ ਦਾ ਰੋਡ ਜਿੱਥੇ 2 ਹਾਦਸੇ, ਤੇ 500 ਮੀਟਰ ਦੇ ਘੇਰੇ ਵਿੱਚ 2 ਹਾਦਸੇ ਹੋਏ ਹੋਣ — ਇਨ੍ਹਾਂ ਨੂੰ ਹਾਈ ਰਿਸਕ ਕੌਰੀਡੋਰ ਕਿਹਾ ਜਾਵੇਗਾ।

ਇਸੇ ਤਰ੍ਹਾਂ ਹਾਈ ਡੈਂਸਿਟੀ ਕੌਰੀਡੋਰ ਵਿੱਚ ਬੱਸ ਸਟਾਪੇਜ, ਡਾਇਵਰਸ਼ਨ, ਇੰਟਰਸੈਕਸ਼ਨਜ਼, ਜੰਕਸ਼ਨ, ਦੋ ਸੜਕਾਂ ਦਾ ਮਿਲਾਪ, ਵੱਧ ਪੈਦਲ ਚੱਲਣ ਵਾਲਿਆਂ ਦੀ ਗਿਣਤੀ, ਸਾਈਕਲ ਤੇ ਦੋ ਪਹੀਆ ਵਾਹਨਾਂ ਦੀ ਮੂਵਮੈਂਟ, ਰੈੱਡ ਲਾਈਟ ਆਦਿ ਵਾਲੇ ਥਾਂ ਸ਼ਾਮਲ ਹੁੰਦੇ ਹਨ। ਜਦਕਿ ਕ੍ਰੂਸ਼ੀਅਲ ਜੰਕਸ਼ਨ ਉਹ ਹੁੰਦੇ ਹਨ ਜਿੱਥੇ ਸਿਗਨਲ ਨਾ ਲੱਗੇ ਹੋਣ ਜਾਂ ਸਿਗਨਲ ਵਾਲੇ 4 ਮਾਰਗੀ ਲੇਨ ਜੋ ਕਿ ਜੰਕਸ਼ਨ ਨਾਲ ਮਿਲਦੇ ਹੋਣ।

ਨਵਰੀਤ ਕੌਰ ਸੇਖੋਂ ਨੇ ਹਦਾਇਤ ਕੀਤੀ ਕਿ ਸਾਰੇ ਸੰਬੰਧਤ ਵਿਭਾਗ ਤੁਰੰਤ ਇਸ ਉਪਰ ਕਾਰਵਾਈ ਕਰਦੇ ਹੋਏ ਰਿਪੋਰਟ ਜਮ੍ਹਾਂ ਕਰਵਾਉਣਗੇ। ਇਸ ਮੌਕੇ ਐਸ.ਪੀ. ਟ੍ਰੈਫਿਕ ਅੱਛਰੂ ਰਾਮ, ਐਚ.ਪੀ.ਐਸ. ਲਾਂਬਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Powered by Froala Editor


Recommended Posts