ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,    ਲਾਲ ਫੀਤਾਸ਼ਾਹੀ ਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਸਾਬਕਾ, ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ : ਪ੍ਰੋ. ਬਡੂੰਗਰ    ਸਿੱਖਿਆ ਕ੍ਰਾਂਤੀ ਦੇ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਸਸਸਸ ਗੱਜੂਮਾਜਰਾ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ*    ਵਿਧਾਇਕ ਭਰਾਜ ਵੱਲੋਂ 'ਰੰਗਲਾ ਪੰਜਾਬ' ਸਕੀਮ ਤਹਿਤ ਹਲਕਾ ਸੰਗਰੂਰ ਦੀਆਂ ਗ੍ਰਾਮ ਪੰਚਾਇਤਾਂ ਨੂੰ 5.51 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੇ ਚੈੱਕ ਭੇਟ    ਨਾਭਾ ਦੇ ਪਿੰਡ ਰੈਸਲ ਤੇ ਗੋਬਿੰਦਪੁਰਾ 'ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਦਸਤਾਵੇਜ਼ੀ ਦਾ ਪ੍ਰਦਰਸ਼ਨ    ਪਿੰਡ ਬੱਲਮਗੜ੍ਹ ਵਿਖੇ 'ਲੋਕ ਮਿਲਣੀ' ਦੌਰਾਨ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ    ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਜੋਰਾਂ ਤੇ    ਵਿਧਾਇਕ ਨਰਿੰਦਰ ਕੌਰ ਭਰਾਜ ਦੇ ਯਤਨਾਂ ਸਦਕਾ ਪਿੰਡ ਭਰਾਜ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ    ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਹਕੀਕਤਪੁਰਾ ਵਿਖੇ ਡਾਕੂਮੈਂਟਰੀ ਦਿਖਾਈ    ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਰ.ਟੀ.ਓ. ਪਟਿਆਲਾ ਵੱਲੋਂ ਸਕੂਲੀ ਵਾਹਨਾਂ ਦੀ ਸਖ਼ਤ ਚੈਕਿੰਗ   
ਸਰਬਜੀਤ ਸਿੰਘ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ
May 15, 2026
Punjab-Development-Zila-Parishad

ਰਾਜਵਿੰਦਰ ਕੌਰ ਨੂੰ ਵੀ ਸਰਬਸੰਮਤੀ ਨਾਲ ਵਾਈਸ ਚੇਅਰਪਰਸਨ ਚੁਣਿਆ

Dharaledar Bureau / Amritsar

ਅੰਮ੍ਰਿਤਸਰ, 15 ਮਈ ( ) - ਅੱਜ ਬੱਚਤ ਭਵਨ ਅੰਮ੍ਰਿਤਸਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ: ਰੁਪਿੰਦਰਪਾਲ ਸਿੰਘ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਸਿੱਧੇ ਚੁਣੇ ਗਏ ਮੈਂਬਰਾਂ ਸਮੇਤ ਜ਼ਿਲ੍ਹੇ ਦੀਆਂ ਪੰਚਾਇਤ ਸਮੀਤੀਆਂ ਦੇ ਚੇਅਰਮੈਨਾਂ ਦੀ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਪ੍ਰੀਜਾਇਡਿੰਗ ਅਫ਼ਸਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਸਬੰਧੀ ਚੋਣ ਕਰਵਾਈ ਗਈ। ਇਸ ਚੋਣ ਵਿੱਚ ਸਰਬਸੰਮਤੀ ਨਾਲ ਸ. ਸਰਬਜੀਤ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਚੁਣਿਆ ਗਿਆ ਜਦਕਿ ਸ੍ਰੀਮਤੀ ਰਾਜਵਿੰਦਰ ਕੌਰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਪਰਸਨ ਚੁਣੇ ਗਏ। ਇਸ ਮੌਕੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਸ: ਸਰਬਜੀਤ ਸਿੰਘ ਅਤੇ ਉਪ ਚੇਅਰਪਰਸਨ ਸ੍ਰੀਮਤੀ ਰਾਜਵਿੰਦਰ ਕੌਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਵਲੋਂ ਉਨ੍ਹਾਂ ਉੱਪਰ ਜੋ ਭਰੋਸਾ ਦਰਸਾਇਆ ਗਿਆ ਹੈ, ਉਹ ਉਸ `ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨਾਂ ਇਕ ਸੁਰ ਵਿੱਚ ਕਿਹਾ ਕਿ ਉਨਾਂ ਦਾ ਮੁੱਖ ਮਕਸਦ ਜ਼ਿਲ੍ਹੇ ਦੇ ਪਿੰਡਾਂ ਦਾ ਵਿਕਾਸ ਕਰਨਾ ਹੈ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਜੋ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਹੋਰ ਲੋੜਵੰਦ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਜ਼ਿਲ੍ਹੇ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਬਲਾਕ ਸੰਮਤੀ ਵੇਰਕਾ ਦੀ ਚੇਅਰਪਰਸਨ ਮੈਡਮ ਨਵਨੀਤ ਕੌਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ: ਸਤਨਾਮ ਸਿੰਘ, ਸ: ਮਨਜੀਤ ਸਿੰਘ, ਸ: ਜਸਬੀਰ ਸਿੰਘ, ਸ: ਬਲਜੀਤ ਸਿੰਘ, ਸ: ਲਖਵਿੰਦਰ ਸਿੰਘ , ਮੈਡਮ ਪ੍ਰਿਯੰਕਾ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਕਮਲੇਸ਼ ਰਾਣੀ, ਅਤੇ ਇਸ ਤੋਂ ਇਲਾਵਾ ਪੰਚਾਇਤ ਸੰਮਤੀਆਂ ਹਰਸ਼ਾ ਛੀਨਾ ਦੇ ਚੇਅਰਮੈਨ ਸ: ਕਰਮਜੀਤ ਸਿੰਘ, ਚੋਗਾਵਾਂ ਦੇ ਚੇਅਰਮੈਨ ਮੈਡਮ ਭਜਨ ਕੌਰ, ਅਟਾਰੀ ਦੇ ਚੇਅਰਮੈਨ ਸ੍ਰੀਮਤੀ ਮੁਖਵਿੰਦਰ ਕੌਰ, ਮਜੀਠਾ ਦੇ ਚੇਅਰਮੈਨ ਸ: ਯਾਦਵਿੰਦਰ ਸਿੰਘ, ਸ: ਹੁਸਨਪ੍ਰੀਤ ਸਿੰਘ ਸਿਆਲਕਾ, ਰਈਆ ਪੰਚਾਇਤ ਸੰਮਤੀ ਦੇ ਚੇਅਰਮੈਨ ਸ: ਹਰਭਜਨ ਸਿੰਘ, ਅਜਨਾਲਾ ਦੇ ਚੇਅਰਮੈਨ ਸ੍ਰੀਮਤੀ ਮਵਿੰਦਰ ਕੌਰ, ਜੰਡਿਆਲਾ ਪੰਚਾਇਤ ਸੰਮਤੀ ਦੇ ਚੇਅਰਮੈਨ ਸ: ਅਮਰੀਕ ਸਿੰਘ ਹਾਜ਼ਰ ਸਨ।

Punjab Development Zila Parishad Amritsar


Recommended Posts