ਦਿੱਲੀ ਦੇ ਕਈ ਵੱਡੇ ਸਕੂਲਾਂ 'ਚ ਬੰਬ ਮਿਲਣ ਦੀ ਸੂਚਨਾ
May 1, 2024
Daily Dharaledar Bureau / New Delhi
ਦਿੱਲੀ ਦੇ ਤਿੰਨ ਵੱਡੇ ਸਕੂਲਾਂ ਵਿਚ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਪੁਲਿਸ ਨੂੰ ਬੁੱਧਵਾਰ ਸਵੇਰੇ 6 ਵਜੇ ਦੇ ਲਗਭਗ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ (DPS) 'ਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਅਨੁਸਾਰ ਦੂਜੇ ਪਾਸੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ 'ਚ ਸਥਿਤ ਮਦਰ ਮੈਰੀ ਸਕੂਲ 'ਚ ਬੰਬ ਅਤੇ ਹੋਣ ਦੀ ਸੂਚਨਾ ਹੈ, ਜੋ ਕਿ ਬੰਬ ਹੋਣ ਦੀ ਸੂਚਨਾ ਬੁੱਧਵਾਰ ਸਵੇਰੇ ਈ-ਮੇਲ ਰਾਹੀਂ ਦਿੱਤੀ ਗਈ। ਇਸਤੋਂ ਇਲਾਵਾ ਤੀਜੇ ਵੱਡੇ ਸੰਸਕ੍ਰਿਤੀ ਸਕੂਲ ਵਿੱਚ ਵੀ ਬੰਬ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਵੱਲੋਂ ਬੰਬ ਦੀ ਸੂਚਨਾ ਪਿੱਛੋਂ ਸਕੂਲ 'ਚ ਟੀਮ ਤੈਨਾਤ ਕਰ ਦਿੱਤੀ ਹੈ ਅਤੇ ਬੰਬ ਨਿਰੋਧੀ ਅਮਲਾ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ। ਫਿਲਹਾਲ ਸਕੂਲ ਵਿੱਚ ਬੰਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ 'ਚ ਸਹਿਮ ਦਾ ਮਾਹੌਲ ਹੈ।
Information About Finding Bombs In Many Big Schools Of Delhi
Recommended Posts
Trending Stories
Hot News