ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਖ਼ਬਰ ਨੂੰ ਦੱਸਿਆ ਗਲਤ, ਸਤਬੀਰ ਸਿੰਘ ਨਾਂ ਦਾ ਕੋਈ ਮੁਲਾਜ਼ਮ ਨਹੀਂ    ਬੰਗਾ ’ਚ ਭਿਆਨਕ ਬੱਸ ਹਾਦਸਾ, 3 ਦੀ ਮੌਤ, 17 ਜ਼ਖ਼ਮੀ; ਮ੍ਰਿਤਕਾਂ ’ਚ ਬੱਸ ਦਾ ਕੰਡਕਟਰ ਵੀ ਸ਼ਾਮਲ    ਪੰਜਾਬ ਸਰਕਾਰ ਦੇ ਅਧਿਕਾਰੀਆਂ ਖ਼ਿਲਾਫ਼ ਘੁਟਾਲਿਆਂ ਦੀ ਜਾਂਚ ਹੁਣ Cbi ਕਰੇਗੀ, ਹਾਈ ਕੋਰਟ ਦਾ ਵੱਡਾ ਫੈਸਲਾ    ਮਾਨਸਾ ’ਚ Cm ਮਾਨ ਦੀ ਫੇਰੀ ਤੋਂ ਪਹਿਲਾਂ ਅਧਿਆਪਕ ਆਗੂ ਹਿਰਾਸਤ ’ਚ, ਕਰੀਬ ਇੱਕ ਦਰਜਨ ਆਗੂਆਂ ਨੂੰ ਥਾਣਿਆਂ ’ਚ ਲਿਜਾਣ ਦੀ ਸੂਚਨਾ    23 ਅਕਤੂਬਰ ਤੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ! ਕੈਬਨਿਟ ਮੀਟਿੰਗ ’ਚ ਹੋਵੇਗਾ ਅੰਤਿਮ ਫੈਸਲਾ    ‘ਆਪ’ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਆਪਣੇ ਹੀ ਵਿਧਾਇਕ ਨੇ ਖੋਲ੍ਹੀ: ਤਰੁਣ ਚੁੱਘ    ਮੁਹਾਲੀ ਰੇਪ ਕੇਸ: ਮਹਿਲਾ ਬਲੌਗਰ ਨੇ ਵੀਡੀਓ ਜਾਰੀ ਕਰਕੇ ਦਿੱਤੀ ਸਫ਼ਾਈ, ਕਿਹਾ- ਮੇਰੇ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਝੂਠੀਆਂ    ਦਿਲਜੀਤ ਦੋਸਾਂਝ ਦਾ Aura India Tour 2026, 7 ਸ਼ਹਿਰਾਂ ’ਚ ਲੱਗੇਗਾ ਸੰਗੀਤ ਦਾ ਰੰਗ    ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਦੂਜੀ ਕਿਸ਼ਤ ਮਿਲਣ ’ਤੇ ਖੁਸ਼ ਹੋਈ ਬੇਬੇ ਗੁਰਮੇਲ ਕੌਰ ਨੂੰ ਮਿਲਣਗੇ Cm ਮਾਨ    ਮੇਰਠ ’ਚ ਚਲਦੀ ਕਾਰ ਦੇ ਬੋਨਟ ’ਤੇ ਲਟਕੀ ਮਹਿਲਾ, ਪਤੀ ’ਤੇ ਜਾਨ ਜੋਖਮ ’ਚ ਪਾਉਣ ਦੇ ਦੋਸ਼   
ਮਾਨਸਾ ’ਚ Cm ਮਾਨ ਦੀ ਫੇਰੀ ਤੋਂ ਪਹਿਲਾਂ ਅਧਿਆਪਕ ਆਗੂ ਹਿਰਾਸਤ ’ਚ, ਕਰੀਬ ਇੱਕ ਦਰਜਨ ਆਗੂਆਂ ਨੂੰ ਥਾਣਿਆਂ ’ਚ ਲਿਜਾਣ ਦੀ ਸੂਚਨਾ
October 5, 2026
Punjab-News-Mansa-News-Bhagwant-

ਮਾਨਸਾ ’ਚ Cm ਮਾਨ ਦੀ ਫੇਰੀ ਤੋਂ ਪਹਿਲਾਂ ਅਧਿਆਪਕ ਆਗੂ ਹਿਰਾਸਤ ’ਚ, ਕਰੀਬ ਇੱਕ ਦਰਜਨ ਆਗੂਆਂ ਨੂੰ ਥਾਣਿਆਂ ’ਚ ਲਿਜਾਣ ਦੀ ਸੂਚਨਾ

Prabhsimran Singh / Mansa

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਤੋਂ ਪਹਿਲਾਂ ਅੱਜ ਤੜਕਸਾਰ ਪੁਲੀਸ ਵੱਲੋਂ ਵੱਖ-ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਵਿੱਚ ਲਏ ਜਾਣ ਦੀਆਂ ਸੂਚਨਾਵਾਂ ਸਾਹਮਣੇ ਆਈਆਂ ਹਨ। ਹਿਰਾਸਤ ਵਿੱਚ ਲਏ ਗਏ ਆਗੂਆਂ ਵਿੱਚ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਸ਼ਾਮਲ ਹਨ। ਵੱਖ-ਵੱਖ ਰਿਪੋਰਟਾਂ ਮੁਤਾਬਕ ਕਰੀਬ ਇੱਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਅਤੇ ਹੋਰ ਥਾਣਿਆਂ ਵਿੱਚ ਲਿਜਾਇਆ ਗਿਆ ਹੈ। ਅਧਿਆਪਕ ਜਥੇਬੰਦੀਆਂ ਦਾ ਦਾਅਵਾ ਹੈ ਕਿ ਕਾਰਵਾਈ ਤੋਂ ਬਾਅਦ ਕੁਝ ਸਕੂਲਾਂ ਵਿੱਚ ਅਧਿਆਪਕਾਂ ਦੀ ਗ਼ੈਰ-ਹਾਜ਼ਰੀ ਵੀ ਦੇਖਣ ਨੂੰ ਮਿਲੀ। ਪੁਲੀਸ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਸੁਖਾਵੇਂ ਮਾਹੌਲ ਲਈ ਇੱਕ-ਦੋ ਅਧਿਆਪਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਕੁੱਲ ਹਿਰਾਸਤਾਂ ਦੀ ਗਿਣਤੀ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।

Punjab News Mansa News Bhagwant Mann Cm Bhagwant Mann Teacher Protest Teacher Leaders Punjab Teachers Punjab Government Lok Milni Punjab Police Latest Punjab News


Recommended Posts