ਹਾਈ ਕੋਰਟ ਦਾ ਅਹਿਮ ਫ਼ੈਸਲਾ: ਲੰਬੀ ਸੇਵਾ ਦੇ ਆਧਾਰ ’ਤੇ ਹੀ ਮੁਲਾਜ਼ਮ ਨਹੀਂ ਹੋਵੇਗਾ ਪੱਕਾ    Lpu ਹੰਗਾਮੇ ’ਤੇ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਦੋਸ਼, ‘ਗਾਇਤਰੀ ਬਿਸ਼ਨੋਈ ਵਿਵਾਦ ਤੋਂ ਧਿਆਨ ਭਟਕਾਉਣ ਲਈ ਭੇਜੇ 400-500 ਲੋਕ’    ਰਿਸ਼ਵਤ ਲੈਂਦਿਆਂ Sho ਕਾਬੂ, ਗ੍ਰਿਫ਼ਤਾਰੀ ਮਗਰੋਂ ਬੇਖੌਫ਼ ਅੰਦਾਜ਼ ’ਚ ਬੋਲੀ- ‘ਆਲ ਇਜ਼ ਵੈੱਲ’    ₹2,000 ਤੋਂ ਵੱਧ Upi ਭੁਗਤਾਨਾਂ ’ਤੇ Mdr ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ    Lpu ਮਾਮਲਾ: ਸੁਨੀਲ ਜਾਖੜ ਨੇ ਕੀਤੀ Nia ਜਾਂਚ ਦੀ ਮੰਗ, ਬਾਹਰੀ ਤਾਕਤਾਂ ਦੀ ਭੂਮਿਕਾ ’ਤੇ ਚੁੱਕੇ ਸਵਾਲ    ਅਮਰੀਕੀ ਰਾਜਦੂਤ ਸਰਜੀਓ ਗੋਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਮਾਨ ਦਲ ਵੱਲੋਂ ਪ੍ਰਦਰਸ਼ਨ    Lpu-ਚਿਤਕਾਰਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੂਓ ਮੋਟੋ ਨੋਟਿਸ    ਦਿੱਲੀ-ਐੱਨ.ਸੀ.ਆਰ. ਬੱਸ ਜਬਰ ਜਨਾਹ ਮਾਮਲੇ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਪ੍ਰਣਾਲੀਗਤ ਅਸਫਲਤਾ’    Lpu ਪਹੁੰਚੇ ਪੰਜਾਬ ਦੇ Dgp ਗੌਰਵ ਯਾਦਵ, ਤਣਾਅਪੂਰਨ ਸਥਿਤੀ ਦਾ ਲਿਆ ਜਾਇਜ਼ਾ    ਗੁਲਾਬ ਸਿੱਧੂ ਦੇ ਘਰ ਗੋਲੀਬਾਰੀ ਮਾਮਲਾ: ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦੇ ਪਿਤਾ ਗ੍ਰਿਫ਼ਤਾਰ   
ਅਮਰੀਕੀ ਰਾਜਦੂਤ ਸਰਜੀਓ ਗੋਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਮਾਨ ਦਲ ਵੱਲੋਂ ਪ੍ਰਦਰਸ਼ਨ
September 28, 2026
Sergio-Gor-Us-Ambassador-Amritsa

ਅਮਰੀਕੀ ਰਾਜਦੂਤ ਸਰਜੀਓ ਗੋਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਮਾਨ ਦਲ ਵੱਲੋਂ ਪ੍ਰਦਰਸ਼ਨ

Prabhsimran Singh / Amritsar

ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਗੋਰ ਦੇ ਅਧਿਕਾਰਤ ਭਾਰਤ ਦੌਰੇ ਤਹਿਤ ਉਹ ਹਾਲ ਹੀ ਵਿੱਚ ਸ੍ਰੀਨਗਰ ਅਤੇ ਲੇਹ ਵੀ ਜਾ ਚੁੱਕੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕੀ ਰਾਜਦੂਤ ਨੂੰ ਸਨਮਾਨਿਤ ਵੀ ਕੀਤਾ ਗਿਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵੱਲੋਂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਵਿਖੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇਮਾਨ ਸਿੰਘ ਮਾਨ ਨੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਲਈ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਸਿੰਧੂ ਜਲ ਸਮਝੌਤਾ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਅਮਰੀਕੀ ਰਾਜਦੂਤ ਨੂੰ 7-ਨੁਕਾਤੀ ਮੰਗ ਪੱਤਰ ਸੌਂਪਿਆ ਗਿਆ ਹੈ, ਜਿਸ ਵਿੱਚ ਅਮਰੀਕੀ ਡਿਪਲੋਮੈਟਿਕ ਦਖਲ, ਸਿੰਧੂ ਜਲ ਸਮਝੌਤੇ ਦੀ ਬਹਾਲੀ, TAPI ਪਾਈਪਲਾਈਨ ਪ੍ਰੋਜੈਕਟ ’ਤੇ ਵਿਚਾਰ ਅਤੇ ਵਪਾਰ, ਯਾਤਰਾ ਤੇ ਤੀਰਥ ਯਾਤਰਾ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਸ਼ਾਮਲ ਹੈ। ਅੰਮ੍ਰਿਤਸਰ ਦੇ ਡੀਸੀਪੀ (ਲਾਅ ਐਂਡ ਆਰਡਰ) ਆਰ.ਪੀ.ਐੱਸ. ਸੰਧੂ ਨੇ ਕਿਹਾ ਕਿ ਅਮਰੀਕੀ ਰਾਜਦੂਤ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ।

Sergio Gor Us Ambassador Amritsar Golden Temple Sri Harmandir Sahib Sgpc Simranjit Singh Mann Iman Singh Mann Shiromani Akali Dal Amritsar India Pakistan Indus Waters Treaty Kartarpur Corridor Tapi Pipeline Punjab News Amritsar News


Recommended Posts