ਲਾਢੋਵਾਲ ’ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, 8 ਖ਼ਿਲਾਫ਼ ਕੇਸ ਦਰਜ    ਚੋਣਾਂ ਨੇੜੇ ਆਉਂਦਿਆਂ ਸ਼ਹਿਰ ’ਚ ਗ਼ੈਰ-ਕਾਨੂੰਨੀ ਹੋਰਡਿੰਗਾਂ ਦੀ ਭਰਮਾਰ, ਨਿਗਮ ਦੀ ਕਾਰਵਾਈ ’ਤੇ ਸਵਾਲ    ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਥਲਾ ਵੱਲੋਂ Cec ਗਿਆਨੇਸ਼ ਕੁਮਾਰ ਖ਼ਿਲਾਫ਼ ਵਿਜੀਲੈਂਸ ਜਾਂਚ ਦੇ ਹੁਕਮ    ਗੋਇੰਦਵਾਲ ਸਾਹਿਬ ’ਚ ਕਾਰੋਬਾਰੀ ਦੇ ਘਰ ਬਾਹਰ ਚੱਲੀਆਂ ਗੋਲੀਆਂ, 1 ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼    ਮੈਡ ਸੰਧੂ ਕਤਲ ਮਾਮਲਾ: ਸੋਸ਼ਲ ਮੀਡੀਆ ਪੋਸਟ ’ਚ ਗੋਲਡੀ ਢਿੱਲੋਂ ਤੇ ਜੱਗਾ ਤਰਨ ਤਾਰਨ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ    ਚਿਤਕਾਰਾ ਯੂਨੀਵਰਸਿਟੀ ਹੰਗਾਮਾ: ਪਟਿਆਲਾ ਪੁਲੀਸ ਵੱਲੋਂ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ    ਸੰਸਦੀ ਸਟੈਂਡਿੰਗ ਕਮੇਟੀਆਂ ਦਾ ਪੁਨਰਗਠਨ, ਚੰਨੀ ਤੇ ਥਰੂਰ ਨੂੰ ਮੁੜ ਵੱਡੀ ਜ਼ਿੰਮੇਵਾਰੀ    ਏਸ਼ਿਆਈ ਖੇਡਾਂ ਦੇ ਫਾਈਨਲ ’ਚ ਭਾਰਤ ਦਾ ਜਲਵਾ, ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਗ਼ਮਾ    Ai ਨਾਲ ਬਣਾਈ ਆਡੀਓ ਵਾਇਰਲ ਕਰਕੇ ਸਾਖ ਢਾਹੁਣ ਦੀ ਕੋਸ਼ਿਸ਼’, ਵਲਟੋਹਾ ਦਾ ਪੰਜਾਬ ਸਰਕਾਰ ’ਤੇ ਦੋਸ਼    ਨਾਇਰਾ ਐਨਰਜੀ ਨੇ ਵਧਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਕਿੰਨਾ ਹੋਇਆ ਵਾਧਾ   
ਚੋਣਾਂ ਨੇੜੇ ਆਉਂਦਿਆਂ ਸ਼ਹਿਰ ’ਚ ਗ਼ੈਰ-ਕਾਨੂੰਨੀ ਹੋਰਡਿੰਗਾਂ ਦੀ ਭਰਮਾਰ, ਨਿਗਮ ਦੀ ਕਾਰਵਾਈ ’ਤੇ ਸਵਾਲ
October 4, 2026
Illegal-Hoardings-Political-Hoar

ਚੋਣਾਂ ਨੇੜੇ ਆਉਂਦਿਆਂ ਸ਼ਹਿਰ ’ਚ ਗ਼ੈਰ-ਕਾਨੂੰਨੀ ਹੋਰਡਿੰਗਾਂ ਦੀ ਭਰਮਾਰ, ਨਿਗਮ ਦੀ ਕਾਰਵਾਈ ’ਤੇ ਸਵਾਲ

Prabhsimran Singh / Ludhiana

ਸ਼ਹਿਰ ਵਿੱਚ ਚੋਣ ਗਤੀਵਿਧੀਆਂ ਦੇ ਜ਼ੋਰ ਫੜਦਿਆਂ ਹੀ ਪ੍ਰਮੁੱਖ ਚੌਂਕਾਂ ਅਤੇ ਜਨਤਕ ਥਾਵਾਂ ’ਤੇ ਗ਼ੈਰ-ਕਾਨੂੰਨੀ ਸਿਆਸੀ ਤੇ ਧਾਰਮਿਕ ਹੋਰਡਿੰਗਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਸੜਕਾਂ ਦੇ ਦਿਸ਼ਾ-ਨਿਰਦੇਸ਼ਕ ਬੋਰਡਾਂ, ਬਿਜਲੀ ਦੇ ਖੰਭਿਆਂ, ਰੋਡ ਡਿਵਾਈਡਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਸਿਆਸੀ ਆਗੂਆਂ ਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵਾਲੇ ਬੋਰਡ ਲਗਾਏ ਜਾ ਰਹੇ ਹਨ। ਕਈ ਥਾਵਾਂ ’ਤੇ ਵਿਧਾਇਕਾਂ ਅਤੇ ਮੁੱਖ ਮੰਤਰੀ ਸਮੇਤ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਵਾਲੇ ਵੱਡੇ ਹੋਰਡਿੰਗ ਵੀ ਲਗਾਏ ਗਏ ਹਨ। ਮੁੱਖ ਸੜਕਾਂ ਅਤੇ ਚੌਂਕਾਂ ’ਤੇ ਲੱਗੇ ਇਹ ਬੋਰਡ ਸਰਕਾਰੀ ਸਾਈਨ ਬੋਰਡਾਂ ਨੂੰ ਢੱਕਣ ਦੇ ਨਾਲ-ਨਾਲ ਵਾਹਨ ਚਾਲਕਾਂ ਦਾ ਧਿਆਨ ਭਟਕਾ ਰਹੇ ਹਨ, ਜਿਸ ਕਾਰਨ ਆਵਾਜਾਈ ਲਈ ਖ਼ਤਰਾ ਪੈਦਾ ਹੋ ਰਿਹਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇਕਰ ਆਮ ਲੋਕਾਂ ਲਈ ਜਨਤਕ ਥਾਵਾਂ ’ਤੇ ਇਸ਼ਤਿਹਾਰ ਲਗਾਉਣ ਵਾਸਤੇ ਮੰਜ਼ੂਰੀ ਲਾਜ਼ਮੀ ਹੈ ਤਾਂ ਸਿਆਸੀ ਆਗੂਆਂ ’ਤੇ ਵੀ ਉਹੀ ਨਿਯਮ ਲਾਗੂ ਹੋਣੇ ਚਾਹੀਦੇ ਹਨ। ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਸਿਰਫ਼ ਦਿਖਾਵੇ ਦੀ ਕਾਰਵਾਈ ਦੀ ਬਜਾਏ ਨਿਰੰਤਰ ਮੁਹਿੰਮ ਚਲਾ ਕੇ ਗ਼ੈਰ-ਕਾਨੂੰਨੀ ਹੋਰਡਿੰਗ ਹਟਾਏ ਜਾਣ ਅਤੇ ਜ਼ਿੰਮੇਵਾਰ ਲੋਕਾਂ ’ਤੇ ਭਾਰੀ ਜੁਰਮਾਨੇ ਲਗਾਏ ਜਾਣ।

Illegal Hoardings Political Hoardings Election News Municipal Corporation Civic Issues Public Places Political Advertising Traffic Safety Punjab News City News


Recommended Posts