Reporter..Rajni

Reporter..Rajni

*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਬਚਾਅ ਤੇ ਰਾਹਤ ਕਾਰਜਾਂ ਲਈ ਅਧਿਕਾਰੀ ਤੇ ਇੰਜੀਨੀਅਰ ਤਾਇਨਾਤ
September 6, 2025
-

Rajni / Patiala

Reporter..Rajni

ਹੜ੍ਹ ਪ੍ਰਭਾਵਿਤ ਪਿੰਡਾਂ 'ਚ ਬਚਾਅ ਤੇ ਰਾਹਤ ਕਾਰਜਾਂ ਲਈ ਅਧਿਕਾਰੀ ਤੇ ਇੰਜੀਨੀਅਰ ਤਾਇਨਾਤ

ਪਟਿਆਲਾ, 6 ਸਤੰਬਰ 2025 :

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਪੀ.ਸੀ.ਐਸ. ਅਧਿਕਾਰੀ ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਤਾਇਨਾਤ ਕੀਤਾ ਹੈ। ਇਹ ਅਧਿਕਾਰੀ ਸਬੰਧਤ ਐਸ.ਡੀ.ਐਮਜ਼ ਨਾਲ ਤਾਲਮੇਲ ਕਰਦੇ ਹੋਏ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ, ਲੋਕਾਂ ਨਾਲ ਰਾਬਤਾ ਕਰਕੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਣਗੇ। ਡਾ. ਯਾਦਵ ਨੇ ਕਿਹਾ ਕਿ ਇਹ ਆਦੇਸ਼ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੇ ਅਧੀਨ ਜਾਰੀ ਕੀਤੇ ਗਏ ਹਨ।

ਤਾਇਨਾਤ ਅਧਿਕਾਰੀ: ਅਮਰਿੰਦਰ ਸਿੰਘ ਟਿਵਾਣਾ (ਵਧੀਕ ਡਿਪਟੀ ਕਮਿਸ਼ਨਰ) – ਪਾਤੜਾਂ, ਜਸ਼ਨਪ੍ਰੀਤ ਕੌਰ ਗਿੱਲ (ਏ.ਸੀ.ਏ. ਪੀ.ਡੀ.ਏ.) – ਸ਼ੰਭੂ ਤੇ ਘਨੌਰ, ਬਬਨਦੀਪ ਸਿੰਘ ਵਾਲੀਆ (ਰੀਜ਼ਨਲ ਟਰਾਂਸਪੋਰਟ ਅਫ਼ਸਰ) – ਰਾਜਪੁਰਾ, ਮਨਜੀਤ ਸਿੰਘ ਚੀਮਾ (ਸਕੱਤਰ, ਆਰ.ਟੀ.ਏ.) – ਦੂਧਨਸਾਧਾਂ, ਕੰਨੂ ਗਰਗ (ਸਹਾਇਕ ਕਰ ਕਮਿਸ਼ਨਰ) – ਸਨੌਰ, ਨਵਦੀਪ ਕੁਮਾਰ (ਏ.ਐਮ.ਡੀ., ਪੀ.ਆਰ.ਟੀ.ਸੀ.) – ਪਟਿਆਲਾ ਦੀ ਨਦੀ ਪੱਟੀਆਂ

ਤਾਇਨਾਤ ਕਾਰਜਕਾਰੀ ਇੰਜੀਨੀਅਰ: ਅੰਮ੍ਰਿਤਪਾਲ ਸਿੰਘ (ਮੰਡੀ ਬੋਰਡ) – ਰਾਜਪੁਰਾ, ਨਵੀਨ ਮਿੱਤਲ (ਲੋਕ ਨਿਰਮਾਣ ਵਿਭਾਗ) – ਦੂਧਨਸਾਧਾਂ, ਪ੍ਰਭਲੀਨ ਸਿੰਘ ਧੰਜੂ (ਜਲ ਸਪਲਾਈ ਤੇ ਸੈਨੀਟੇਸ਼ਨ) – ਦੂਧਨਸਾਧਾਂ, ਹਰਪ੍ਰੀਤ ਸਿੰਘ ਕਟਾਰੀਆ ਅਤੇ ਪਰਮਜੀਤ ਸਿੰਘ (ਲੋਕ ਨਿਰਮਾਣ ਵਿਭਾਗ) – ਪਾਤੜਾਂ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਅਧਿਕਾਰੀ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਦਰਮਿਆਨ ਸਿੱਧਾ ਸੰਪਰਕ ਬਣਾਉਣਗੇ ਤਾਂ ਜੋ ਹੜ੍ਹ ਪ੍ਰਭਾਵਿਤ ਲੋਕ ਆਪਣੀਆਂ ਸਮੱਸਿਆਵਾਂ ਬਿਨਾ ਰੁਕਾਵਟ ਸਾਂਝੀਆਂ ਕਰ ਸਕਣ ਅਤੇ ਫੌਰੀ ਹੱਲ ਮੁਹੱਈਆ ਕਰਵਾਇਆ ਜਾ ਸਕੇ।


Powered by Froala Editor


Recommended Posts