ਅੰਮ੍ਰਿਤਸਰ ਦੇ 424 ਪ੍ਰੀਖਿਆ ਕੇਂਦਰਾਂ ’ਤੇ ਵਿਸ਼ੇਸ਼ ਪਾਬੰਦੀਆਂ ਲਾਗੂ
February 25, 2026 13:56:28
S M Singh / Amritsar
ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਫਰਵਰੀ/ਮਾਰਚ 2026 ਦੀਆਂ ਸਲਾਨਾ ਪ੍ਰੀਖਿਆਵਾਂ (ਓਪਨ ਸਕੂਲ ਸਮੇਤ) ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਣਾਏ ਗਏ 424 ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਵਿਸ਼ੇਸ਼ ਪਾਬੰਦੀਆਂ ਲਗਾਉਣ ਦੀ ਕਾਰਵਾਈ ਕੀਤੀ ਗਈ ਹੈ। ਇਹ ਕਦਮ ਬੋਰਡ ਵੱਲੋਂ ਕੀਤੀ ਗਈ ਮੰਗ ਦੇ ਤਹਿਤ ਚੁੱਕਿਆ ਗਿਆ ਹੈ ਤਾਂ ਜੋ 4 ਅਪ੍ਰੈਲ 2026 ਤੱਕ ਚੱਲਣ ਵਾਲੀਆਂ ਪ੍ਰੀਖਿਆਵਾਂ ਬਿਨਾਂ ਰੁਕਾਵਟ ਪੂਰੀਆਂ ਹੋ ਸਕਣ। ਵਧੀਕ ਜ਼ਿਲ੍ਹਾ ਮੈਜਿਸਟਰੇਟ ਰੋਹਿਤ ਗੁਪਤਾ ਨੇ ਬੀਐਨਐਸਐਸ ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦੇ ਹੋਏ ਕੇਂਦਰਾਂ ਦੇ ਆਲੇ-ਦੁਆਲੇ ਇਕੱਠ, ਸ਼ੋਰ-ਸ਼ਰਾਬੇ ਅਤੇ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਰੋਕ ਲਗਾ ਦਿੱਤੀ ਹੈ। ਕਮਿਸ਼ਨਰ ਪੁਲਿਸ ਅਤੇ ਐਸਐਸਪੀ ਨੂੰ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਹ ਆਦੇਸ਼ ਪ੍ਰੀਖਿਆਵਾਂ ਦੇ ਸਮਾਪਤ ਹੋਣ ਤੱਕ ਲਾਗੂ ਰਹੇਗਾ।
424
Related News