ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ    ਨਸ਼ਾ ਸਪਲਾਈ ਕਰਨ ਵਾਲੇ ਹੀ ਕੱਢ ਰਹੇ ਨਸ਼ਾ ਮੁਕਤ ਪੰਜਾਬ ਯਾਤਰਾ’, Cm ਮਾਨ ਦਾ Bjp ’ਤੇ ਤਿੱਖਾ ਹਮਲਾ    ਬਿਜਲੀ ਕੱਟਾਂ ਦੇ ਹੰਗਾਮੇ ਵਿਚਾਲੇ ਵੱਡਾ ਪ੍ਰਸ਼ਾਸਨਿਕ ਫੇਰਬਦਲ, Pspcl ਦੇ Cmd ਬਦਲੇ    ਬਿਜਲੀ ਕੱਟਾਂ ਤੋਂ ਪੰਜਾਬੀਆਂ ਨੂੰ ਮਿਲੇਗੀ ਰਾਹਤ, 15 ਸਤੰਬਰ ਤੋਂ ਕੱਟ ਬੰਦ ਕਰਨ ਦਾ ਦਾਅਵਾ    ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ    ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ    
ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਨਗਰ ਕੀਰਤਨ ਅਨੰਦਪੁਰ ਸਾਹਿਬ ਰਵਾਨਾ
November 19, 2025
-350-

Rajni / Sri Nagar

ਧੜੱਲੇਦਾਰ ਬਿਊਰੋ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਨਗਰ ਕੀਰਤਨ ਅਨੰਦਪੁਰ ਸਾਹਿਬ ਰਵਾਨਾ ਸ੍ਰੀਨਗਰ, 19 ਨਵੰਬਰ 2025 : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਰਵਾਨਗੀ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਅਤੇ ਉਮਰ ਅਬਦੁੱਲਾ ਨੇ ਹਾਜ਼ਰੀ ਭਰੀ। ਪੰਜ ਪਿਆਰਿਆਂ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਇਹ ਧਾਰਮਿਕ ਜਥਾ ਜੰਮੂ, ਪਠਾਨਕੋਟ, ਹੁਸ਼ਿਆਰਪੁਰ ਅਤੇ ਹੋਰ ਥਾਵਾਂ ‘ਚੋਂ ਹੁੰਦਾ 22 ਨਵੰਬਰ ਨੂੰ ਅਨੰਦਪੁਰ ਸਾਹਿਬ ਪਹੁੰਚੇਗਾ। ਸੰਗਤ ਲਈ ਕਾਫ਼ਲੇ ਨਾਲ ਐਂਬੂਲੈਂਸ, ਲੰਗਰ ਤੇ ਹੋਰ ਸਹੂਲਤਾਂ ਵੀ ਰੱਖੀਆਂ ਗਈਆਂ ਹਨ। ਰਵਾਨਗੀ ਤੋਂ ਪਹਿਲਾਂ ਮਾਨ ਅਤੇ ਕੇਜਰੀਵਾਲ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਦੋਵੇਂ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਲਈ ਵੱਡਾ ਸੰਦੇਸ਼ ਹੈ ਅਤੇ ਸਰਕਾਰ ਇਸ ਸਮਾਗਮ ਨੂੰ ਪੂਰੀ ਸ਼ਰਧਾ ਨਾਲ ਮਨਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਗੁਰੂ ਜੀ ਦੇ ਸਾਂਝ, ਸ਼ਾਂਤੀ ਅਤੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੰਮੂ-ਕਸ਼ਮੀਰ ਦੀ ਸਿੱਖ ਸੰਗਤ ਦਾ ਵੀ ਖ਼ਾਸ ਧੰਨਵਾਦ ਕੀਤਾ ਗਿਆ।

350


Recommended Posts