ਵਿਜੈਇੰਦਰ ਸਿੰਗਲਾ ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਦੀ ਹੋ ਸਕਦੀ ਹੈ ਛੁੱਟੀ    ਪੰਜਾਬ ਕਾਂਗਰਸ ਦੀ ਕਮਾਨ ਬਦਲਣ ਤੋਂ ਪਹਿਲਾਂ ਰਾਜਾ ਵੜਿੰਗ ਨੇ ਖੁਦ ਨੂੰ ਦੱਸਿਆ ਸਾਬਕਾ ਪ੍ਰਧਾਨ    ਫਲਾਈਦੁਬਈ ਦੀ ਉਡਾਣ ’ਚ ਕਾਕਪਿਟ ਅੰਦਰ ਚਾਕੂਬਾਜ਼ੀ, ਓਮਾਨੀ ਕੋ-ਪਾਇਲਟ ਗ੍ਰਿਫ਼ਤਾਰ    2027 ਪੰਜਾਬ ਚੋਣਾਂ ਲਈ Bjp ਦਾ ਦੋ ਦਿਨਾਂ ਮੰਥਨ ਅੱਜ ਤੋਂ, ਰਣਨੀਤੀ ’ਤੇ ਹੋਵੇਗੀ ਚਰਚਾ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਵੜਿੰਗ ਦਿੱਲੀ ਤਲਬ, ਇਨ੍ਹਾਂ ਨਾਵਾਂ ’ਤੇ ਚਰਚਾ    ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ: ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ, ਅਕਾਲ ਤਖ਼ਤ ਨੂੰ ਭੇਜੀ ਸੂਚਨਾ    ‘ਆਪ’ ’ਤੇ ਹਰਭਜਨ ਸਿੰਘ ਦਾ ਨਿਸ਼ਾਨਾ, ਕਿਹਾ- ਪੰਜਾਬ ’ਚ ਦਿੱਲੀ ਤੋਂ ਲੋਕ ਲਿਆਉਣ ਦਾ ਰੁਝਾਨ    36.87 ਲੱਖ ਔਰਤਾਂ ਨੂੰ ਮਿਲੇਗੀ ਵਿੱਤੀ ਸਹਾਇਤਾ, Cm ਮਾਨ ਅੱਜ ਜਾਰੀ ਕਰਨਗੇ 1260 ਕਰੋੜ ਤੋਂ ਵੱਧ ਰੁਪਏ    ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ? ਰਾਜਾ ਵੜਿੰਗ ਨੇ ਦਿੱਤੀ ਅਸਤੀਫ਼ੇ ਦੀ ਪੇਸ਼ਕਸ਼, ਨਵੇਂ ਪ੍ਰਧਾਨ ਲਈ ਕਈ ਨਾਂ ਚਰਚਾ ’ਚ    ਚਾਕੂ ਲੱਗਣ ਦੇ ਬਾਵਜੂਦ ਪਾਇਲਟ ਨੇ ਬਚਾਈਆਂ 174 ਜਾਨਾਂ, Pm ਮੋਦੀ ਨੇ ਸਮਿਤ ਮੱਛਾਰ ਨੂੰ ਕਿਹਾ ‘ਹੀਰੋ’   
ਪੰਜਾਬੀ ਵਿਅੰਗ ਸਾਹਿਤ ਦੇ ਮੋਹਰੀ ਸਤੰਭ ਪ੍ਰੋ. ਕੇ.ਐੱਲ. ਗਰਗ ਦਾ ਦੇਹਾਂਤ, 83 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
October 1, 2026
Punjabi-Literature-Kl-Garg-Punja

ਪੰਜਾਬੀ ਵਿਅੰਗ ਸਾਹਿਤ ਦੇ ਮੋਹਰੀ ਸਤੰਭ ਪ੍ਰੋ. ਕੇ.ਐੱਲ. ਗਰਗ ਦਾ ਦੇਹਾਂਤ, 83 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ

Prabhsimran Singh / Punjab

ਪੰਜਾਬੀ ਸਾਹਿਤ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਵਿਅੰਗਕਾਰ ਅਤੇ ਸਾਹਿਤਕਾਰ ਪ੍ਰੋ. ਕੇ.ਐੱਲ. ਗਰਗ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ। 13 ਅਪਰੈਲ 1943 ਨੂੰ ਜਨਮੇ ਕੇ.ਐੱਲ. ਗਰਗ ਨੂੰ ਪੰਜਾਬੀ ਸਾਹਿਤ ਵਿੱਚ ‘ਹਾਸਿਆਂ ਦੇ ਬਾਦਸ਼ਾਹ’ ਵਜੋਂ ਜਾਣਿਆ ਜਾਂਦਾ ਸੀ। ਮੋਗਾ ਨਾਲ ਸਬੰਧਤ ਪ੍ਰੋ. ਗਰਗ ਲੰਮਾ ਸਮਾਂ ਸਿੱਖਿਆ ਦੇ ਖੇਤਰ ਨਾਲ ਜੁੜੇ ਰਹੇ। ਉਨ੍ਹਾਂ ਨੇ ਆਪਣੇ ਸਾਹਿਤਕ ਜੀਵਨ ਦੌਰਾਨ ਲਗਪਗ 60 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ ਸ਼ਾਮਲ ਹਨ। ਉਨ੍ਹਾਂ ਦੀਆਂ ਚਰਚਿਤ ਰਚਨਾਵਾਂ ਵਿੱਚ ‘ਹੁੰਮਸ’, ‘ਅੱਗ ਦੇ ਦਾਇਰੇ’, ‘ਦਰਅਸਲ’, ‘ਆਖਰੀ ਪੱਤਾ’, ‘ਵਾਟ-69’, ‘ਤਮਾਸ਼ਾ’, ‘ਦੂਜਾ ਪਾਸਾ’ ਅਤੇ ‘ਪਹੁ ਫੁਟਾਲਾ’ ਸ਼ਾਮਲ ਹਨ। ਉਨ੍ਹਾਂ ਦੇ ਦੇਹਾਂਤ ’ਤੇ ਸਾਹਿਤਕ ਸੰਸਥਾਵਾਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀ ਸ਼ਾਇਰ ਡਾ. ਸਾਧੂ ਸਿੰਘ ਲੰਗੇਆਣਾ ਨੇ ਦੱਸਿਆ ਕਿ ਪ੍ਰੋ. ਕੇ.ਐੱਲ. ਗਰਗ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

Punjabi Literature Kl Garg Punjabi Writer Punjabi Satire Literature News Punjab News Moga News Ludhiana News Punjabi Sahit Writer News Satire Writer Literature News Punjab


Recommended Posts