ਓਨਟਾਰੀਓ ਦੇ ਲਾਸਾਲ ਵਿੱਚ ਯੂਟਿਊਬਰ ਨੈਨਸੀ ਗਰੇਵਾਲ ਦੀ ਰਹੱਸਮਈ ਮੌਤ
March 5, 2026 10:51:02
S M Singh / Ontario
ਓਨਟਾਰੀਓ ਦੇ ਲਾਸਾਲ ਖੇਤਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਦੌਰਾਨ ਵਿੰਡਸਰ ਦੀ ਰਹਿਣ ਵਾਲੀ 45 ਸਾਲਾ ਯੂਟਿਊਬਰ ਨੈਨਸੀ ਗਰੇਵਾਲ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਉਹ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ ਸੀ ਅਤੇ ਐਸੈਕਸ-ਵਿੰਡਸਰ ਈਐਮਐਸ ਵੱਲੋਂ ਹਸਪਤਾਲ ਪਹੁੰਚਾਉਣ ਦੇ ਬਾਵਜੂਦ ਉਸਦੀ ਜਾਨ ਨਹੀਂ ਬਚ ਸਕੀ। ਪੁਲਿਸ ਨੇ ਟੌਡ ਲੇਨ ਇਲਾਕੇ ਵਿੱਚ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਘਟਨਾ ਸਥਾਨ ਤੋਂ ਕੁਝ ਅਹਿਮ ਸਬੂਤ ਮਿਲਣ ਦੀ ਗੱਲ ਕਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇਕੱਲੀ ਘਟਨਾ ਲੱਗਦੀ ਹੈ ਅਤੇ ਲੋਕਾਂ ਲਈ ਕਿਸੇ ਖ਼ਤਰੇ ਦੀ ਗੱਲ ਨਹੀਂ, ਜਦਕਿ ਮਾਮਲੇ ਸਬੰਧੀ ਜਾਂਚ ਹਾਲੇ ਵੀ ਜਾਰੀ ਹੈ।
Related News
Trending Stories
Hot News