ਕੁਦਰਤੀ ਅਫ਼ਤ ਸਮੇਂ ਲੋਕਾਂ " /> Reporter..S M Singh

ਖਰੜ 'ਚ ਭਾਰੀ ਮੀਂਹ ਕਾਰਨ 2 ਸਾਲਾ ਬੱਚੇ ਦੀ ਮੌ/ਤ    ਗੁਲਾਬ ਸਿੱਧੂ ਦੇ ਜੱਦੀ ਘਰ ’ਤੇ ਫਾਇਰਿੰਗ, 7-8 ਰਾਊਂਡ ਚਲਾਏ; Cctv ’ਚ ਕੈਦ ਹੋਈ ਵਾਰਦਾਤ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    ਦਿੱਲੀ ’ਚ 22 ਪੁਆਇੰਟਾਂ ’ਤੇ ਡਾਇਵਰਜਨ, 35 ਤੋਂ ਵੱਧ ਸੜਕਾਂ ’ਤੇ ਟਰੈਫਿਕ ਪਾਬੰਦੀਆਂ    *‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ : ਐਸ.ਡੀ.ਐਮ ਸਵਾਤੀ ਟਿਵਾਣਾ*    ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ   
ਕੁਦਰਤੀ ਅਫ਼ਤ ਸਮੇਂ ਲੋਕਾਂ ਨੇ ਦਿੱਤਾ ਇੱਕਜੁੱਟਤਾ ਦਾ ਸੁਨੇਹਾ : ਗੁਰਦੇਵ ਸਿੰਘ ਦੇਵ ਮਾਨ
September 2, 2025
-

S M Singh / Patiala

Reporter..S M Singh

ਕੁਦਰਤੀ ਅਫ਼ਤ ਸਮੇਂ ਲੋਕਾਂ ਨੇ ਦਿੱਤਾ ਇੱਕਜੁੱਟਤਾ ਦਾ ਸੁਨੇਹਾ : ਗੁਰਦੇਵ ਸਿੰਘ ਦੇਵ ਮਾਨ

ਭਾਦਸੋਂ/ਪਟਿਆਲਾ, 2 ਸਤੰਬਰ 2025 :

ਬੀਤੇ ਕੁਝ ਦਿਨਾਂ ਤੋਂ ਸੂਬੇ ਅੰਦਰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਨਾਲ ਮਾਝਾ ਖੇਤਰ ਵਿੱਚ ਹੋਏ ਭਾਰੀ ਨੁਕਸਾਨ ਦੇ ਚਲਦਿਆਂ ਨਾਭਾ ਹਲਕੇ ਦੇ ਨਗਰ ਭਾਦਸੋਂ ਤੋਂ ਹੜ੍ਹ ਪੀੜਤ ਬੇਜ਼ਬਾਨ ਪਸ਼ੂਆਂ ਵਾਸਤੇ ਚਾਰੇ ਦੀਆਂ ਗੱਠਾਂ ਦਾ ਟਰੱਕ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਇਹ ਮਦਦ ਭਾਦਸੋਂ ਦੇ ਪੰਚਾਇਤ, ਕੌਂਸਲਰਾਂ, ਦੁਕਾਨਦਾਰ ਵਰਗ, ਨਗਰ, ਟਰੱਕ ਯੂਨੀਅਨ ਅਤੇ ਪਤਵੰਤਿਆਂ ਵੱਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਤੌਰ ‘ਤੇ ਭੇਜੀ ਜਾ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਦਾਨੀ ਸੱਜਣਾਂ ਵੱਲੋਂ ਸੇਬਾਂ ਦੀਆਂ ਪੇਟੀਆਂ ਦੀ ਸੇਵਾ ਕੀਤੀ ਗਈ ਹੈ, ਜੋ ਇਸ ਟਰੱਕ ਨਾਲ ਰਾਜਾਸਾਂਸੀ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਰਵਾਨਾ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਹੈ ਅਤੇ ਸਰਕਾਰ ਦੀ ਸਮੁੱਚੀ ਮਸ਼ੀਨਰੀ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਦਸੋਂ ਤੋਂ ਰਾਹਤ ਸਮੱਗਰੀ ਦਾ ਇੱਕ ਟਰੱਕ ਅਗਲੇ ਦੋ ਦਿਨਾਂ ਅੰਦਰ ਹੋਰ ਰਵਾਨਾ ਹੋਵੇਗਾ, ਜਿਸ ਤੋਂ ਇਲਾਵਾ ਨਾਭਾ ਤੋਂ ਚਾਰ ਦੇ ਕਰੀਬ ਟਰੱਕ ਰਾਹਤ ਸਮੱਗਰੀ ਲੈ ਕੇ ਜਲਦ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਅਫ਼ਤਾਂ ਸਮੇਂ ਸਾਨੂੰ ਮਿਲਜੁਲ ਕੇ ਮਦਦ ਲਈ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਨੇ ਇਕ ਦੂਜੇ ਦੀ ਮਦਦ ਕਰਕੇ ਇਸ ਮੁਸ਼ਕਲ ਘੜੀ ਵਿੱਚ ਇੱਕਜੁੱਟਤਾ ਦਾ ਸੁਨੇਹਾ ਦਿੱਤਾ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸੁਦਰਸ਼ਨ ਗੁਪਤਾ, ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ, ਸੈਂਕੀ ਸਿੰਗਲਾ ਪ੍ਰਧਾਨ, ਬੱਬੀ ਰੰਘੇੜੀ ਜਨਰਲ ਸਕੱਤਰ ਵਪਾਰ ਮੰਡਲ ਨੇ ਵਪਾਰੀ ਵਰਗ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕਜੁੱਟ ਹੋ ਕੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਮਨਪ੍ਰੀਤ ਸਿੰਘ ਕਰਤਾਰ ਕੰਬਾਈਨ, ਸੰਜੀਵ ਸੂਦ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਵਿਕਾਸ ਬੋਰਡ, ਬੱਬੀ ਰੰਘੇੜੀ ਪ੍ਰਧਾਨ ਸਵਰਨਕਾਰ ਯੂਨੀਅਨ, ਚਰਨਜੀਤ ਸਿੰਘ ਰਿੰਪੀ, ਸਤਨਾਮ ਸਿੰਘ ਖ਼ਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ, ਕਮਲਪ੍ਰੀਤ ਸਿੰਘ ਭਾਦਸੋਂ, ਲਾਡੀ ਖੱਟੜਾ, ਰਜਿੰਦਰ ਖਨੌੜਾ, ਨਿਤਿਨ ਗੁਪਤਾ, ਦਲਜੀਤ ਸਿੰਘ ਟਿਵਾਣਾ ਰਾਇਮਲ ਮਾਜਰੀ, ਨਿਰਭੈ ਸਿੰਘ ਘੁੰਡਰ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਸ਼ਿੰਦਾ ਵੀ ਹਾਜ਼ਰ ਸਨ।

Powered by Froala Editor


Recommended Posts