‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ਖ਼ਿਲਾਫ਼ ਅਕਾਲੀ ਦਲ ਦਾ ਰਾਜਪਾਲ ਨੂੰ ਮੰਗ ਪੱਤਰ    ਪੰਜਾਬ ’ਚ ਨਸ਼ਿਆਂ ਦਾ ਮੁੱਦਾ ਗਰਮਾਇਆ, ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਆਹਮੋ-ਸਾਹਮਣੇ    ਮਹਿੰਗਾਈ ਭੱਤਾ ਮਾਮਲਾ: ਪੰਜਾਬ ਦੇ ਮੁੱਖ ਸਕੱਤਰ ਨੂੰ ਹਾਈ ਕੋਰਟ ਦਾ ਮਾਣਹਾਨੀ ਨੋਟਿਸ    Cec ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ Sir ਵਿਰੁੱਧ India ਗਠਜੋੜ ਦਾ ਪ੍ਰਦਰਸ਼ਨ, Eci ਦਫ਼ਤਰ ਨੇੜੇ ਧਰਨਾ    ਮਾਨਸਾ ਤੇ ਬਰਨਾਲਾ ’ਚ ਕਿਸਾਨਾਂ ਦਾ ਵੱਡਾ ਐਕਸ਼ਨ, Dc ਦਫ਼ਤਰਾਂ ਦਾ ਘਿਰਾਓ; ਮੁਲਾਜ਼ਮਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ    ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ, ਸ਼ਾਮ 4 ਵਜੇ ਤੈਅ ਹੋਈ ਮੀਟਿੰਗ    ਪੰਜਾਬ ਦੀਆਂ ਬਦਲੀਆਂ-ਪੋਸਟਿੰਗਾਂ ’ਚ ਲੈਣ-ਦੇਣ ਦੇ ਦੋਸ਼ਾਂ ਦੀ Cbi ਜਾਂਚ, ਹਾਈ ਕੋਰਟ ਦੇ ਹੁਕਮ    ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇ ਖ਼ਬਰ ਨੂੰ ਦੱਸਿਆ ਗਲਤ, ਸਤਬੀਰ ਸਿੰਘ ਨਾਂ ਦਾ ਕੋਈ ਮੁਲਾਜ਼ਮ ਨਹੀਂ    ਬੰਗਾ ’ਚ ਭਿਆਨਕ ਬੱਸ ਹਾਦਸਾ, 3 ਦੀ ਮੌਤ, 17 ਜ਼ਖ਼ਮੀ; ਮ੍ਰਿਤਕਾਂ ’ਚ ਬੱਸ ਦਾ ਕੰਡਕਟਰ ਵੀ ਸ਼ਾਮਲ    ਪੰਜਾਬ ਸਰਕਾਰ ਦੇ ਅਧਿਕਾਰੀਆਂ ਖ਼ਿਲਾਫ਼ ਘੁਟਾਲਿਆਂ ਦੀ ਜਾਂਚ ਹੁਣ Cbi ਕਰੇਗੀ, ਹਾਈ ਕੋਰਟ ਦਾ ਵੱਡਾ ਫੈਸਲਾ   
ਮਾਨਸਾ ਤੇ ਬਰਨਾਲਾ ’ਚ ਕਿਸਾਨਾਂ ਦਾ ਵੱਡਾ ਐਕਸ਼ਨ, Dc ਦਫ਼ਤਰਾਂ ਦਾ ਘਿਰਾਓ; ਮੁਲਾਜ਼ਮਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ
October 6, 2026
Punjab-Farmers-Bku-Ekta-Ugrahan-

ਮਾਨਸਾ ਤੇ ਬਰਨਾਲਾ ’ਚ ਕਿਸਾਨਾਂ ਦਾ ਵੱਡਾ ਐਕਸ਼ਨ, Dc ਦਫ਼ਤਰਾਂ ਦਾ ਘਿਰਾਓ; ਮੁਲਾਜ਼ਮਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ

Prabhsimran Singh / Mansa

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਦਬਾਅ ਬਣਾਉਣ ਲਈ ਮੰਗਲਵਾਰ ਨੂੰ ਮਾਨਸਾ ਅਤੇ ਬਰਨਾਲਾ ਵਿੱਚ ਵੱਡਾ ਐਕਸ਼ਨ ਕੀਤਾ ਗਿਆ। ਮਾਨਸਾ ਵਿੱਚ ਕਿਸਾਨਾਂ ਨੇ ਦਿਨ ਚੜ੍ਹਦਿਆਂ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੋਵੇਂ ਮੁੱਖ ਗੇਟਾਂ ਦਾ ਘਿਰਾਓ ਕਰਕੇ ਧਰਨਾ ਲਾ ਦਿੱਤਾ। ਇਹ ਕਾਰਵਾਈ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਕੀਤੀ ਗਈ। ਕਿਸਾਨਾਂ ਨੇ ਸਫ਼ਾਈ ਕਾਮਿਆਂ ਅਤੇ ਸਵੇਰੇ 9 ਵਜੇ ਦਫ਼ਤਰ ਪਹੁੰਚੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਪੁਲੀਸ ਅਤੇ CID ਨੂੰ ਵੀ ਇਸ ਐਕਸ਼ਨ ਦੀ ਪਹਿਲਾਂ ਜਾਣਕਾਰੀ ਨਹੀਂ ਮਿਲੀ। ਕਿਸਾਨਾਂ ਦਾ ਕਹਿਣਾ ਹੈ ਕਿ ਜਥੇਬੰਦੀ ਵੱਲੋਂ ਹੁਕਮ ਆਉਣ ਤੱਕ ਘਿਰਾਓ ਜਾਰੀ ਰਹੇਗਾ। ਰਾਮ ਸਿੰਘ ਭੈਣੀਬਾਘਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਭਾਰਤ-ਅਮਰੀਕਾ ਵਪਾਰ ਸਮਝੌਤੇ, ਬਿਜਲੀ ਅਤੇ ਬੀਜ ਬਿੱਲ ਖ਼ਿਲਾਫ਼ ਮਤਾ ਪਾਸ ਕਰੇ। ਧਰਨੇ ਵਿੱਚ ਕਿਸਾਨ ਬੀਬੀਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ। ਉਧਰ, ਬਰਨਾਲਾ ਵਿੱਚ ਵੀ BKU (ਏਕਤਾ ਉਗਰਾਹਾਂ) ਨੇ ਸੂਬਾਈ ਸੱਦੇ ਤਹਿਤ DC ਦਫ਼ਤਰ ਦਾ ਚਾਰੇ ਪਾਸਿਓਂ ਘਿਰਾਓ ਕੀਤਾ। ਕਿਸਾਨਾਂ ਨੇ ਰਸਤੇ ਰੋਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁਲਾਜ਼ਮਾਂ ਨੂੰ ਦਫ਼ਤਰ ਅੰਦਰ ਨਹੀਂ ਜਾਣ ਦਿੱਤਾ। ਇਸ ਕਾਰਨ ਦਫ਼ਤਰੀ ਕੰਮਕਾਜ ਪ੍ਰਭਾਵਿਤ ਹੋਇਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Punjab Farmers Bku Ekta Ugrahan Mansa Barnala Farmers Protest Punjab Government Dc Office Ram Singh Bhainibagha Farmer Demands Punjab News


Recommended Posts