*‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ   
ਮੌੜ ਕਲਾਂ ਵਿੱਚ ਚਿੱਟੇ ਦੀ ਖੁੱਲੀ ਵਿੱਕਰੀ ‘ਤੇ ਹਾਈਕੋਰਟ ਸਖਤ
December 3, 2025
-

Bhavika / Bathinda

ਧੜੱਲੇਦਾਰ ਬਿਊਰੋ ਮੌੜ ਕਲਾਂ ਵਿੱਚ ਚਿੱਟੇ ਦੀ ਖੁੱਲੀ ਵਿੱਕਰੀ ‘ਤੇ ਹਾਈਕੋਰਟ ਸਖਤ ਬਠਿੰਡਾ, 3 ਦਸੰਬਰ 2025 : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਠਿੰਡਾ ਦੇ ਮੌੜ ਕਲਾਂ ਪਿੰਡ ਵਿੱਚ ਚਿੱਟੇ ਦੀ ਖੁੱਲੀ ਵਿੱਕਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜ ਸਰਕਾਰ ਤੋਂ ਵਿਸਥਾਰ ਵਿੱਚ ਜਵਾਬ ਮੰਗਿਆ ਹੈ। ਪਿੰਡ ਵਾਸੀਆਂ ਨੇ ਨਸ਼ੇ ਦੇ ਵਧ ਰਹੇ ਦਹਿਸ਼ਤ ਭਰੇ ਹਾਲਾਤਾਂ ਕਾਰਨ ਕੰਧਾਂ ‘ਤੇ “ਇੱਥੇ ਚਿੱਟਾ ਵਿਕਦਾ ਹੈ” ਲਿਖ ਕੇ ਵਿਰੋਧ ਕੀਤਾ ਸੀ, ਜਿਸ ਨੂੰ ਪੁਲਿਸ ਨੇ ਬਾਅਦ ‘ਚ ਮਿਟਾ ਦਿੱਤਾ। ਅਦਾਲਤ ਨੇ ਪੁੱਛਿਆ ਹੈ ਕਿ ਨਸ਼ੇ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ, ਸ਼ੱਕੀ ਓਵਰਡੋਜ਼ ਮੌਤਾਂ ’ਤੇ ਕੀ ਕਾਰਵਾਈ ਹੋਈ ਅਤੇ ਇਸ ਤਰ੍ਹਾਂ ਦੀ ਸਥਿਤੀ ਨੂੰ ਭਵਿੱਖ ਵਿੱਚ ਕਿਵੇਂ ਰੋਕਿਆ ਜਾਵੇਗਾ। ਪਿੰਡ ਦੀਆਂ ਔਰਤਾਂ ਨੇ ਦੋਸ਼ ਲਾਇਆ ਕਿ ਨਸ਼ਾ ਇਤਨਾ ਫੈਲ ਗਿਆ ਹੈ ਕਿ ਕਈ ਘਰ ਤਬਾਹ ਹੋ ਰਹੇ ਹਨ ਅਤੇ ਜਵਾਨ ਆਪਣੀ ਜਾਨ ਗਵਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਸਕਰਾਂ ਨੂੰ ਪੁਲਿਸ ਦੀ ਕਥਿਤ ਸਹਾਇਤਾ ਮਿਲਦੀ ਹੈ, ਜਿਸ ਕਾਰਨ ਨਸ਼ੇ ਦੀ ਲੜੀ ਟੁੱਟ ਨਹੀਂ ਰਹੀ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਉਹ ਕਾਰਵਾਈ ਕਰ ਰਹੀ ਹੈ ਅਤੇ ਮੌੜ ਕਲਾਂ ਵਿੱਚ ਕਈ ਤਸਕਰ ਫੜੇ ਹਨ, ਪਰ ਪਿੰਡ ਵਾਸੀਆਂ ਅਨੁਸਾਰ ਹਾਲਾਤ ਫਿਰ ਵੀ ਕਾਬੂ ਤੋਂ ਬਾਹਰ ਹਨ।


Recommended Posts