October 5, 2026
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਖ਼ਬਰ ਨੂੰ ਦੱਸਿਆ ਗਲਤ, ਸਤਬੀਰ ਸਿੰਘ ਨਾਂ ਦਾ ਕੋਈ ਮੁਲਾਜ਼ਮ ਨਹੀਂ
Prabhsimran Singh / Amritsar
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਬਹਿਰੀਨ ਵਾਲੀ ਬੀਬੀ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਪੁੱਛਗਿੱਛ ਲਈ ਸਕੱਤਰੇਤ ਦੇ ਕਿਸੇ ਕਰਮਚਾਰੀ ਨੂੰ ਸੰਮਨ ਨਹੀਂ ਕੀਤਾ ਗਿਆ। ਸਕੱਤਰੇਤ ਦੇ ਅਧਿਕਾਰੀ ਨੇ ਕਿਹਾ ਕਿ ਕੁਝ ਪੰਜਾਬੀ ਮੀਡੀਆ ਚੈਨਲਾਂ ਵੱਲੋਂ ਇਹ ਗਲਤ ਖ਼ਬਰ ਚਲਾਈ ਜਾ ਰਹੀ ਹੈ ਕਿ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ ਨੂੰ ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਕਥਿਤ ਜਬਰ-ਜਨਾਹ ਮਾਮਲੇ ਵਿੱਚ ਪੁਲੀਸ ਨੇ ਤਲਬ ਕੀਤਾ ਹੈ। ਸਕੱਤਰੇਤ ਨੇ ਇਸ ਖ਼ਬਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਬੰਧਤ ਸਮੇਂ ਦੌਰਾਨ ਉੱਥੇ ਸਤਬੀਰ ਸਿੰਘ ਨਾਂ ਦਾ ਨਾ ਕੋਈ ਮੁਲਾਜ਼ਮ ਹੈ ਅਤੇ ਨਾ ਹੀ ਕਦੇ ਸੀ। ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਿਨਾਂ ਤਸਦੀਕ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਮੀਡੀਆ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
Sri Akal Takht Sahib Akal Takht Sahib Amritsar News Punjab News Punjab Police Amarjit Singh Chawla Bahrain Woman Case Satbir Singh Sikh News Punjab Media Latest Punjab News