Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ    ਗਮਾਡਾ ਤਲਾਸ਼ੀ ਮਾਮਲਾ: ਪੰਜਾਬ ਸਰਕਾਰ ਦੀ ਪਟੀਸ਼ਨ ’ਤੇ Ed ਨੂੰ ਹਾਈ ਕੋਰਟ ਦਾ ਨੋਟਿਸ    Cm ਮਾਨ ਦੇ Osd ਰਾਜਬੀਰ ਘੁੰਮਣ ਨੂੰ Cbi ਦਾ ਸੰਮਨ, ਅੱਜ 2:30 ਵਜੇ ਪੇਸ਼ ਹੋਣ ਲਈ ਕਿਹਾ    ਚੋਣ ਕਮਿਸ਼ਨ ਖ਼ਿਲਾਫ਼ ਮਾਰਚ: ਰਾਹੁਲ-ਪ੍ਰਿਅੰਕਾ ਸਮੇਤ ਕਾਂਗਰਸ ਆਗੂਆਂ ਖ਼ਿਲਾਫ਼ Fir    ਬਿਮਾਰ ਦਾਦੀ ਨਾਲ ਫੋਨ ’ਤੇ ਗੱਲ ਕਰ ਸਕਣਗੇ ਅੰਮ੍ਰਿਤਪਾਲ ਸਿੰਘ, ਅਦਾਲਤ ਨੇ ਦਿੱਤੀ 10 ਮਿੰਟ ਦੀ ਇਜਾਜ਼ਤ    Pm ਮੋਦੀ ਨੇ ਜਨਤਕ ਜੀਵਨ ’ਚ ਪੂਰੇ ਕੀਤੇ 25 ਸਾਲ, ਸ਼੍ਰੀ ਵਿਨਾਇਕ ਮੰਦਰ ’ਚ ਕੀਤੀ ਪੂਜਾ    Pspcl ਦੇ ਨਵੇਂ Cmd ਦਾ ਵੱਡਾ ਬਿਆਨ, ਸਰਕਾਰੀ ਵਿਭਾਗਾਂ ਤੋਂ 2500 ਕਰੋੜ ਤੋਂ ਵੱਧ ਬਿਜਲੀ ਬਿੱਲ ਵਸੂਲਣ ਦੀ ਤਿਆਰੀ    ਹਿਰਾਸਤ ਮਗਰੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਰਿਹਾਅ, 8 ਘੰਟਿਆਂ ਤੱਕ ਚੱਲਿਆ ਧਰਨਾ    ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ: Eci ਦਫ਼ਤਰ ਵੱਲ ਮਾਰਚ ਕਰ ਰਹੇ India ਗਠਜੋੜ ਦੇ ਆਗੂ ਹਿਰਾਸਤ ’ਚ    ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਰੋਕਣ ਖ਼ਿਲਾਫ਼ ਅਕਾਲੀ ਦਲ ਦਾ ਰਾਜਪਾਲ ਨੂੰ ਮੰਗ ਪੱਤਰ   
Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ
October 7, 2026
Cbi-News-Punjab-News-Bhagwant-Ma

Cbi ਨੇ Osd ਰਾਜਬੀਰ ਸਿੰਘ ਘੁੰਮਣ ਸਮੇਤ 6 ਖ਼ਿਲਾਫ਼ Fir ਦਰਜ, ਦਿੱਲੀ ’ਚ ਕੇਸ ਰਜਿਸਟਰ

Prabhsimran Singh / Punjab

ਕੇਂਦਰੀ ਜਾਂਚ ਬਿਊਰੋ (CBI) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਸਮੇਤ 6 ਜਣਿਆਂ ਖ਼ਿਲਾਫ਼ ਨਵੀਂ ਦਿੱਲੀ ਦੇ ਥਾਣਾ E.O.-2 ਵਿੱਚ FIR ਦਰਜ ਕੀਤੀ ਹੈ। FIR ਨੰਬਰ RC 2202026 E 0013 ਹੈ ਅਤੇ ਜਾਂਚ CBI ਨਵੀਂ ਦਿੱਲੀ ਦੇ ASP ਕੇ.ਐੱਲ. ਮੋਸੇਸ ਨੂੰ ਸੌਂਪੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 5 ਅਕਤੂਬਰ ਦੇ ਹੁਕਮਾਂ ਮਗਰੋਂ CBI ਨੇ 5 ਅਕਤੂਬਰ ਦੀ ਰਾਤ 11:49 ਵਜੇ ਮਾਮਲਾ ਦਰਜ ਕੀਤਾ। FIR ਵਿੱਚ ED ਦੇ ਸਹਾਇਕ ਡਾਇਰੈਕਟਰ ਅਕਸ਼ੈ ਕੁਮਾਰ ਨੂੰ ਸ਼ਿਕਾਇਤਕਰਤਾ ਬਣਾਇਆ ਗਿਆ ਹੈ। FIR ਮੁਤਾਬਕ 2023 ਤੋਂ 2026 ਤੱਕ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਨੀਤੀਗਤ ਫ਼ੈਸਲਿਆਂ ਵਿੱਚ ਦਖ਼ਲ, ਟੈਂਡਰਾਂ ਅਤੇ ਅਸਲਾ ਲਾਇਸੈਂਸਾਂ ਸਮੇਤ ਹੋਰ ਮਾਮਲਿਆਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰ.ਐੱਸ. ਨਾਗਰਾ ਦੇ ਨਾਮ FIR ਵਿੱਚ ਦਰਜ ਹਨ। ਇਸ ਤੋਂ ਇਲਾਵਾ ਅਣਪਛਾਤੇ ਸਰਕਾਰੀ ਅਤੇ ਪ੍ਰਾਈਵੇਟ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। CBI ਨੇ ਇਸ ਮਾਮਲੇ ਵਿੱਚ ਬੀਤੇ ਦਿਨ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਕੈਂਪ ਦਫ਼ਤਰ ਸਮੇਤ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਛਾਪੇਮਾਰੀ ਕੀਤੀ ਸੀ।

Cbi News Punjab News Bhagwant Mann Rajbir Singh Ghuman Cbi Fir Punjab Politics Corruption Case Ed News Punjab Government Chandigarh News Breaking News Latest News


Recommended Posts