September 24, 2025
Bhavika / Chandigarh
ਧੜੱਲੇਦਾਰ ਬਿਊਰੋ
ਪਰਾਲੀ ਸਾੜਨ ਤੋਂ ਨਹੀਂ ਹਟ ਰਹੇ ਕਿਸਾਨ ; ਹੁਣ ਤੱਕ 70 ਕੇਸ ਦਰਜ਼!
ਚੰਡੀਗੜ੍ਹ, 24 ਸਤੰਬਰ 2025 :
ਪੰਜਾਬ ਵਿੱਚ ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਨੇ ਕੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ ਅੱਠ ਦਿਨਾਂ ਵਿੱਚ 70 ਕੇਸ ਦਰਜ ਕਰਕੇ 20 ਕਿਸਾਨਾਂ ਖ਼ਿਲਾਫ ਐਫਆਈਆਰ ਹੋਈ ਹੈ, 16 ਜ਼ਮੀਨਾਂ ’ਤੇ ਰੈੱਡ ਐਂਟਰੀ ਕੀਤੀ ਗਈ ਅਤੇ ਲਗਭਗ 1.5 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਇਹ ਸਖ਼ਤੀ ਕੀਤੀ ਜਾ ਰਹੀ ਹੈ, ਜਦਕਿ ਕਿਸਾਨ ਵਿੱਤੀ ਮੁਸ਼ਕਲਾਂ ਕਾਰਨ ਪਰਾਲੀ ਸਾੜਨ ਤੋਂ ਹਟਣ ਨੂੰ ਤਿਆਰ ਨਹੀਂ।
Powered by Froala Editor
70