ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ, ਸ਼ਾਮ 4 ਵਜੇ ਤੈਅ ਹੋਈ ਮੀਟਿੰਗ    ਪੰਜਾਬ ਦੀਆਂ ਬਦਲੀਆਂ-ਪੋਸਟਿੰਗਾਂ ’ਚ ਲੈਣ-ਦੇਣ ਦੇ ਦੋਸ਼ਾਂ ਦੀ Cbi ਜਾਂਚ, ਹਾਈ ਕੋਰਟ ਦੇ ਹੁਕਮ    ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਖ਼ਬਰ ਨੂੰ ਦੱਸਿਆ ਗਲਤ, ਸਤਬੀਰ ਸਿੰਘ ਨਾਂ ਦਾ ਕੋਈ ਮੁਲਾਜ਼ਮ ਨਹੀਂ    ਬੰਗਾ ’ਚ ਭਿਆਨਕ ਬੱਸ ਹਾਦਸਾ, 3 ਦੀ ਮੌਤ, 17 ਜ਼ਖ਼ਮੀ; ਮ੍ਰਿਤਕਾਂ ’ਚ ਬੱਸ ਦਾ ਕੰਡਕਟਰ ਵੀ ਸ਼ਾਮਲ    ਪੰਜਾਬ ਸਰਕਾਰ ਦੇ ਅਧਿਕਾਰੀਆਂ ਖ਼ਿਲਾਫ਼ ਘੁਟਾਲਿਆਂ ਦੀ ਜਾਂਚ ਹੁਣ Cbi ਕਰੇਗੀ, ਹਾਈ ਕੋਰਟ ਦਾ ਵੱਡਾ ਫੈਸਲਾ    ਮਾਨਸਾ ’ਚ Cm ਮਾਨ ਦੀ ਫੇਰੀ ਤੋਂ ਪਹਿਲਾਂ ਅਧਿਆਪਕ ਆਗੂ ਹਿਰਾਸਤ ’ਚ, ਕਰੀਬ ਇੱਕ ਦਰਜਨ ਆਗੂਆਂ ਨੂੰ ਥਾਣਿਆਂ ’ਚ ਲਿਜਾਣ ਦੀ ਸੂਚਨਾ    23 ਅਕਤੂਬਰ ਤੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ! ਕੈਬਨਿਟ ਮੀਟਿੰਗ ’ਚ ਹੋਵੇਗਾ ਅੰਤਿਮ ਫੈਸਲਾ    ‘ਆਪ’ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਆਪਣੇ ਹੀ ਵਿਧਾਇਕ ਨੇ ਖੋਲ੍ਹੀ: ਤਰੁਣ ਚੁੱਘ    ਮੁਹਾਲੀ ਰੇਪ ਕੇਸ: ਮਹਿਲਾ ਬਲੌਗਰ ਨੇ ਵੀਡੀਓ ਜਾਰੀ ਕਰਕੇ ਦਿੱਤੀ ਸਫ਼ਾਈ, ਕਿਹਾ- ਮੇਰੇ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਝੂਠੀਆਂ    ਦਿਲਜੀਤ ਦੋਸਾਂਝ ਦਾ Aura India Tour 2026, 7 ਸ਼ਹਿਰਾਂ ’ਚ ਲੱਗੇਗਾ ਸੰਗੀਤ ਦਾ ਰੰਗ   
ਬਾਹਰਲੇ ਸੂਬਿਆਂ ਤੋਂ ਬੱਸਾਂ ਮੰਗਵਾਉਣ ’ਤੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ
October 3, 2026
Punjab-News-Bjp-Punjab-Captain-G

ਬਾਹਰਲੇ ਸੂਬਿਆਂ ਤੋਂ ਬੱਸਾਂ ਮੰਗਵਾਉਣ ’ਤੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ

Prabhsimran Singh / Punjab

ਪੰਜਾਬ ਵਿੱਚ ਮੁਫ਼ਤ ਤੀਰਥ ਯਾਤਰਾ ਸਕੀਮ ਤਹਿਤ ਬਾਹਰਲੇ ਸੂਬਿਆਂ ਤੋਂ ਬੱਸਾਂ ਮੰਗਵਾਉਣ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸੈਨਿਕ ਵਿੰਗ ਦੇ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਸਾਬਕਾ ਫ਼ੌਜੀਆਂ ਦੀ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਦੀਆਂ ਬੱਸਾਂ ਕਿਰਾਏ ’ਤੇ ਲੈਣ ਨਾਲ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਟਰਾਂਸਪੋਰਟਰ ਅਤੇ ਬੱਸ ਮਾਲਕ ਹਨ, ਜਿਨ੍ਹਾਂ ਨੂੰ ਇਸ ਸਕੀਮ ਤਹਿਤ ਰੁਜ਼ਗਾਰ ਦਾ ਮੌਕਾ ਦਿੱਤਾ ਜਾ ਸਕਦਾ ਸੀ। ਕੈਪਟਨ ਸਿੱਧੂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਅਣਗੌਲਿਆ ਕੀਤਾ ਹੈ ਅਤੇ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ। ਉਨ੍ਹਾਂ ਕਿਹਾ ਕਿ 2022 ਵਿੱਚ ਸੱਤਾ ਸੰਭਾਲਣ ਸਮੇਂ ‘ਆਪ’ ਸਰਕਾਰ ਵੱਲੋਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਅਤੇ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਸਰਕਾਰ ਇਨ੍ਹਾਂ ’ਤੇ ਖ਼ਰੀ ਨਹੀਂ ਉਤਰੀ। ਉਨ੍ਹਾਂ ਮੰਗ ਕੀਤੀ ਕਿ ਬਾਹਰਲੇ ਸੂਬਿਆਂ ਤੋਂ ਮੰਗਵਾਈਆਂ ਬੱਸਾਂ ਵਾਪਸ ਭੇਜ ਕੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਅਤੇ ਟਰਾਂਸਪੋਰਟਰਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੀ ਰਹੇਗੀ।

Punjab News Bjp Punjab Captain Gurjinder Singh Sidhu Free Pilgrimage Scheme Punjab Government Punjab Transporters Punjab Politics Aap Government Employment Punjab Bus Owners Political News Latest Punjab News


Recommended Posts