ਹਰ ਸਿੱਖ ਜੋੜਾ ਤਿੰਨ ਬੱਚੇ ਪੈਦਾ ਕਰੇ:ਗੜਗੱਜ
May 5, 2025 06:11:16

S M Singh / Machhivada
Repoter..S M Singh
ਹਰ ਸਿੱਖ ਜੋੜਾ ਤਿੰਨ ਬੱਚੇ ਪੈਦਾ ਕਰੇ:ਗੜਗੱਜ
ਮਾਛੀਵਾੜਾ, 5 ਮਈ, 2025:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਜੋੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿੰਨ ਬੱਚੇ ਪੈਦਾ ਕਰਨ। ਇਥੇ ਗੁਰਦੁਆਰਾ ਚਰਨ ਕਮਲ ਵਿਖੇ ਪਹੁੰਚੇ ਗਿਆਨੀ ਗੜਗੱਜ ਨੇ ਕਿਹਾ ਕਿ ਸਿੱਖਾਂ ਦੀ ਆਬਾਦੀ ਘੱਟ ਰਹੀ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਆਬਾਦੀ ਘਟਣ ਦਾ ਕਾਰਣ ਇਹ ਹੈ ਕਿ ਅੱਜ ਕੱਲ੍ਹ ਸਿੱਖ ਜੋੜੇ ਸਿਰਫ ਇਕ ਜਾਂ ਦੋ ਬੱਚੇ ਹੀ ਪੈਦਾ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਆਬਾਦੀ ਦਾ ਸੰਤੁਲਨ ਬਣਾਉਣ ਲਈ ਘੱਟੋ ਘੱਟ ਤਿੰਨ ਤਿੰਨ ਬੱਚੇ ਪੈਦਾ ਕਰਨੇ ਜ਼ਰੂਰੀ ਹਨ।
ਉਹਨਾਂ ਇਹ ਵੀ ਕਿਹਾ ਕਿ ਸਿੱਖ ਮਾਪੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਉਣ ਅਤੇ ਉਹਨਾਂ ਨੂੰ ਬਾਣੇ ਤੇ ਬਾਣੀ ਨਾਲ ਜੋੜਨ।
Related News
Trending Stories
Hot News