ਜਲਦ ਹੀ ਚੱਲੇਗੀ ਪੰਜਾਬ ਵਿੱਚ ਵੰਦੇ ਭਾਰਤ ਟ੍ਰੇਨ

ਨਵੀਂ ਦਿੱਲੀ, 24 ਸਤੰਬਰ 2025 :

ਪੰਜਾਬ ਨੂੰ " /> Reporter..Rajni

ਜਲਦ ਹੀ ਚੱਲੇਗੀ ਪੰਜਾਬ ਵਿੱਚ ਵੰਦੇ ਭਾਰਤ ਟ੍ਰੇਨ
September 24, 2025
-

Rajni / New Delhi

Reporter..Rajni

ਜਲਦ ਹੀ ਚੱਲੇਗੀ ਪੰਜਾਬ ਵਿੱਚ ਵੰਦੇ ਭਾਰਤ ਟ੍ਰੇਨ

ਨਵੀਂ ਦਿੱਲੀ, 24 ਸਤੰਬਰ 2025 :

ਪੰਜਾਬ ਨੂੰ ਰੇਲਵੇ ਵੱਲੋਂ ਦੋ ਵੱਡੇ ਤੋਹਫ਼ੇ ਮਿਲੇ ਹਨ। ਪਹਿਲਾ, ਮੁਹਾਲੀ–ਰਾਜਪੁਰਾ ਰੇਲ ਲਿੰਕ ਨੂੰ ਹਰੀ ਝੰਡੀ ਮਿਲ ਗਈ ਹੈ, ਜਿਸ ਨਾਲ ਚੰਡੀਗੜ੍ਹ ਦੀ ਮਾਲਵਾ ਖੇਤਰ ਨਾਲ ਸਿੱਧੀ ਕਨੈਕਟੀਵਿਟੀ ਬਣੇਗੀ। ਇਸ ਪ੍ਰੋਜੈਕਟ ਲਈ ਲੋੜੀਂਦੀ 54 ਹੈਕਟੇਅਰ ਜ਼ਮੀਨ ਪੰਜਾਬ ਸਰਕਾਰ ਕੇਂਦਰ ਨੂੰ ਮੁਹੱਈਆ ਕਰਵਾਏਗੀ, ਜਦਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਨਵੀਂ ਸ਼ਕਲ 2026-27 ਤੱਕ ਤਿਆਰ ਹੋਣ ਦੀ ਉਮੀਦ ਹੈ।

ਦੂਜਾ, ਫਿਰੋਜ਼ਪੁਰ ਤੋਂ ਨਵੀਂ ਦਿੱਲੀ ਵਿਚਕਾਰ ਨਵੀਂ ਵੰਦੇ ਭਾਰਤ ਟ੍ਰੇਨ ਚਲਾਈ ਜਾਵੇਗੀ ਜੋ ਬਠਿੰਡਾ, ਧੂਰੀ, ਪਟਿਆਲਾ ਅਤੇ ਅੰਬਾਲਾ ਰਾਹੀਂ ਸਫ਼ਰ ਨੂੰ ਹੋਰ ਤੇਜ਼ ਤੇ ਸੁਵਿਧਾਜਨਕ ਬਣਾਏਗੀ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਨ੍ਹਾਂ ਐਲਾਨਾਂ ਨੂੰ ਰਾਜ ਦੇ ਆਵਾਜਾਈ ਢਾਂਚੇ ਲਈ ਇਤਿਹਾਸਕ ਕਦਮ ਕਰਾਰ ਦਿੱਤਾ ਹੈ।

Powered by Froala Editor


Recommended Posts