ਚਿਤਕਾਰਾ ਯੂਨੀਵਰਸਿਟੀ ਹੰਗਾਮਾ: ਪਟਿਆਲਾ ਪੁਲੀਸ ਵੱਲੋਂ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ    ਸੰਸਦੀ ਸਟੈਂਡਿੰਗ ਕਮੇਟੀਆਂ ਦਾ ਪੁਨਰਗਠਨ, ਚੰਨੀ ਤੇ ਥਰੂਰ ਨੂੰ ਮੁੜ ਵੱਡੀ ਜ਼ਿੰਮੇਵਾਰੀ    ਏਸ਼ਿਆਈ ਖੇਡਾਂ ਦੇ ਫਾਈਨਲ ’ਚ ਭਾਰਤ ਦਾ ਜਲਵਾ, ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਗ਼ਮਾ    Ai ਨਾਲ ਬਣਾਈ ਆਡੀਓ ਵਾਇਰਲ ਕਰਕੇ ਸਾਖ ਢਾਹੁਣ ਦੀ ਕੋਸ਼ਿਸ਼’, ਵਲਟੋਹਾ ਦਾ ਪੰਜਾਬ ਸਰਕਾਰ ’ਤੇ ਦੋਸ਼    ਨਾਇਰਾ ਐਨਰਜੀ ਨੇ ਵਧਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਕਿੰਨਾ ਹੋਇਆ ਵਾਧਾ    ਸਾਬਕਾ Ias ਅਧਿਕਾਰੀ ਦਾ ਬੇਰਹਿਮ ਕਤਲ! ਪੰਜਾਬ ਨਾਲ ਜੁੜਿਆ ‘ਕੇਅਰਟੇਕਰ’ ਐਂਗਲ, ਪਟਿਆਲਾ ਤੱਕ ਪਹੁੰਚੀ ਜਾਂਚ    ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਮਾਮਲਾ: ਬਾਬਾ ਲੱਖਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਸਪਸ਼ਟੀਕਰਨ    ਗਿਆਨੇਸ਼ ਕੁਮਾਰ ਨੇ ਅਸਤੀਫ਼ਾ ਨਾ ਦਿੱਤਾ ਤਾਂ 10 ਅਕਤੂਬਰ ਨੂੰ ਦਿੱਲੀ ’ਚ Cjp ਦਾ ਵੱਡਾ ਪ੍ਰਦਰਸ਼ਨ    ਓਹਾਇਓ ਦੇ ਹਿੰਦੂ ਮੰਦਰ 'ਤੇ ਇੱਟਾਂ ਨਾਲ ਹਮਲਾ, ਖਿੜਕੀਆਂ ਟੁੱਟੀਆਂ; Haf ਨੇ ਦੱਸਿਆ ਸੰਭਾਵਿਤ ਹੇਟ ਕ੍ਰਾਈਮ    ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 2027 ਚੋਣਾਂ ਲਈ ਟੀਮ ਦੀ ਕਪਤਾਨੀ ਕਰਨ ਦਾ ਐਲਾਨ   
Ai ਨਾਲ ਬਣਾਈ ਆਡੀਓ ਵਾਇਰਲ ਕਰਕੇ ਸਾਖ ਢਾਹੁਣ ਦੀ ਕੋਸ਼ਿਸ਼’, ਵਲਟੋਹਾ ਦਾ ਪੰਜਾਬ ਸਰਕਾਰ ’ਤੇ ਦੋਸ਼
October 3, 2026
Punjab-News-Virsa-Singh-Valtoha-

Ai ਨਾਲ ਬਣਾਈ ਆਡੀਓ ਵਾਇਰਲ ਕਰਕੇ ਸਾਖ ਢਾਹੁਣ ਦੀ ਕੋਸ਼ਿਸ਼’, ਵਲਟੋਹਾ ਦਾ ਪੰਜਾਬ ਸਰਕਾਰ ’ਤੇ ਦੋਸ਼

Prabhsimran Singh / Punjab

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਅਤੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ AI ਨਾਲ ਤਿਆਰ ਕੀਤੀ ਇੱਕ ਆਡੀਓ ਵਾਇਰਲ ਕੀਤੀ ਗਈ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਵਲਟੋਹਾ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨਾਲ ਜੁੜੇ ਭਖਦੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵਿਰਸਾ ਸਿੰਘ ਵਲਟੋਹਾ ਅਤੇ ਬਹਿਰੀਨ ਵਾਲੀ ਬੀਬੀ ਦੀ ਕਥਿਤ ਆਡੀਓ ਕਲਿੱਪ ਵਾਇਰਲ ਹੋਈ ਹੈ। ਇਸੇ ਬੀਬੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ’ਤੇ ਜਬਰ ਜਨਾਹ ਦੇ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਪੁਲਿਸ ਕੇਸ ਦਰਜ ਹੋਇਆ ਹੈ। ਵਲਟੋਹਾ ਨੇ ਦੋਸ਼ ਲਾਇਆ ਕਿ ਉਕਤ ਬੀਬੀ ਨੂੰ ਅਕਾਲੀ ਆਗੂਆਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਨ੍ਹਾਂ ਆਨੰਦਪੁਰ ਸਾਹਿਬ ਮਾਮਲੇ ਦੀ ਐੱਫਆਈਆਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਇੱਕ ਮਹੀਨਾ ਪਹਿਲਾਂ ਦਰਜ ਹੋਈ ਸੀ, ਪਰ ਬਾਅਦ ਵਿੱਚ ਇਸ ਨੂੰ ਮੀਡੀਆ ਰਾਹੀਂ ਜਨਤਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਫਆਈਆਰ ਕਾਨੂੰਨੀ ਅਤੇ ਅਦਾਲਤੀ ਦਸਤਾਵੇਜ਼ ਹੈ ਅਤੇ ਇਸ ਨੂੰ ਜਨਤਕ ਕਰਨ ਨਾਲ ਸਰਕਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਹੁੰਦੇ ਹਨ।

Punjab News Virsa Singh Valtoha Shiromani Akali Dal Aam Aadmi Party Punjab Government Ai Audio Amritsar News Anandpur Sahib Fir Amarjit Singh Chawla Punjab Politics Political News Latest Punjab News


Recommended Posts