Gmada ਦੇ 6,400 ਕਰੋੜ ਦੇ ਫੰਡਾਂ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਵਿਸਥਾਰਪੂਰਵਕ ਜਵਾਬ    ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲਾ: Nia ਨੇ ਸੰਭਾਲੀ ਜਾਂਚ, ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ    ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਮਿਲਿਆ: ਕੈਪਟਨ ਅਮਰਿੰਦਰ, ਕਾਂਗਰਸ ’ਚ ਵਾਪਸੀ ਤੋਂ ਵੀ ਕੀਤਾ ਇਨਕਾਰ    Gmada ਮਾਮਲੇ ’ਚ Ed ਦਾ ਵੱਡਾ ਦਾਅਵਾ: ਰਿਜ਼ਰਵ ਕੀਮਤਾਂ ਘਟਾ ਕੇ ਸਰਕਾਰੀ ਖਜ਼ਾਨੇ ਨੂੰ ₹10 ਹਜ਼ਾਰ ਕਰੋੜ ਦੇ ਨੁਕਸਾਨ ਦਾ ਖਦਸ਼ਾ    ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ   
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਤਾ ਰਾਜਿੰਦਰ ਕੌਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ
September 21, 2024
Punjab-Vidhan-Sabha-Speaker-Kult

Daily Dharaledar Bureau / Chandigarh

ਚੰਡੀਗੜ੍ਹ, 21 ਸਤੰਬਰ:


ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੁਰਉਪਦੇਸ਼ ਭੁੱਲਰ ਦੇ ਮਾਤਾ ਸ੍ਰੀਮਤੀ ਰਾਜਿੰਦਰ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸਿਹਤ ਵਿਭਾਗ ‘ਚ ਬਤੌਰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰਹੇ 84 ਸਾਲਾ ਮਾਤਾ ਰਾਜਿੰਦਰ ਕੌਰ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਹੋਣ ਕਰਨ ਮੋਹਾਲੀ ਦੇ ਇੱਕ ਹਸਪਤਾਲ ‘ਚ ਜ਼ੇਰੇ ਇਲਾਜ ਸਨ। 


ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Powered by Froala Editor

Punjab Vidhan Sabha Speaker Kultar Singh Sandhawan Expressed Grief Over The Demise Of Mata Rajinder Kaur


Recommended Posts