*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਡਰਾਈਵਰਾਂ ਕੰਡਕਟਰਾਂ ਨੂੰ ਸਿਖਾਏ ਜ਼ਿੰਦਗੀ ਬਚਾਉਣ ਦੇ ਢੰਗ ਤਰੀਕੇ।
August 21, 2025
-

Rajni / Patiala

Repoter..Rajni

ਡਰਾਈਵਰਾਂ ਕੰਡਕਟਰਾਂ ਨੂੰ ਸਿਖਾਏ ਜ਼ਿੰਦਗੀ ਬਚਾਉਣ ਦੇ ਢੰਗ ਤਰੀਕੇ।         

   ਪੀ ਆਰ ਟੀ ਸੀ ਵਲੋਂ ਸ਼ੁਰੂ ਕੀਤੇ ਡਰਾਈਵਰ, ਕੰਡਕਟਰ ਟੈਕਨੀਕਲ ਸਟਾਫ ਦੇ ਟਰੇਨਿੰਗ ਸਕੂਲ ਵਿਖੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਕਰਮਚਾਰੀਆਂ ਨੂੰ ਫਸਟ ਏਡ, ਸੀ ਪੀ ਆਰ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਦੇ ਘੱਟਣ‌ ਜਾ ਵਧਣ, ਹਾਦਸਿਆਂ ਦੌਰਾਨ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਮੁੱਢਲੀ ਸਹਾਇਤਾ ਦੀ ਏ ਬੀ ਸੀ ਡੀ ਆਦਿ ਬਾਰੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ  ਵੱਲੋਂ ਜਾਣਕਾਰੀ ਦਿੱਤੀ ਗਈ। ਇੰਸਪੈਕਟਰ ਜਸਪਾਲ ਸਿੰਘ ਇੰਚਾਰਜ ਅਤੇ 40 ਤੋਂ ਵੱਧ ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਚਾਨਕ ਵਾਪਰਨ ਵਾਲੀਆਂ ਸ਼ਰੀਰਕ, ਮਾਨਸਿਕ ਘਟਨਾਵਾਂ ਸਮੇਂ, ਆਪਣੀਆਂ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਦੀ ਜ਼ੋ ਟ੍ਰੇਨਿੰਗ ਅਤੇ ਜਾਣਕਾਰੀ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਸਮੇਂ ਸਮੇਂ ਦਿੱਤੀ ਜਾਂਦੀ ਹੈ ਉਸ ਨਾਲ ਕਰਮਚਾਰੀਆਂ ਨੂੰ ਬਹੁਤ ਲਾਭ ਹੋ ਰਹੇ ਹਨ। ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ  ਸਿਹਤ ਸੰਭਾਲ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਪੀੜਤਾਂ ਦੀ ਨਬਜ਼, ਸਾਹ ਕਿਰਿਆ ਦੀ ਜਾਂਚ ਕਰਨ, ਬੰਦ ਪਏ ਸਾਹ ਜਾਂ ਦਿਲ ਦਿਮਾਗ ਨੂੰ ਸੁਰਜੀਤ ਕਰਨ, ਅੰਦਰੂਨੀ ਰਤਵਾਹ ਸਿਰ ਦੀ ਸੱਟਾਂ ਬੇਹੋਸ਼ੀ ਗੈਸਾਂ ਧੂੰਏਂ ਪਾਣੀ ਮੱਲਵੇ ਵਿੱਚੋ ਕੱਢੇ ਲੋਕਾਂ ਨੂੰ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿੱਚ ਲਟਾਕੇ ਹਸਪਤਾਲ ਲੈਕੇ ਜਾਣ ਦੀ ਵੱਡਮੁੱਲੀ ਟ੍ਰੇਨਿੰਗ, ਸੰਕਟ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ।  ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਤਾਂ ਅਧਿਕਾਰੀਆਂ, ਪੁਲਿਸ ਕਰਮਚਾਰੀਆਂ, ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਵੀ ਜ਼ਰੂਰ ਲੈਣੀ ਚਾਹੀਦੀ ਹੈ।    

Powered by Froala Editor


Recommended Posts