October 8, 2026
ਮੈਡ ਸੰਧੂ ਕਤਲ ਮਾਮਲੇ ’ਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇੱਕ ਵਿਅਕਤੀ ਕੀਤਾ ਗ੍ਰਿਫ਼ਤਾਰ
Prabhsimran Singh / Punjab
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ, ਜੋ ਕਥਿਤ ਤੌਰ ’ਤੇ ਗੋਲਡੀ ਢਿੱਲੋ ਗੈਂਗ ਨਾਲ ਜੁੜਿਆ ਹੋਇਆ ਸੀ। ਡੀਸੀਪੀ ਕਰਾਈਮ ਅਜੀਤ ਰਾਜੀਅਨ ਮੁਤਾਬਕ ਮੁਲਜ਼ਮ ਦੀ ਭੂਮਿਕਾ ਸ਼ੂਟਰ ਵਜੋਂ ਸਾਹਮਣੇ ਆਈ ਹੈ। ਉਸ ਨੇ ਕਥਿਤ ਤੌਰ ’ਤੇ ਸੰਧੂ ’ਤੇ ਗੋਲੀ ਚਲਾਈ ਅਤੇ ਵਾਰਦਾਤ ਲਈ ਬਾਈਕ ਦਾ ਪ੍ਰਬੰਧ ਵੀ ਕੀਤਾ। ਮੈਡ ਸੰਧੂ ਨੂੰ 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲੀਸ ਵੱਲੋਂ ਮਾਮਲੇ ਸਬੰਧੀ ਹੋਰ ਵੇਰਵੇ ਪ੍ਰੈਸ ਕਾਨਫਰੰਸ ਰਾਹੀਂ ਸਾਂਝੇ ਕੀਤੇ ਜਾਣਗੇ। ਸੰਧੂ ਦੇ ਇੰਸਟਾਗ੍ਰਾਮ ’ਤੇ 2.26 ਲੱਖ ਫਾਲੋਅਰਜ਼ ਸਨ ਅਤੇ ਉਹ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ਵਿੱਚ ਵੀ ਕੰਮ ਕਰ ਚੁੱਕੇ ਸਨ।
Mad Sandhu Amritsar Punjab News Ahmedabad Crime Branch Crime News Parminder Kaka Goldy Dhillon Gang Social Media Influencer Makeup Artist Murder Case Punjab Crime