September 30, 2026
ਰਿਸ਼ਵਤ ਮਾਮਲੇ ’ਚ ਘਿਰੀ ਮਹਿਲਾ ਇੰਸਪੈਕਟਰ ਦੀ ਦੂਜੀ ਪੇਸ਼ੀ, ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਵਿਜੀਲੈਂਸ ਅਧਿਕਾਰੀ
Prabhsimran Singh / Moga
ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਰਾਣੀ ਦੀ ਮੋਗਾ ਅਦਾਲਤ ਵਿੱਚ ਦੂਜੀ ਪੇਸ਼ੀ ਮੌਕੇ ਉਸ ਦਾ ਮਿਜ਼ਾਜ ਪਹਿਲੀ ਪੇਸ਼ੀ ਦੇ ਮੁਕਾਬਲੇ ਬਦਲਿਆ ਨਜ਼ਰ ਆਇਆ। ਵਿਜੀਲੈਂਸ ਅਧਿਕਾਰੀ ਉਸ ਨੂੰ ਚਿਹਰਾ ਢੱਕ ਕੇ ਅਦਾਲਤ ਵਿੱਚ ਲੈ ਕੇ ਪਹੁੰਚੇ ਅਤੇ ਮੀਡੀਆ ਤੋਂ ਦੂਰ ਰੱਖਦੇ ਨਜ਼ਰ ਆਏ। ਅਦਾਲਤੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵੀ ਇੰਸਪੈਕਟਰ ਨੂੰ ਕਰੀਬ ਇੱਕ ਘੰਟਾ ਅਦਾਲਤ ਦੇ ਕਮਰੇ ਵਿੱਚ ਬਿਠਾ ਕੇ ਰੱਖਿਆ ਗਿਆ। ਬਾਅਦ ਵਿੱਚ ਵਿਜੀਲੈਂਸ ਅਧਿਕਾਰੀ ਉਸ ਨੂੰ ਤੇਜ਼ੀ ਨਾਲ ਗੱਡੀ ਵੱਲ ਲੈ ਕੇ ਗਏ। ਇਸ ਦੌਰਾਨ ਪੱਤਰਕਾਰਾਂ ਨੇ ਉਸ ਤੋਂ ਕਈ ਸਵਾਲ ਕੀਤੇ ਅਤੇ ‘ਆਲ ਇਜ਼ ਵੈੱਲ’ ਬਾਰੇ ਵੀ ਪੁੱਛਿਆ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਦੱਸਿਆ ਜਾਂਦਾ ਹੈ ਕਿ ਪਹਿਲੀ ਪੇਸ਼ੀ ਮੌਕੇ ਉਸ ਦੇ ਮਿਜ਼ਾਜ ਅਤੇ ਬੋਲਾਂ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਹੁਣ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਵੱਲੋਂ ਉਸ ਦੀ ਸਮੁੱਚੀ ਪੁਲੀਸ ਸੇਵਾ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ
Sunita Rani Moga Police Punjab Police Vigilance Bureau Moga Court Bribery Case Police Inspector Punjab News Moga News Vigilance Action